Latest News
Call Us for Membership
+91-96530-81481

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਬੀਤੇ ਤੀਹ ਸਾਲਾਂ ‘ਤੇ ਪੰਛੀ ਝਾਤ

IMG_1572ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦੇ ਬੀਤੇ ਤੀਹ ਸਾਲਾਂ ‘ਤੇ ਪੰਛੀ ਝਾਤ

ਪ੍ਰਚਾਰਕ  ਸਬਦ  ਪ੍ਰੀਚੈ  ਸਬਦ  ਤੋਂ  ਬਣਿਆ  ਹੈ,  ਜਿਸ  ਦਾ  ਅਰਥ  ਹੈ  ਜਾਣਕਾਰੀ  ਦੇਣ  ਵਾਲਾ, ਇਸ  ਲਈ  ਧਰਮ  ਦੀ  ਪੂਰੀ  ਜਾਣਕਾਰੀ  ਰੱਖਣ  ਵਾਲੇ  ਨੂੰ  ਹੀ  ਧਰਮ  ਪ੍ਰਚਾਰਕ  ਕਿਹਾ  ਜਾਂਦਾ  ਹੈ।ਜੇਕਰ  ਪ੍ਰਚਾਰਕ  ਆਪ  ਹੀ  ਜਾਣਕਾਰੀ  ਤੋਂ  ਵਿਹੂਣਾ  ਹੈ  ਤਾਂ  ”ਨੀਮ  ਹਕੀਮ  ਖਤਰਾ  ਇ  ਜਾਨ”  ਦਾ  ਡਰ  ਕੌਮ  ਨੂੰ  ਬਣਿਆ  ਰਹਿੰਦਾ  ਹੈ।ਇਸ  ਲਈ  ਪ੍ਰਚਾਰਕ  ਦਾ  ਸਿੱਖਿਅਤ  ਹੋਣਾ  ਹੀ  ਕੌਮ  ਲਈ  ਲਾਹੇਵੰਦ  ਹੈ।ਸਿੱਖ  ਧਰਮ  ਜਿੱਥੇ  ਆਲਮਗੀਰੀ,  ਸਰਬ  ਸਾਂਝਾ  ਧਰਮ  ਹੈ  ਉੱਥੇ  ਇਹ  ਜਨਮ  ਤੋਂ  ਹੀ  ਪਰਚਾਰਕ  ਧਰਮ  ਹੈ,  ਇਸ  ਦਾ  ਮੰਤਵ  ਹੈ  ਕਿ    ਮਨੁੱਖਤਾ  ਦੇ  ਬਾਹਰਲੇ  ਵਖਰੇਵਿਆਂ  ਦੇ  ਹੁੰਦਿਆਂ  ਵੀ  ਇਕ  ਚੰਗਾ  ਸਚਿਆਰ  ਇਨਸਾਨ  ਬਣਿਆ  ਜਾ  ਸਕੇ,  ਇਹ  ਤਦ  ਹੀ  ਹੋ  ਸਕਦਾ  ਹੈ  ਜੇ  ”ਜਿਸ  ਦੈ  ਅੰਦਰਿ  ਸਚੁ  ਹੈ  ਸੋ  ਸਚਾ  ਨਾਮੁ  ਮੁਖਿ ਸਚੁ ਅਲਾਏ॥ ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ॥” ਦੇ  ਗੁਰਮਤਿ  ਸਿਧਾਂਤ  ਦੇ  ਧਾਰਨੀ  ਬਣ  ਸਕੀਏ।  ਗੁਰੂ  ਸਾਹਿਬਾਨ  ਜੀ  ਨੇ  ਇਸੇ  ਲਈ  ਆਪਣੇ  ਸਮੇਂ  ਵਿਚ  ਸੰਗਤਾਂ  ਕਾਇਮ  ਕੀਤੀਆਂ,  ਧਰਮਸ਼ਾਲਾਵਾਂ  ਬੰਨ੍ਹੀਆਂ  ਤੇ  ਪਰਚਾਰਕ  ਥਾਪੇ।  ਸਤਿਗੁਰੂ  ਜੀ  ਦੀ  ਕਿਰਪਾ  ਨਾਲ ਕਿਰਤੀ  ਸਿੱਖ  ਕਿਰਤ-ਵਿਰਤ  ਕਰਦਿਆਂ ਧਰਮ ਪਰਚਾਰ ਦੀ ਸੇਵਾ ਨਿਭਾaੁਂਦੇ  ਰਹੇ।ਕਈ  ਗੁਰਸਿੱਖਾਂ  ਨੇ  ਆਪਣਾ  ਸਾਰਾ  ਜੀਵਨ   ਸਮਰਪਿਤ  ਕਰਕੇ  ਪੀੜ੍ਹੇ,  ਮੰਜੀਆਂ  ਤੇ  ਮਸੰਦ  ਪ੍ਰਥਾ  ਅਧੀਨ  ਜੀਵਨ  ਭਰ  ”ਸਤਿਗੁਰ  ਸਬਦਿ  ਉਜਾਰੋ  ਦੀਪਾ”  ਰਾਹੀਂ  ਅਗਿਆਨਤਾ  ਦੇ  ਹਨੇਰੇ  ਵਿੱਚ  ਭਟਕਦੇ  ਮਨੁੱਖੀ  ਹਿਰਦਿਆਂ  ਅੰਦਰ  ਪ੍ਰਕਾਸ਼ਮਾਨ  ਕੀਤਾ।  ਅਠਾਰਵੀਂ  ਸਦੀ  ਦੇ  ਸਿੱਖਾਂ  ਦੀਆਂ  ਸਿਦਕ  ਭਰੀਆਂ  ਸ਼ਹੀਦੀਆਂ,  ਸ਼ਬਦ  ਗੁਰੂ  ਦੀ  ਟੇਕ  ਸਦਕਾ  ਹੀ  ਨਿਭੀਆਂ  ।  ਸਿੱਖਾਂ  ਨੇ  ਰਾਜ  ਸ਼ਕਤੀ  ਪ੍ਰਾਪਤ  ਕੀਤੀ,  ਜਿੱਥੇ  ਖ਼ਾਲਸੇ  ਦਾ  ਨਿਸ਼ਾਨ  ਸਾਹਿਬ  ਦੱਰਾ  ਖੈਬਰ  ਤਕ  ਝੁੱਲਿਆ  ਉੱਥੇ  ਸਮੇਂ  ਦੀ  ਚਾਲ  ਨਾਲ  ਸਿੱਖੀ  ਜੀਵਨ  ਵਿਚ  ਨਿਘਾਰ  ਦਾ  ਪ੍ਰਗਟਾਅ  ਵੀ  ਆਉਣ  ਲਗ  ਪਿਆ,  ਪਰ  ਸਮੇਂ-ਸਮੇਂ  ਗੁਰੁ  ਪਿਆਰੇ  ਇਸ  ਕਾਲ  ਦੌਰਾਨ  ਵੀ  ਸਿੱਖ  ਧਰਮ  ਦੀ  ਹੋਂਦ  ਨੂੰ  ਬਚਾਉਣ  ਲਈ  ਯਤਨਸ਼ੀਲ  ਹੁੰਦੇ  ਰਹੇ।

ਤਕਰੀਬਨ  ਸੰਨ  ੧੯੬੪  ਵਿੱਚ  ਕੁਝ  ਪੰਥ  ਦਰਦੀ,  ਜੋ  ”ਕਿਰਤਿ  ਵਿਰਤਿ  ਕਰਿ  ਧਰਮ  ਦੀ  ਲੈ  ਪਰਸਾਦ  ਆਣਿ  ਵਰਤੰਦਾ”  ਦੀ  ਸੋਚ  ਰੱਖਣ  ਵਾਲੇ  ਸਨ  ਅਤੇ  ਸਿੱਖੀ  ਅੰਦਰ  ਵੱਧ  ਰਹੇ  ਨਿਘਾਰ  ਤੋਂ  ਚਿੰਤਾਤੁਰ  ਵੀ  ਸਨ;  ਜਿਨ੍ਹਾਂ  ਵਿਚ  ਸ੍ਰ.  ਕੰਵਰ  ਮਹਿੰਦਰ  ਪ੍ਰਤਾਪ  ਸਿੰਘ  ਜੀ,  ਸ੍ਰ.  ਮਹਿੰਦਰ  ਸਿੰਘ  ਜੀ  ਜੋਸ਼,  ਸ੍ਰ.  ਸੁਰਜੀਤ  ਸਿੰਘ  ਜੀ  ਆਦਿ  ਵੀਰਾਂ  ਦੇ  ਨਾਂ  ਵਰਨਣ  ਯੋਗ  ਹਨ;  ਇਨ੍ਹਾਂ  ਗੁਰਸਿੱਖ  ਵੀਰਾਂ  ਨੇ  ਸ਼੍ਰੋਮਣੀ ਸਿੱਖ ਸਮਾਜ ਦੇ ਨਾਂ ਹੇਠ ਸੰਸਥਾ ਸਿਰਜ ਕੇ ਸਿੱਖੀ ਪਰਚਾਰ ਦੀ ਮੁਹਿੰਮ ਆਰੰਭ ਕੀਤੀ ; ਫਿਰ ਗੁਰਮਤਿ ਮਿਸ਼ਨਰੀ  ਕਾਲਜ,  ੧੦੦,  ਸੰਤ  ਨਗਰ,  ਦਿੱਲੀ  ਰਾਹੀਂ  ਦੇਸ਼ਾਂ  ਵਿਦੇਸ਼ਾਂ  ਵਿੱਚ  ਵੱਸਦੇ  ਗੁਰਸਿੱਖ  ਪਰਿਵਾਰਾਂ  ਤੱਕ  ਗੁਰਮਤਿ  ਸੰਦੇਸ਼  ਦਿੱਤਾ,  ਡਾਕ  ਰਾਹੀਂ  ਗੁਰਮਤਿ  ਕੋਰਸ  ਆਰੰਭ  ਕਰਕੇ  ਜਨ  ਸਾਧਾਰਨ  ਕਿਰਤੀ  ਗੁਰਸਿੱਖ  ਪਰਿਵਾਰਾਂ  ਤੱਕ  ਗੁਰਮਤਿ-ਗਿਆਨ  ਵੰਡਿਆ।

ਇਸੇ  ਲੜੀ ਵਿਚੋਂ  ਸਨ ਸ੍ਰ. ਦੀਦਾਰ ਸਿੰਘ  ਜੀ, ਜੋ ਪਹਿਲਾਂ ਰੋਪੜ ਵਿਖੇ  ਹੀ ਰਹਿੰਦੇ ਸਨ, ਅੱਜ ਕੱਲ ਪਟਿਆਲੇ ਤੋਂ  ਗੁਰਮਤਿ ਪ੍ਰਚਾਰ ਟ੍ਰਸਟ ਰਾਹੀਂ ਫ੍ਰੀ ਲਿਟਰੇਚਰ ਦੀ ਸੇਵਾ ਨਿਭਾaੁਂਦੇ ਹਨ । ਇਹਨਾਂ ਨੇ ਤਕਰੀਬਨ ਸੰਨ ੧੯੭੯ ਵਿੱਚ ਰੋਪੜ  ਇਲਾਕੇ  ਵਿੱਚ  ਗੁਰਮਤਿ  ਕਲਾਸਾਂ  ਦਾ  ਕਾਰਜ  ਅਰੰਭਿਆ ।  ਸੰਗਤਾਂ  ਨੇ  ਇਸ  ਕਾਰਜ  ਵਿਚ  ਇੰਨਾ  ਸਹਿਯੋਗ  ਦਿੱਤਾ  ਕਿ  ਇਕੱਲੇ  ਰੋਪੜ  ਇਲਾਕੇ  ਵਿਚ  ਹੀ  ੬੦  ਕਲਾਸਾਂ  ਲਗਦੀਆਂ  ਸਨ,  ਜਿਨ੍ਹਾਂ  ਵਿੱਚ  ਕੁਝ  ਹੋਣਹਾਰ  ਬੱਚੀਆਂ  ਦਾ  ਨਾਮ  ਵਰਨਣ  ਯੋਗ  ਹੈ;  ਬੀਬੀ  ਮਨਜੀਤ ਕੌਰ ਪੁੱਤਰੀ ਸ੍ਰ.ਗੁਰਦਿਆਲ ਸਿੰਘ ਜੀ, ਬੀਬੀ ਮਨਜੀਤ ਕੌਰ ਪੁੱਤਰੀ ਸ੍ਰ. ਅਜੀਤ ਸਿੰਘ ਜੀ ਨੂਰੀ ਢਾਬਾ, ਬੀਬੀ  ਬਲਜੀਤ ਕੌਰ ਜੀ ਅਲੀ ਮੁਹੱਲਾ ਰੋਪੜ, ਬੀਬੀ ਹਰਜਸ  ਕੌਰ ਜੋ ਅੱਜ ਕੱਲ ਗੌਰਮਿੰਟ ਕਾਲਜ ਰੋਪੜ ਵਿਖੇ  ਸੰਗੀਤ ਦੇ ਪ੍ਰੋਫੈਸਰ  ਹਨ।  ਇਨ੍ਹਾਂ  ਸਾਰਿਆਂ  ਦੀ  ਸੇਵਾ  ਨਾ-ਭੁਲਣ  ਯੋਗ  ਹੈ।ਡਾ.  ਸੁਜਾਨ  ਸਿੰਘ  ਜੀ  ਦੇ  ਦੋਨੋਂ  ਬੇਟੇ  ਸ੍ਰ.  ਇੰਦਰਜੀਤ  ਸਿੰਘ  ਜੀ,  ਸ੍ਰ.  ਤਜਿੰਦਰ  ਪਾਲ  ਸਿੰਘ  ਜੀ  ਤਾਂ  ਪੂਰੇ  ਪਰਿਵਾਰ  ਸਹਿਤ  ਸੇਵਾ  ਕਰ  ਰਹੇ  ਸਨ,  ਸ੍ਰ.  ਇੰਦਰਜੀਤ  ਸਿੰਘ  ਜੀ  ਨੂੰ  ਸਭ  ਤੋਂ  ਪਹਿਲੇ  ਰੋਪੜ  ਸਰਕਲ  ਇੰਚਾਰਜ  ਹੋਣ  ਦਾ  ਮਾਣ  ਪ੍ਰਾਪਤ  ਹੋਇਆ,  ਇਨ੍ਹਾਂ  ਦੇ  ਸਾਥੀ    ਸਨਮਾਨਯੋਗ  ਸ੍ਰ.  ਜੁਗਿੰਦਰ  ਸਿੰਘ  ਜੀ  ’ਮੌਜੂਦਾ  ਚੇਅਰਮੈਨ’,    ਸ੍ਰ.  ਅਮਰਜੀਤ  ਸਿੰਘ  ਜੀ  (ਜੋ  ਦਿੱਲੀ  ਵਿਖੇ  ਗੁਰਮਤਿ  ਤੇ  ਪੰਜਾਬੀ  ਦੀਆਂ  ਕਲਾਸਾਂ  ਲਗਾਉਣ  ਦੀ  ਸੇਵਾ  ਲੰਮੇ  ਸਮੇਂ  ਤੋਂ  ਨਿਭਾ  ਰਹੇ  ਹਨ),  ਸ੍ਰ.  ਗੁਰਚਰਨ  ਸਿੰਘ  ਜੀ  ਸਾਬਣ  ਵਾਲੇ,  ਸ:  ਗੁਰਦਿਆਲ  ਸਿੰਘ  ਜੀ  ਮਲਹੋਤਰਾ  ਕਲੌਨੀ,  ਸ੍ਰ.  ਗੁਰਦੇਵ  ਸਿੰਘ  ਜੀ  ਤਾਲਾਪੁਰ,  ਸ੍ਰ.  ਕਾਲਜ ਦੇ ਬੀਤੇ ਤੀਹ ਸਾਲਾਂ ‘ਤੇ ਪੰਛੀ ਝਾਤ ਹਰਬੰਸ ਸਿੰਘ  ਜੀ ਤੇ ਸ੍ਰ. ਗੁਰਸ਼ਰਨ ਸਿੰਘ  ਜੀ ਝੱਲੀਆਂ ਖੁਰਦ, ਸ੍ਰ. ਓਅੰਕਾਰ ਸਿੰਘ  ਜੀ ਫੂਲ ਚੱਕਰ, ਸ੍ਰ. ਤਰਸੇਮ ਸਿੰਘ  ਜੀ  ਰੋਪੜ,  ਸ੍ਰ.  ਅਜੀਤ  ਸਿੰਘ  ਜੀ  ਨੂਰੀ  ਢਾਬਾ,  ਸ੍ਰ.  ਗਿਆਨ  ਸਿੰਘ  ਜੀ  ਘਨੌਲੀ,  ਸ੍ਰ.  ਅਮਰਜੀਤ  ਸਿੰਘ  ਜੀ  (ਸਰਕਲ  ਇੰਚਾਰਜ)  ਸ੍ਰ.  ਧੰਨਾ ਸਿੰਘ ਜੀ ਹਵੇਲੀ ਕਲਾਂ,ਗਿ. ਜਗਜੀਤ ਸਿੰਘ ਜੀ ‘ਚਾਹ ਵਾਲੇ’ ਅਤੇ ਉਹਨਾਂ ਦੇ ਸਪੁੱਤਰ ਮਾ:ਕੁਲਦੀਪ ਸਿੰਘ ਜੀ, ਸ੍ਰ.  ਗਿਆਨ ਸਿੰਘ ਜੀ ਘਨੌਲੀ, ਸ੍ਰ. ਨਛੱਤਰ ਸਿੰਘ ਜੀ ਮਿੱਠੇਵਾਲ, ਸ੍ਰ. ਗਿਆਨ ਸਿੰਘ ਭਾਈ ਜੀ ਦੀ ਹੱਟੀ, ਇਹ ਸਾਰੇ ਸੱਜਣ  ਪਰਿਵਾਰਾਂ  ਸਹਿਤ  ਧਰਮ  ਪ੍ਰਚਾਰ  ਸਮਾਗਮਾਂ  ਵਿੱਚ  ਅੱਧੀ-ਅੱਧੀ  ਰਾਤ  ਤੱਕ  ਦੂਰ  ਦੁਰਾਡੇ  ਜਾ  ਕੇ  ਸੇਵਾ  ਨਿਭਾaੁਂਦੇ  ਸਨ  ਅਤੇ  ਫਿਰ  ਸਾਰਾ  ਦਿਨ  ਆਪਣੀ  ਕਿਰਤ  ਕਾਰ  ਕਰਦੇ  ਸਨ।

ਸ੍ਰ. ਦੀਦਾਰ ਸਿੰਘ  ਜੀ ਦੀ ਪ੍ਰੇਰਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ ਰੋਪੜ ਵਿਖੇ  ਮਨਾਉਣਾ  ਆਰੰਭ  ਹੋਇਆ  ਤਾਂ  ਕਿ  ਜੁਗੋ-ਜੁਗ  ਅਟੱਲ  ਗੁਰੂ  ਗ੍ਰੰਥ  ਸਾਹਿਬ  ਜੀ  ਬਾਰੇ  ”ਗੁਰੂ  ਮਾਨਯੋ  ਗ੍ਰੰਥ”  ਦਾ  ਅਹਿਸਾਸ  ਸੰਗਤਾਂ  ਨੂੰ  ਹੋ  ਸਕੇ।  ਜਦੋਂ  ਇਹ  ਪ੍ਰਚਾਰ  ਸੇਵਾ  ਚਲ  ਰਹੀ  ਸੀ  ਤਦੋਂ  ਇਲਾਕੇ  ਦੀਆਂ  ਸੰਗਤਾਂ  ਨੇ  ਪ੍ਰਭਾਵਤ  ਹੋ  ਕੇ  ਗੁਰਦੁਆਰਾ  ਗੜ੍ਹੀ  ਬਾਬਾ  ਜੁਝਾਰ  ਸਿੰਘ  ਚੌਂਤਾ  ਕਲਾਂ  ਦੇ  ਨਾਂ  ਤੇ  ਜੋ  ਜ਼ਮੀਨ  ਹੈ  ਉਹ  ਸਾਰੀ  ਗੁਰਮਤਿ  ਮਿਸ਼ਨਰੀ  ਕਾਲਜ  ਨੂੰ  ਸੌਂਪ  ਦਿੱਤੀ।  ਜਿੱਥੇ  ੧  ਨਵੰਬਰ  ੧੯੮੧  ਮੁਤਾਬਿਕ  ੧੬  ਕੱਤਕ ਨਾਨਕਸ਼ਾਹੀ  ੧੨  ਸੰਮਤ ਖਾਲਸਾ  ੨੮੩  ਨੂੰ ਪੰਜ ਪਿਆਰੇ  ਸਾਹਿਬਾਨ ਨੇ  ਕਾਲਜ ਦਾ ਨੀਂਹ  ਪੱਥਰ ਰੱਖਿਆ,  ਲੇਕਿਨ ਕੁਝ  ਕਾਰਨਾਂ  ਅਤੇ  ਮਾਇਆ  ਦੀ  ਘਾਟ  ਕਰਕੇ  ਇਹ  ਕਾਰਜ  ਅੱਗੇ  ਨਾ  ਵੱਧ  ਸਕਿਆ  ।  ਇਸ  ਤੋਂ  ਮਗਰੋਂ  ਚੇਅਰਮੈਨ  ਸ੍ਰ.  ਦਲਬੀਰ  ਸਿੰਘ  ਜੀ ਦਿੱਲੀ ਤੇ ਸ੍ਰ. ਜਸਬੀਰ ਸਿੰਘ ਜੀ ਫਾਊਂਡਰ ਪ੍ਰਿੰਸੀਪਲ ਜੀ ਵੱਲੋਂ ੨੭/੦੩/੧੯੮੩-੨੮/੦੩/੧੯੮੩ ਨੂੰ ਗੁਰਦੁਆਰਾ ਟਿੱਬੀ  ਸਾਹਿਬ  ਕਲਗੀਧਰ  ਕੰਨਿਆ  ਪਾਠਸ਼ਾਲਾ  ਰੋਪੜ  ਵਿਖੇ  ਮਿਸ਼ਨਰੀ  ਵੀਰਾਂ  ਦੀ  ਸਰਬਹਿੰਦ  ਕਾਨਫਰੰਸ  ਸੱਦੀ  ਗਈ,  ਜਿਸ  ਵਿੱਚ    ਡਾ.  ਤਰਲੋਚਨ  ਸਿੰਘ  ਜੀ  ਚੰਡੀਗੜ  ਨੂੰ  ਕਾਲਜ  ਦੇ  ਫਾਉਂਡਰ  ਚੇਅਰਮੈਨ  ਬਣਨ  ਦਾ  ਮਾਣ  ਪ੍ਰਾਪਤ  ਹੋਇਆ।  ਡਾ.  ਤਰਲੋਚਨ  ਸਿੰਘ  ਜੀ  ਨੇ  ਹੀ  ਪ੍ਰਧਾਨਗੀ  ਭਾਸ਼ਣ  ਪੜ੍ਹਿਆ  ਇਸ  ਕਾਨਫਰੰਸ  ਵਿਚ  ਪਾਸ  ਕੀਤੇ  ਮਤਿਆਂ  ਵਿਚੋਂ  ਪਹਿਲਾ  ਮਤਾ  ਹੀ  ਇਹ  ਸੀ  ਕਿ:-

“ਗੁਰਮਤਿ  ਮਿਸ਼ਨਰੀ  ਕਾਲਜ  ਦੀ  ਕਾਰਜ  ਸਾਧਕ  ਕਮੇਟੀ  ਵੱਲੋਂ  ਸੱਦੀ  ਗਈ  ਸਰਬ  ਹਿੰਦ  ਕਾਨਫਰੰਸ  ਦੇ  ਵਿਸ਼ਾਲ  ਸਮਾਗਮ  ਸਮੇਂ  ਇਹ  ਸਰਬ  ਸੰਮਤੀ  ਨਾਲ  ਪ੍ਰਵਾਨ  ਕੀਤਾ  ਗਿਆ  ਕਿ  ਗੁਰਮਤਿ  ਮਿਸ਼ਨਰੀ  ਕਾਲਜ  ਵੱਲੋਂ  ਮਿਥੇ  ਗਏ  ਟੀਚਿਆਂ  ਵਿਚੋਂ  ਵਿਸ਼ੇਸ਼ਤਾ  ਰੱਖਣ  ਵਾਲਾ  ਟੀਚਾ  ਫੁਲ  ਟਾਈਮ  ਗੁਰਮਤਿ  ਮਿਸ਼ਨਰੀ  ਕਾਲਜ,  ਰੋਪੜ  ਦੀਆਂ  ਸੰਗਤਾਂ  ਦਾ  ਉਤਸ਼ਾਹ  ਵੇਖਦਿਆਂ  ਇਸੇ  ਹੀ  ਖੇਤਰ  ਵਿੱਚ  ਖੋਲ੍ਹਣਾ  ਪ੍ਰਵਾਨ  ਹੋਇਆ  ਨਾਲ  ਹੀ  ਇਹ  ਪ੍ਰਵਾਨ  ਕੀਤਾ  ਗਿਆ  ਕਿ  ੧੦  ਜੁਲਾਈ  ੧੯੮੩  ਤੱਕ  ਇਸ  ਦੀ  ਸਥਾਪਨਾ  ਕਰ  ਹੀ  ਦਿੱਤੀ  ਜਾਏ |

ਮਤਾ ਨੰ ੨ ਰਾਹੀਂ ਕਾਨਫਰੰਸ ਸਮੇਂ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਦਾ ਨਾਮ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ  ਮਿਸ਼ਨਰੀ  ਕਾਲਜ  ਚੌਂਤਾ  ਭਲਿਆਣ  ਦੇ  ਸੁਝਾਅ  ਨੂੰ  ਸਰਬ  ਸੰਮਤੀ  ਨਾਲ  ਪ੍ਰਵਾਨ  ਕੀਤਾ  ਗਿਆ।ਕਾਲਜ  ਦੀ  ਰਜਿਸਟ੍ਰੇਸ਼ਨ  ੧੭/੦੬/੧੯੮੩  ਨੂੰ ਭ-੪, ੧੦੪੪  ਨੇੜੇ ਰਾਮਾ ਮੰਦਰ ਰੋਪੜ ਡਾਕਟਰ ਸ੍ਰ. ਸੁਜਾਨ ਸਿੰਘ  ਜੀ ਦੇ ਘਰ ਦੇ ਨਾਮ ਤੇ ਹੋਈ। ਇਸ  ਕਾਰਜ  ਨੂੰ  ਨੇਪਰੇ  ਚਾੜਨ  ਲਈ  ਗਿਆਨੀ  ਜਗਮੋਹਣ  ਸਿੰਘ  ਜੀ  ਲੁਧਿਆਣਾ  ਨੇ  ਅਹਿਮ  ਭੂਮਿਕਾ  ਨਿਭਾਈ।

ਕਾਲਜ ਦੇ ਪਹਿਲੇ ਬੈਚ ਦੀ ਇੰਟਰਵਿਊ  ੨੬/੨੭  ਜੂਨ ੧੯੮੩  ਨੂੰ ਕਲਗੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ  ਰੱਖੀ  ਗਈ।  ਇਸ  ਟੈਸਟ  ਵਿਚ  ੩੫  ਵਿਦਿਆਰਥੀ  ਪਾਸ  ਹੋਏ।੧੦  ਜੁਲਾਈ  ੧੯੮੩  ਦਿਨ  ਐਤਵਾਰ  ਨੂੰ  ਗੁ.  ਸ੍ਰੀ  ਗੁਰੂ  ਸਿੰਘ  ਸਭਾ  ਰੋਪੜ  ਵਿਖੇ  ਦੀਵਾਨ  ਸਜਿਆ,  ਜਿਸ  ਵਿਚ  ਵਿਸ਼ੇਸ਼  ਤੌਰ  ਤੇ  ਸਿੰਘ  ਸਾਹਿਬ  ਗਿਆਨੀ  ਹਰਚਰਨ  ਸਿੰਘ  ਜੀ  ਮਹਾਲੋਂ  ਜਥੇਦਾਰ  ਸ਼੍ਰੀ  ਕੇਸਗੜ੍ਹ
ਸਾਹਿਬ  ਅਤੇ  ਗਿ.ਜੋਗਿੰਦਰ  ਸਿੰਘ  ਜੀ  ਵੇਦਾਂਤੀ  ਵੀ   ਸ਼ਾਮਿਲ  ਹੋਏ  ।  ਦੀਵਾਨ  ਦੀ  ਸਮਾਪਤੀ  ਤੋਂ  ਉਪਰੰਤ  ਸੰਗਤਾਂ  ਦਾ  ਕਾਫਲਾ  ਚੌਂਤਾ  ਕਲਾਂ  ਪਿੰਡ  ਵੱਲ  ਚਲ  ਪਿਆ  ।  ਕਾਲਜ  ਕੋਲ  ਆਪਣੀ ਕੋਈ  ਬਿਲਡਿੰਗ  ਨਹੀ  ਸੀ  ।ਹਜ਼ਾਰਾਂ  ਮੀਲ  ਸਫਰ  ਤੈਅ  ਕਰਨ  ਲਈ  ਵੀ  ਪਹਿਲਾ ਕਦਮ ਹੀ ਮਹੱਤਵ ਪੂਰਨ ਹੁੰਦਾ ਹੈ; ਇਸ  ਸਿਲਸਿਲੇ  ਵਿਚ  ਫਾਉਂਡਰ ਪ੍ਰਿੰਸੀਪਲ  ਸ੍ਰ. ਜਸਬੀਰ ਸਿੰਘ  ਜੀ ਦੀ ਕੌਮ ਨੂੰ  ਮਹਾਨ ਦੇਣ ਹੈ;ਆਪ ਜੀ ਨੇ ਆਪਣਾ ਘਰ ਹੀ ਕਾਲਜ ਨੂੰ ਸੰਭਾਲ ਦਿੱਤਾ ਜਿਸ ਵਿਚ ਪੁਰਾਣੇ ਬੰਦ ਹੋ ਚੁੱਕੇ ਮੁਰਗੀਖਾਨੇ ਵਿਚ  ਰਿਹਾਇਸ਼  ਲੰਗਰ  ਆਦਿ  ਦਾ  ਪ੍ਰਬੰਧ  ਕਰਨਾ  ਸੀ  ।  ਉਸ  ਨੂੰ  ਅਜੇ  ਸੰਵਾਰਨਾ  ਸੀ  ਜੋ  ਕਾਲਜ  ਆਰੰਭ  ਹੋਣ  ਤੋਂ  ਬਾਅਦ  ਕਾਲਜ  ਸਟਾਫ  ਤੇ ਵਿਦਿਆਰਥੀਆਂ  ਨੇ ਆਪ ਹੀ ਲਿਪ-ਪੋਚਕੇ  ਰਹਿਣ ਯੋਗ ਬਣਾਉਣ ਦਾ ਯਤਨ ਕੀਤਾ, ਅਜੇ ਉੱਥੇ ਕਲਾਸ ਆਰੰਭ ਕਰਨੀ   ਮੁਮਕਿਨ  ਨਹੀ  ਸੀ  ,  ਸੋ  ਸੰਗਤਾਂ  ਸਿੱਧੀਆਂ  ਗੁ:  ਸਾਹਿਬ  ਗੜ੍ਹੀ  ਬਾਬਾ  ਜੁਝਾਰ  ਸਿੰਘ  ਵਿਖੇ  ਪੁੱਜੀਆਂ,  ਗਿ:  ਜੋਗਿੰਦਰ  ਸਿੰਘ  ਵੇਦਾਂਤੀ  ਜੀ  ਨੇ  ਆਰੰਭਤਾ  ਦੀ  ਅਰਦਾਸ  ਕੀਤੀ  ਫਿਰ  ਸਨਮਾਨਯੋਗ  ਗਿ:  ਸਾਹਿਬ  ਸਿੰਘ  ਜੀ  ਸ਼ਾਹਬਾਦ  ਮਾਰਕੰਡਾ  ਨੇ  ਹੁਕਮ  ਲੈਣ  ਉਪਰੰਤ  ਵਿਦਿਆਰਥੀਆਂ ਨੂੰ ‘ਜਪੁ ਸਾਹਿਬ’ ਦੀਆਂ ਪੰਜ ਪੌੜੀਆਂ ਦਾ ਪਾਠ ਕਰਵਾ ਕੇ ਇਸ ਪਵਿੱਤ੍ਰ ਕਾਰਜ ਦੀ ਆਰੰਭਤਾ ਕੀਤੀ
।ਕਾਲਜ  ਵਿੱਚ  ਆਰਥਿਕ  ਤੰਗੀ  ਹੋਣ  ਕਾਰਨ  ਦਿਨੇ  ਪੜ੍ਹਨ-ਪੜ੍ਹਾਉਣ  ਤੋਂ  ਬਾਅਦ  ਲੰਗਰ  ਪਕਾਉਣ  ਦੀ  ਸੇਵਾ  ਭੈਣ  ਭੁਪਿੰਦਰ  ਕੌਰ  ਜੀ,  ਪਿੰ੍ਰ.  ਸ੍ਰ.  ਜਸਬੀਰ  ਸਿੰਘ  ਜੀ,  ਦਾਸ  ਤੇ  ਵਿਦਿਆਰਥੀ  ਆਪ  ਹੀ  ਕਰਦੇ  ਸਨ  ।  ਰਾਤ  ਨੂੰ  ਲੱਕੜਾਂ  ਵੀ  ਵੱਢ  ਕੇ  ਲਿਆਉਣੀਆਂ,  ਬਰਸਾਤੀ  ਮੌਸਮ  ਵਿੱਚ  ਪਿੰਡ  ਬੁੱਢਾ  ਭਿਉਰਾ  ਤੇ  ਚੌਂਤਾ  ਕਲਾਂ  ਦੀਆਂ  ਦੋਹਾਂ  ਨਦੀਆਂ  ਵਿਚ  ਆਏ  ਹੜ੍ਹ  ਕਾਰਨ  ਹਰ  ਪਾਸਿਉਂ  ਸਬੰਧ  ਟੁੱਟ  ਜਾਂਦਾ  ਸੀ  ।  ਉਪਰੋਂ ਫੌਜ  ਤੇ  ਪੁਲਿਸ  ਦੇ  ਦਿਨੇ-ਰਾਤ  ਛਾਪਿਆਂ  ਦਾ  ਤੌਖਲਾ  ਸਿਰ  ਤੇ  ਮੰਡਰਾਉਂਦਾ  ਰਹਿੰਦਾ  ਸੀ    ਕਿਉਂ  ਕਿ  ੧੯੮੪  ਵਿੱਚ  ਸਾਕਾ  ਨੀਲਾ  ਤਾਰਾ  ਤੇ  ਨਵੰਬਰ  ੧੯੮੪  ਨੂੰ  ਦਿੱਲੀ,    ਕਾਨਪੁਰ,  ਬਕਾਰੋ  ਆਦਿਕ  ਵਿਖੇ  ਸਿੱਖਾਂ  ਦਾ  ਉਜਾੜਾ  ਤੇ  ਕਤਲੋ  ਗਾਰਤ  ਦਾ  ਭਾਣਾ  ਵਰਤਿਆ  ਸੀ,ਇਹ  ਸਮਾਂ  ਕੌਮ  ਲਈ  ਅਤਿ ਬਿਖੜਾ  ਸਮਾਂ  ਸੀ  ।  ਇਨ੍ਹਾਂ  ਕਾਰਨਾਂ  ਕਰਕੇ  ਦਾਖਲ  ਹੋਏ  ਵਿਦਿਆਰਥੀਆਂ  ਵਿੱਚੋਂ  ਬਹੁਤੇ  ਪਹਿਲਾਂ  ਹੀ  ਕੋਰਸ  ਵਿਚਾਲੇ  ਹੀ  ਛੱਡ  ਕੇ  ਚਲਦੇ  ਬਣੇ,  ਅਖ਼ੀਰ  ਤੱਕ  ਕੇਵਲ  ਭਾਈ  ਅਵਤਾਰ  ਸਿੰਘ  ਜੀ  ਯੂ.ਐਸ.ਏ,  ਭਾਈ  ਸੋਹਣ  ਸਿੰਘ  ਜੀ  ਸਿੰਬਲ  ਝੱਲੀਆਂ,  ਬੀਬੀ  ਸਤਵਿੰਦਰ  ਕੌਰ  ਜੀ  ਭੋਜੇ  ਮਾਜਰਾ,  ਭਾਈ  ਸੁਖਦਰਸ਼ਨ  ਸਿੰਘ  ਜੀ  ਕੁੰਡਲ  (ਦਿੱਲੀ),  ਸ੍ਰ.  ਅਮਰਜੀਤ  ਸਿੰਘ  ਜੀ  ਕੁੰਡਲ  ਯੂ.  ਐਸ.  ਏ.,  ਭਾਈ  ਅਮਰੀਕ  ਸਿੰਘ  ਜੀ  ਚੰਡੀਗੜ,  ਭਾਈ  ਸਾਹਿਬ  ਸਿੰਘ  ਜਲਮਾਣਾ  ਕਨੇਡਾ,  ਭਾਈ  ਇਕਬਾਲ  ਸਿੰਘ  ਰਈਆ,  ਸ੍ਰ.  ਗੁਰਬਖਸ਼  ਸਿੰਘ  ਅਹਿਮਦਪੁਰ (ਪੱਟੀ)  ਯੂ.  ਕੇ.,  ਸ੍ਰ.  ਰਣਜੀਤ  ਸਿੰਘ  ਭਾਗੋ  ਮਾਜਰਾ,  ਸ੍ਰ.  ਤਰਸੇਮ  ਸਿੰਘ  ਅਬੋਹਰ  (ਲੁਧਿ:),  ਸ੍ਰ.  ਜਸਜੀਤ  ਸਿੰਘ  ਚਣਕੋਈ,  ਸ੍ਰ.  ਸਤਨਾਮ  ਸਿੰਘ  ਭੰਗਵਾਂ  (ਦਿੱਲੀ)  ਇਹ  ੧੪  ਵਿਦਿਆਰਥੀ  ਹੀ  ਸਿਰੇ  ਚੜ੍ਹੇ  ।ਇਨ੍ਹਾਂ  ਵਿਚੋਂ  ਭਾਈ  ਅਮਰੀਕ  ਸਿੰਘ  ਜੀ  ਚੰਡੀਗੜ  ਨਾਮੀ  ਪਰਚਾਰਕ  ਤੇ  ਲਿਖਾਰੀ  ਹਨ।  ਭਾਈ  ਰਣਜੋਧ  ਸਿੰਘ  ਜੀ  ਫਗਵਾੜਾ,  ਭਾਈ  ਸਾਹਿਬ  ਸਿੰਘ  ਜੀ  ਕਨੇਡਾ,  ਭਾਈ  ਸਤਨਾਮ  ਸਿੰਘ  ਜੀ  ਹੈਡ  ਗ੍ਰੰਥੀ  ਦਿੱਲੀ,  ਭਾਈ  ਸੁਖਦਰਸ਼ਨ  ਸਿੰਘ  ਜੀ  ਹੈਡ  ਗ੍ਰੰਥੀ  ਦਿੱਲੀ  ਪੰਥ  ਪ੍ਰਸਿਧ  ਹਸਤੀਆਂ  ਹਨ।ਕਾਲਜ  ਨੂੰ  ਮਾਣ  ਹੈ  ਕਿ  ਕਾਲਜ  ਵਿਖੇ  ਲਾਂਗਰੀ  ਦੀ  ਸੇਵਾ  ਕਰਨ  ਲਈ  ਆਏ  ਭਾਈ  ਜਗਜੀਵਨ  ਸਿੰਘ  ਚੰਗੇ  ਤਬਲਚੀ  ਤੇ  ਕੀਰਤਨੀਏ  ਬਣੇ  ਤੇ  ਭਾਈ  ਜਸਬੀਰ  ਸਿੰਘ  ਵੱਧੀਆ  ਪਰਚਾਰਕ  ਹੋ  ਨਿਬੜੇ  ਜੋ  ੂ.ਖ  ,  ੂ.ਸ਼.੍ਰ.  ਆਦਿ  ਦੇਸ਼ਾਂ  ਵਿਚ  ਧਰਮ  ਪ੍ਰਚਾਰ  ਦੀ  ਸੇਵਾ  ਕਰਕੇ  ਅਜ  ਕਲ  ਲੁਧਿਆਣਾ  ਸਰਕਲ  ਵਿਖੇ  ਧਰਮ  ਪ੍ਰਚਾਰ  ਦੀ  ਸੇਵਾ  ਨਿਭਾ  ਰਹੇ  ਹਨ।  ਇਨ੍ਹਾਂ  ਸਿੰਘਾਂ  ਤੋਂ  ਇਲਾਵਾ  ਇਸ  ਕਾਲਜ  ਤੋਂ  ਪੜ੍ਹੇ  ਹੋਏ  ਭਾਈ  ਗੁਰਚਰਨ  ਸਿੰਘ  ਸੂਬੇਦਾਰ,  ਭਾਈ  ਬਲਵੀਰ  ਸਿੰਘ  ਸੂਬੇਦਾਰ  ਵਰਗੇ  ਵਿਦਿਆਰਥੀ  ਇੰਡੀਅਨ  ਆਰਮੀ  ਵਿੱਚ  ਗ੍ਰੰਥੀ  ਸਾਹਿਬ  (੍ਰਠਝਛੌ)  ਦੀ  ਸੇਵਾ  ਨਿਭਾ  ਰਹੇ  ਹਨ।

ਸਤਿਕਾਰਯੋਗ ਗਿ:  ਜੀਤ ਸਿੰਘ  ਤੇ ਉਨ੍ਹਾਂ ਦੀ ਸੁਪਤਨੀ ਮਾਤਾ ਉਪਕਾਰ ਕੌਰ ਜੀ ਨੇ ਗੁਰਮਤਿ ਮਿਸ਼ਨਰੀ  ਕਾਲਜ ਦਾ  ਬੰਬਈ  ਸਰਕਲ  ਆਰੰਭ  ਕੀਤਾ;  ਜਿੱਥੇ  ਸਂੈਕੜਿਆਂ  ਦੀ  ਗਿਣਤੀ  ਵਿੱਚ  ਨੌਜਵਾਨ  ਬੱਚੇ  ਬੱਚੀਆਂ  ਨੂੰ  ਗੁਰਸਿੱਖੀ  ਨਾਲ  ਜੋੜਿਆ  ।  ਉਨ੍ਹਾਂ  ਦੇ ਸਾਥੀ ਸ੍ਰ. ਹਰਮੰਦਰ ਸਿੰਘ  ਜੀ ਸ਼ੇਰੇ ਪੰਜਾਬ ਸੁਸਾਇਟੀ ਅੰਧੇਰੀ ਈਸਟ ਦਾ ਵੀ ਬੰਬਈ ਵਿੱਚ  ਧਰਮ ਪ੍ਰਚਾਰ ਲਈ ਮਹਾਨ  ਯੋਗਦਾਨ  ਹੈ  ।  ਸਾਹਿਬਜ਼ਾਦਾ  ਜੁਝਾਰ  ਸਿੰਘ  ਗੁਰਮਤਿ  ਮਿਸ਼ਨਰੀ  ਕਾਲਜ  ਨੂੰ  ਆਰੰਭ  ਕਰਨ  ਤੇ  ਫਿਰ  ਅੱਗੇ  ਵਧਾਉਣ  ਵਿੱਚ  ਇਨ੍ਹਾਂ  ਮਹਾਨ ਹਸਤੀਆਂ ਤੇ ਬੰਬਈ ਸਰਕਲ ਦਾ ਯੋਗਦਾਨ ਨਾ ਭੁਲਣ ਯੋਗ ਹੈ । ਅੱਜ ਵੀ ਕਾਲਜ ਲਈ ਮਾਇਕ ਸਹਾਇਤਾ ਸਾਰੇ  ਸਰਕਲਾਂ  ਤੋਂ  ਵਧੇਰੇ  ਬੰਬਈ  ਸਰਕਲ  ਵੱਲੋਂ  ਹੀ  ਪੁੱਜਦੀ  ਹੈ।

ਉਪਰੋਕਤ ਬਜ਼ੁਰਗਾਂ  ਦੀ  ਪ੍ਰੇਰਨਾ  ਸਦਕਾ  ਅੱਜ ਮੁੰਬਈ  ਸਰਕਲ  ਵਿੱਚ  ਵੀਰ  ਜਸਪਾਲ  ਸਿੰਘ  ਜੀ,  ਵੀਰ  ਕੁਲਵੰਤ  ਸਿੰਘ  ਜੀ,  ਵੀਰ  ਮਹਿੰਦਰ  ਸਿੰਘ  ਜੀ,  ਵੀਰ  ਭਜਨ  ਸਿੰਘ  ਜੀ  ਰੇਲਵੇ  ਵਾਲੇ,  ਵੀਰ  ਇੰਦਰਜੀਤ  ਸਿੰਘ  ਜੀ  ਖਾਰ,  ਵੀਰ  ਦਵਿੰਦਰ  ਸਿੰਘ  ਜੀ  ਖਾਰ,  ਵੀਰ  ਰਮਿੰਦਰਜੀਤ  ਸਿੰਘ  ਜੀ  ਖਾਰ  ਅਤੇ  ਇਨ੍ਹਾਂ  ਨਾਲ  ਮੋਢੇ  ਨਾਲ  ਮੋਢਾ  ਜੋੜ  ਕੇ  ਤੁਰਨ  ਵਾਲੇ  ਸੈਂਕੜੇ  ਸਹਿਯੋਗੀ  ਵੀਰ  ਸਿੱਖੀ  ਪ੍ਰਚਾਰ  ਦੀ  ਹਰ  ਤਰ੍ਹਾਂ  ਦੀ  ਸੇਵਾ  ਬਾ-ਖੂਬੀ  ਨਿਭਾ  ਰਹੇ  ਹਨ।

ਦਾਸ  ਇੱਕ  ਘਟਨਾ  ਸਾਂਝੀ  ਕਰਨੀ  ਚਾਹੇਗਾ  ਤਾਂ  ਕਿ  ਪਤਾ  ਲਗ  ਸਕੇ  ਕਿ  ਕਾਲਜ  ਦੀ  ਆਰੰਭਤਾ  ਵੇਲੇ  ਦੇਸ  ਦਾ  ਕੀ  ਮਾਹੌਲ  ਸੀ;  ਮਾਟੁੰਗਾ  ਦੇ  ਗੁ:  ਸਾਹਿਬ  ਵਿਚ  ਅਕਤੂਬਰ  ੧੯੮੪  ਦੇ  ਅਖੀਰਲੇ  ਹਫਤੇ  ਗੁਰੂ  ਗੰ੍ਰਥ  ਸਾਹਿਬ  ਜੀ  ਦੇ  ਗੁਰ  ਗੱਦੀ  ਦਿਵਸ  ਸੰਬੰਧੀ  ਸੇਵਾ  ਕਰਨ  ਲਈ  ਦਾਸ  ਹੋਰ  ਚਾਰ  ਸਿੰਘਾਂ  ਭਾਈ  ਸਾਹਿਬ  ਸਿੰਘ  ਜੀ  ,  ਭਾਈ  ਅਮਰਜੀਤ  ਸਿੰਘ  ਜੀ,  ਭਾਈ  ਕਰਨੈਲ  ਸਿੰਘ  ਜੀ  ਤੇ  ਭਾਈ  ਜਸਵਿੰਦਰ  ਸਿੰਘ  ਜੀ  ਨੂਰੀ  ਢਾਬਾ  ਰੋਪੜ  ਸਮੇਤ  ਪੁੱਜਾ;  ਸਾਡੀ  ਵਾਪਸੀ  ੩੧  ਅਕਤੂਬਰ  ਨੂੰ  ਅੰਮ੍ਰਿਤਸਰ-ਦਾਦਰ  ਐਕਸਪ੍ਰੈਸ
ਰਾਹੀਂ  ਸੀ  ਲੇਕਿਨ  ਉਸੇ  ਦਿਨ  ਦੇਸ਼  ਦੀ  ਪ੍ਰਧਾਨ  ਮੰਤਰੀ  ਇੰਦਰਾ  ਗਾਂਧੀ  ਮਾਰੀ  ਗਈ।  ੧/੧੧/੮੪  ਨੂੰ  ਦੁਪਹਿਰੇ  ਉਛੰਗਾਬਾਦ  ਸਾਡੇ  ਤੇ  ਹਮਲਾ  ਹੋ  ਗਿਆ,  ਹੱਥੋ  ਪਾਈ  ਹੋਈ  ਅਤੇ  ਸਮਾਨ,  ਪੈਸੇ  ਆਦਿਕ  ਚੁੱਕ  ਕੇ  ਉਹ  ਲੋਕ  ਦੌੜ  ਗਏ,  ਪਰ  ਕੁਝ  ਦਿਆਨਤਦਾਰ  ਹਿੰਦੂ  ਵੀਰਾਂ  ਨੇ  ਸਾਨੂੰ  ਪੰਜਾਂ  ਨੂੰ  ਟ੍ਰੇਨ  ਦੇ  ਕੈਬਨ  ਵਿੱਚ  ਛੁਪਾ  ਦਿੱਤਾ  ।  ੨/੧੧/੮੪  ਨੂੰ  ਸਵੇਰੇ  ਫਰੀਦਾਬਾਦ  ਪਹੁੰਚਣ  ਤੇ  ਰੇਲਵੇ  ਫਾਟਕਾਂ  ਤੇ  ਗੱਡੀ  ਰੋਕ  ਕੇ  ਉਸ  ਨੂੰ  ਅੱਗ  ਲਾ  ਕੇ  ਸਾੜ  ਦਿੱਤਾ  ਗਿਆ  ।  ਅਸੀਂ  ਬੜੀ  ਮੁਸ਼ਕਲ  ਨਾਲ  ਜਾਨ  ਬਚਾ  ਕੇ  ਪੁਲਿਸ  ਕੋਲ  ਪੁੱਜੇ  ਜਿੱਥੇ  ਪੁਲਿਸ  ਸਾਨੂੰ  ਥਾਣੇ ਲੈ ਗਈ। ਭਭਛ ਨੇ ਖਬਰ ਦਿੱਤੀ  ਕਿ  ਅੰਮ੍ਰਿਤਸਰ-ਦਾਦਰ ਗੱਡੀ ਸਾਰੀ ਸਾੜੀ ਗਈ ਹੈ।  ਉਸ ਵਿੱਚੋਂ  ਕੋਈ ਸਿੱਖ  ਨਹੀਂ  ਬਚਿਆ,  ਇਸ  ਲਈ  ਰੋਪੜ  ਵਿਖੇ  ਇਹ  ਸਮਝਿਆ  ਗਿਆ  ਕਿ  ਅਸੀਂ  ਸਾਰੇ  ਪੰਜੇ  ਹੀ  ਖਤਮ  ਹੋ  ਚੁੱਕੇ  ਹਾਂ  ।  ੬/੧੧/੮੪  ਨੂੰ  ਇਕ  ਹੌਲਦਾਰ   ਨੂੰ  ਬੇਨਤੀ  ਕੀਤੀ  ਕਿ  ਇੱਥੇ  ਕਾਲਜ  ਦਾ  ਸਰਕਲ  ਹੈ,  ਉਨ੍ਹਾਂ  ਵਿੱਚੋਂ  ਕਿਸੇ  ਨੂੰ  ਬੁਲਾ  ਦਿਉ।  ਗੁਰੂ  ਕਿਰਪਾ  ਨਾਲ  ਸਰਕਲ  ਦੇ  ਸਿੰਘ,  ਸ੍ਰ.  ਭਗਵਾਨ  ਸਿੰਘ,  ਸ੍ਰ.  ਭੁਪਿੰਦਰ  ਸਿੰਘ,  ਸ੍ਰ.  ਕ੍ਰਿਪਾਲ  ਸਿੰਘ,  ਸ੍ਰ.  ਉਪਕਾਰ  ਸਿੰਘ  ਜੀ  ਨੂੰ  ਜਦੋਂ  ਪਤਾ  ਲੱਗਾ  ਜਿਹੜੇ  ਆਪ  ਵੀ  ਸੰਕਟ  ਵਿੱਚੋਂ  ਲੰਘ  ਰਹੇ  ਸਨ,  ਤੁਰੰਤ  ਥਾਣੇ  ਪੁੱਜੇ  ਅਤੇ  ਸਾਨੂੰ  ਨਾਲ  ਲੈ  ਗਏ  ।  ਅਸੀਂ  ੧੨/੧੧/੮੪  ਤਕ  ਵੀਰ  ਭੁਪਿੰਦਰ  ਸਿੰਘ  ਜੀ  ਦੇ  ਘਰ  ਰਹੇ  ਤੇ  ੧੨/੧੧/੮੪  ਨੂੰ  ਰਾਤੀ  ਦਿੱਲੀ  ਆ  ਗਏ  ।  ੧੩/੧੧/੮੪  ਨੂੰ  ਸਵੇਰੇ  ਸ੍ਰ.  ਹਰਮੰਦਰ  ਸਿੰਘ,  ਬੀਬੀ  ਅਨੰਦ  ਕੋਰ  ਜੀ  ਸਾਨੂੰ  ਦਿੱਲੀ  ਤੋਂ  ਸ਼ਾਨੇ  ਪੰਜਾਬ  ਤੇ  ਬਿਠਾ  ਕੇ ਗਏ, ਜਿਸ  ਰਾਹੀਂ  ਅਸੀਂ ਚੰਡੀਗੜ  ਅਤੇ ਫਿਰ  ਘਰ ਪੁੱਜੇ।  ਸਿੱਖ  ਕੌਮ ਦੀ  ਹੋਈ  ਕਤਲੋਗ਼ਾਰਤ  ਅਤੇ  ਰੌਂਗਟੇ  ਖੜੇ  ਕਰਨ  ਵਾਲੇ  ਹਾਲਾਤ  ਸਾਨੂੰ  ਜ਼ਿੰਦਗੀ  ਦੇ  ਆਖ਼ਰੀ  ਸਾਹਾਂ  ਤਕ  ਨਹੀਂ  ਭੁੱਲਣਗੇ  ।  ਸਾਨੂੰ  ਵਾਹਿਗੁਰੂ  ਜੀ  ਨੇ  ਸਿੱਖ  ਧਰਮ  ਦੀ  ਸੇਵਾ  ਕਰਨ  ਲਈ  ਮਾਨੋ  ਨਵਾਂ  ਜਨਮ  ਹੀ  ਦਿੱਤਾ  ਸੀ।

11,  12,  13  ਅਕਤੂਬਰ 1985  ਨੂੰ ਕਾਲਜ ਅਸਥਾਨ ਤੇ ਤਿੰਨ  ਦਿਨਾਂ  ਗੁਰਮਤਿ ਸਮਾਗਮ ਕੀਤਾ ਗਿਆ  ਇਸੇ  ਸਮੇਂ  ਕਾਲਜ  ਦੇ  ਫਾਉਂਡਰ  ਪ੍ਰਿੰ:  ਜਸਬੀਰ  ਸਿੰਘ  ਜੀ  ਨੇ  ਆਪਣੇ  ਰੁਝੇਵਿਆਂ  ਕਾਰਨ  ਕਾਲਜ  ਪ੍ਰਬੰਧ  ਤੋਂ  ਸੇਵਾ  ਮੁਕਤੀ  ਦੀ  ਯਾਚਨਾ  ਕੀਤੀ,  ਜੋ  ਪ੍ਰਬੰਧਕਾਂ  ਵਲੋਂ  ਪ੍ਰਵਾਨ  ਕਰ  ਲਈ  ਗਈ  ।  ਸਿੰਘ  ਸਾਹਿਬ  ਗਿ:  ਹਰਚਰਨ  ਸਿੰਘ  ਜੀ  ਮਹਾਲੋਂ  ਜਥੇਦਾਰ  ਤਖ਼ਤ  ਸ੍ਰੀ  ਕੇਸਗੜ੍ਹ  ਜੀ  ਵੱਲੋਂ  ਸਿਰੋਪਾਉ  ਦੀ  ਬਖਸ਼ਿਸ਼  ਕਰਕੇ  ਦਾਸ  ਨੂੰ  ਬਤੌਰੇ  ਪ੍ਰਿੰਸੀਪਲ  ਦੀ  ਸੇਵਾ  13  ਅਕਤੂਬਰ  1985  ਨੂੰ  ਸੌਂਪੀ  ਗਈ  ਜੋ  ਦਾਸ  ਅੱਜ  ਤਕ  ਨਿਭਾਅ  ਰਿਹਾ  ਹੈ  ।  ਕਾਲਜ  ਦੇ  ਫਾਉਂਡਰ  ਚੇਅਰਮੈਨ  ਡਾ.  ਤਰਲੋਚਨ  ਸਿੰਘ  ਜੀ  ਨੇ  27/3/83  ਤੋਂ  ਤਕਰੀਬਨ  ਨਵੰਬਰ  1985  ਤਕ  ਸੇਵਾ  ਨਿਭਾਈ,  ਇਹ  ਉਨ੍ਹਾਂ  ਦੀ  ਯੋਗਤਾ  ਹੀ  ਸੀ  ਕਿ  ਐਨੇ  ਬਿਖੜੇ  ਸਮੇਂ  ਉਨ੍ਹਾਂ  ਨੇ  ਇਸ  ਕਾਰਜ  ਨੂੰ  ਚੜ੍ਹਦੀ  ਕਲਾ  ਨਾਲ  ਨਿਭਾਇਆ  ।  ਕਈ  ਵਾਰ  ਤੜਕੇ  ਚਾਰ  ਵਜੇ  ਸਕੂਟਰ  ਰਾਹੀਂ  ਚੰਡੀਗੜ  ਤੋਂ  ਚੌਂਤੇ  ਕਾਲਜ  ਪੁੱਜ  ਜਾਂਦੇ  ਸਨ।  ਇੱਥੋਂ  ਸੇਵਾ  ਨਿਭਾਕੇ  ਆਪਣੇ  ਕਲੀਨਕ  ਪੁਜਦੇ  ਸਨ।  ਫਿਰ  ਸ੍ਰ.  ਗੁਰਬਖਸ਼  ਸਿੰਘ  ਜੀ  ’ਜਲੰਧਰ’  ਨੂੰ  ਬਤੌਰੇ  ਚੇਅਰਮੈਨ  ਸੇਵਾ  ਪ੍ਰਾਪਤ  ਹੋਈ  ।  ਆਪ  ਜੀ  ਨੇ  ਸਿਦਕ-ਦਿਲੀ  ਤੇ  ਨਿਮਰਤਾ  ਸਹਿਤ  ਇਹ  ਸੇਵਾ  1993  ਤਕ  ਨਿਭਾਈ  ।  ਆਪ  ਜੀ  ਜਿੱਥੇ  ਚੇਅਰਮੈਨ  ਸਨ,  ਉੱਥੇ  ਆਪਣੀ  ਕਿਰਤ  ਕਰਦਿਆਂ  ਨਾਲਨਾਲ  ਗੁਰੂ  ਘਰਾਂ  ਵਿੱਚ  ਸ਼ਬਦ  ਵੀਚਾਰ  ਰਾਹੀਂ  ਅਤੇ  ਅੰਮ੍ਰਿਤ  ਸੰਚਾਰ  ਸਮੇਂ  ਪੰਜ  ਪਿਆਰਿਆਂ  ਵਿਚ  ਸੇਵਾ  ਨਿਭਾਉਂਦੇ  ਸਨ।  ਆਪ  ਜੀ  ਦਾ  ਸਾਰਾ  ਪਰਿਵਾਰ  ਹੀ  ਗੁਰਸਿਖੀ  ਨੂੰ  ਪਿਆਰ  ਕਰਨ  ਵਾਲਾ  ਹੈ  । 1993  ਤੋਂ  1996  ਤਕ  ਸਨਮਾਨ  ਯੋਗ  ਗਿਆਨੀ  ਜਗਜੀਤ  ਸਿੰਘ  ਜੀ  ਸਿਦਕੀ  ਜੋ  ਸੁਘੜ  ਸ਼ਖ਼ਸੀਅਤ  ਸਨ  ਜੀ  ਨੇ  ਬਤੌਰੇ  ਚੇਅਰਮੈਨ  ਸੇਵਾ  ਨਿਭਾਈ,  ਉਹ  ਦਾਸ  ਨੂੰ  ਪੁੱਤਰਾਂ  ਵਾਂਗ  ਪਿਆਰ  ਕਰਦੇ  ਸਨ।  ਕਿਸੇ  ਵੀ  ਪ੍ਰਚਾਰਕ  ਵਿੱਚ  ਕੇਵਲ  ਇਕ  ਗੁਣ  ਹੀ  ਪਰਮੁੱਖ  ਹੁੰਦਾ  ਹੈ  ਪਰ  ਆਪ  ਜੀ  ਦੀ  ਸ਼ਖ਼ਸੀਅਤ  ਕੀਰਤਨੀਏ,  ਕਥਾਕਾਰ,  ਗੁਰਬਾਣੀ  ਵਿਆਕਰਨ  ਸਹਿਤ  ਉਚਾਰਨ  ਕਰਨ  ਦੇ  ਗੁਣਾਂ  ਨਾਲ  ਭਰਪੂਰ  ਸੀ,  ਆਪ  ਜੀ  ਮਗਰੋਂ  24/3/1996  ਤੋਂ  6/7/1997  ਤਕ
ਪੰਚਾਇਤ  ਮੈਂਬਰ  ਵੀ  ਰਹੇ  ।

ਸਿਦਕੀ  ਜੀ ਦੇ ਸਮੇਂ ਹੀ ਗੁ: ਗੜੀ ਬਾਬਾ ਜੁਝਾਰ ਸਿੰਘ  ਵਿੱਚ  ਬੈਠੇ ਨਿਹੰਗਾਂ  ਨੇ ਕਾਲਜ ਤੇ ਕਬਜ਼ਾ ਕਰਨ ਦਾ ਯਤਨ  ਕੀਤਾ। ਆਪਣੇ ਘੋੜੇ ਲਿਆ  ਕੇ ਕਾਲਜ ਕੰਪਲੈਕਸ ਵਿੱਚ  ਬੰਨ੍ਹ ਦੇਣੇ, ਰੋਕਣ ਤੇ ਬੰਦੂਕਾਂ ਤਲਵਾਰਾਂ ਰਾਹੀਂ ਵਿਦਿਆਰਥੀਆਂ  ਤੇ  ਸਟਾਫ  ਨੂੰ  ਡਰਾਉਣਾ,  ਧਮਕਾਉਣਾ  ਸ਼ੁਰੂ  ਕਰ  ਦਿੱਤਾ;  ਕਿਉਂਕਿ  ਨਿਹੰਗ  ਸਿੰਘ  ਧੋਖੇ  ਨਾਲ  ਸਾਰੀ  ਜ਼ਮੀਨ  ਦੀਆਂ  ਗਰਦੌਰੀਆਂ  ਆਪਣੇ
ਨਾਮ  ਕਰਵਾ  ਚੁੱਕੇ  ਸਨ।  ਸਿਦਕੀ  ਜੀ  ਨੇ  ਸ੍ਰ.  ਗੁਰਦਿਆਲ  ਸਿੰਘ  ਜੀ  ਰੋਪੜ  ਜੋ  ਸ਼ੈਸ਼ਨ  ਕੋਰਟ  ਤੋਂ  ਰੀਡਰ  ਰਿਟਾਇਰਡ  ਸਨ  ਨੂੰ  ਇਸ  ਸਬੰਧੀ  ਅਦਾਲਤ ਵਿੱਚ  ਕੇਸ  ਲੜਨ  ਦਾ  ਅਧਿਕਾਰ ਲਿਖਤੀ  ਰੂਪ  ਵਿੱਚ  ਦਿੱਤਾ  ।  ਸ੍ਰ.  ਗੁਰਦਿਆਲ  ਸਿੰਘ  ਜੀ  ਨੇ  ਹਾਈਕੋਰਟ  ਦੇ  ਉੱਘੇ  ਵਕੀਲ  ਸ੍ਰ.  ਹਰਮੋਹਨ  ਸਿੰਘ  ’ਪਾਲ’  ਜੀ  ਨਾਲ  ਸੰਪਰਕ  ਕੀਤਾ  ਅਤੇ  ਕੇਸ  ਦੀ  ਅਰਜ਼ੀ  ਅਦਾਲਤ  ਵਿੱਚ  ਦਿੱਤੀ  ਗਈ  ।  ਫ਼ੈਸਲਾ  ਕਾਲਜ  ਦੇ  ਹੱਕ  ਵਿੱਚ  ਹੋਇਆ  ।  ਫਿਰ  ਵੀ  ਨਿਹੰਗ  ਸਿੰਘ  ਕਬਜ਼ਾ  ਨਹੀਂ  ਦਿੰਦੇ  ਸਨ।  ਸ੍ਰ.  ਵਰਿੰਦਰ  ਪਾਲ  ਸਿੰਘ  ਜੀ  ਜੋ  ਰਾਜਾ  ਸਿੰਘ  ਜੀ ਟੈਕਸਲਾ ਵਾਲਿਆਂ ਦੇ ਭਾਣਜੇ ਹਨ, ਨੇ ਪੁਲੀਸ ਰਾਹੀਂ ਮਾਰਚ ਦੇ ਗੁਰਮਤਿ ਸਮਾਗਮ ਸਮੇਂ ਕਬਜ਼ਾ ਵਾਪਸ ਕਾਲਜ ਨੂੰ  ਦੁਆਇਆ,  ਤਹਿਸੀਲਦਾਰ  ਚਮਕੌਰ  ਸਾਹਿਬ  ਕਾਲਜ  ਮੌਕਾ  ਦੇਖਣ  ਆਏ  ।  ਇਸ  ਔਖੇ  ਸਮੇਂ  ਕਮਾਲਪੁਰ,  ਖੇੜੀ  ਸਲਾਬਤਪੁਰ,  ਚੌਂਤਾ,  ਭਲਿਆਣ,  ਝਲੀਆਂ  ਖੁਰਦ,  ਭੱਕੂ  ਮਾਜਰਾ  ਆਦਿ  ਪਿੰਡਾਂ  ਦੇ  ਸਰਪੰਚਾਂ  ਅਤੇ  ਇਲਾਕੇ  ਦੀਆਂ  ਸੰਗਤਾਂ  ਦਾ  ਭਰਵਾਂ  ਇਕੱਠ  ਸੀ  ।  ਤਹਿਸੀਲਦਾਰ  ਚਮਕੌਰ  ਸਾਹਿਬ  ਜੀ  ਨੇ  ਅਸਲੀਅਤ  ਸਮਝੀ  ਤੇ  ਪਹਿਲੀਆਂ  ਗਰਦੌਰੀਆਂ  ਰੱਦ  ਕਰਕੇ  ਕਾਲਜ  ਦੇ  ਨਾਂ  ਗਰਦੌਰੀਆਂ  ਕੀਤੀਆਂ।  ਫਿਰ  ਛੇਤੀ  ਹੀ  ਕਾਲਜ  ਪ੍ਰਬੰਧ  ਨੇ  ਕਾਲਜ  ਦੀ  ਚਾਰ  ਦਿਵਾਰੀ  ਦਾ  ਕੰਮ  ਨੇਪਰੇ  ਚਾੜ੍ਹਿਆ,  ਇਸ  ਸਮੇਂ  ਤੱਕ  ਸਿਦਕੀ  ਜੀ  ਨੇ  ਘਰੇਲੂ  ਮੁਸ਼ਕਲਾਂ  ਤੇ  ਸਿਹਤ  ਦੀ  ਖਰਾਬੀ  ਕਾਰਨ  ਕਾਲਜ  ਦੇ  ਮੁਖੀ  ਪਦ  ਤੋਂ  ਸੇਵਾ  ਮੁਕਤੀ  ਲੈ  ਲਈ  ਹੋਈ  ਸੀ  ਅਤੇ  ਫਿਰ  ਦੁਬਾਰਾ  ਸ੍ਰ.  ਗੁਰਬਖ਼ਸ਼  ਸਿੰਘ  ਜੀ  ਜਲੰਧਰ  ਨੂੰ  ਹੀ  ਇਹ  ਸੇਵਾ  ਸੌਂਪੀ  ਗਈ  ਸੀ  ਤੇ  ਸ੍ਰ.  ਜੋਗਿੰਦਰ  ਸਿੰਘ  ਜੀ  ਰੋਪੜ  ਨੂੰ  ਵਾਈਸ  ਚੇਅਰਮੈਨ  ਨਿਯੁਕਤ  ਕੀਤਾ  ਗਿਆ  ਸੀ।  ਸ੍ਰ.  ਜੋਗਿੰਦਰ  ਸਿੰਘ  ਜੀ  ਦੇ  ਇਸ  ਅਹੁਦੇ ਤੇ  ਆਉਣ ਨਾਲ  ਕਾਲਜ  ਪ੍ਰਬੰਧ  ਦੀ  ਨੇੜਤਾ  ਵਿਦਿਆਰਥੀਆਂ  ਤੇ  ਸਟਾਫ  ਨੂੰ  ਮਹਿਸੂਸ  ਹੋਈ  ਕਿਉਂਕਿ  ਜਦੋਂ  ਕੋਈ  ਮੁਸ਼ਕਲ  ਹੋਵੇ  ਤਾਂ  ਗਲ  ਕਰਨੀ  ਸੌਖੀ  ਹੋ  ਗਈ।  ਉਨ੍ਹਾਂ  ਲਈ  ਸਮਾਂ  ਕੱਢ  ਕੇ  ਕਾਲਜ  ਆਉਣਾ  ਸੌਖਾ  ਸੀ  ।  ਸ੍ਰ.  ਗੁਰਬਖ਼ਸ਼  ਸਿੰਘ  ਜੀ  ਨੇ  ਇਹ  ਸੇਵਾ  ਆਖ਼ਰੀ  ਸੁਆਸਾਂ  ਤਕ  ਨਿਭਾਈ  ।  ਉਨ੍ਹਾਂ  ਦੀ  ਇਸ  ਵਡਮੁੱਲੀ  ਸੇਵਾ  ਪ੍ਰਤੀ  ਸੰਸਥਾ  ਹਮੇਸ਼ਾਂ  ਰਿਣੀ  ਰਹੇਗੀ  ।

ਸ੍ਰ.  ਗੁਰਬਖਸ਼  ਸਿੰਘ  ਜੀ  ਦੇ  ਚਲਾਣੇ  ਤੋਂ  ਬਾਅਦ  ਬਤੌਰੇ  ਚੇਅਰਮੈਨ  ਦੀ  ਸੇਵਾ  ਸ.  ਜੋਗਿੰਦਰ  ਸਿੰਘ  ਜੀ  ਰੋਪੜ  ਨੂੰ  ਮਿਤੀ  17-03-2012  ਨੂੰ  ਸੌਂਪੀ  ਗਈ  ਜੋ  ਆਪਣੇ  ਸਾਥੀ  ਪੰਚਾਇਤ  ਮੈਂਬਰਾਂ  ਸ੍ਰ.  ਅਮਰਜੀਤ  ਸਿੰਘ  ਜੀ  ਵਾਈਸ  ਚੇਅਰਮੈਨ,  ਸ੍ਰ.  ਤੀਰਥ  ਸਿੰਘ  ਜੀ  ਰੋਪੜ,  ਸ੍ਰ.  ਗੁਰਚਰਨ  ਸਿੰਘ  ਜੀ  ਮੰਡੀ  ਗੋਬਿੰਦਗੜ੍ਹ,  ਸ੍ਰ.  ਸੁਖਦੇਵ  ਸਿੰਘ  ਜੀ  ਬਠਿੰਡਾ,  ਸ੍ਰ.  ਪਰਮਜੀਤ  ਸਿੰਘ  ਜੀ  ਗੁਨਿਆਣਾ  ਮੰਡੀ,  ਸ੍ਰ.  ਜਸਪਾਲ  ਸਿੰਘ  ਜੀ  ਨਾਭਾ,  ਸ੍ਰ.  ਜਸਪਾਲ  ਸਿੰਘ  ਜੀ  ਮੁੰਬਈ,  ਸ੍ਰ.  ਰਵਿੰਦਰ  ਸਿੰਘ  ਜੀ  ਜਲੰਧਰ  ਅਤੇ ਸ੍ਰ.  ਅਮਨਪ੍ਰੀਤ  ਸਿੰਘ  ਜੀ  ਲੁਧਿਆਣਾ  ਸਮੇਤ  ਬੜੇ  ਸੁਚੱਜੇ  ਢੰਗ  ਨਾਲ  ਨਿਭਾ  ਰਹੇ  ਹਨ।  ਇਸ  ਪ੍ਰਬੰਧ  ਸਮੇਂ  ਕਾਲਜ  ਨੇ  ਹੋਰ  ਵਧੇਰੇ  ਤਰੱਕੀ  ਵੱਲ  ਵਧਣਾ  ਸ਼ੁਰੂ ਕੀਤਾ ਹੈ। ਕਾਲਜ ਵੱਲੋਂ ਆਰਥਿਕ ਤੰਗੀ ਵਿਚੋਂ  ਗੁਜ਼ਰ ਰਹੇ ਲੋਕਾਂ ਦੀ, ਬਿਨਾਂ  ਕਿਸੇ  ਧਰਮ ਲਿੰਗ  ਦੇ ਵਿਤਕਰੇ  ਯਥਾਯੋਗ  ਮਦਦ (ਸੇਵਾ) ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਾਫੀ ਸਮੇਂ ਤੋਂ ਲਟਕ ਰਹੀ ਬਿਲਡਿੰਗ ਦੀ ਉਸਾਰੀ ਸ਼ੁਰੂ ਹੋ ਕੇ ਤਕਰੀਬਨ  ਮੁਕੰਮਲ  ਤਿਆਰੀ  ਵੱਲ  ਵੱਧ  ਰਹੀ  ਹੈ  ।  ਉਮੀਦ  ਹੈ  ਉਹ  ਬਿਲਡਿੰਗ  ਜਿਸ  ਤੇ  ਤਕਰੀਬਨ  ਡੇਢ  ਕਰੋੜ  ਰੁਪਏ  ਖਰਚਾ  ਹੋ ਰਿਹਾ  ਹੈ;  ਦੋ  ਕੂ  ਮਹੀਨੇ  ਵਿੱਚ  ਵਰਤਣ  ਯੋਗ  ਹੋ  ਜਾਵੇਗੀ  ।ਕਾਲਜ  ਲਈ  ਇਹ  ਇਕ  ਵੱਡੀ  ਪ੍ਰਾਪਤੀ  ਹੈ।

ਪਰਚਾਰਕ  ਕੌਮ  ਦਾ  ਥੰਭ  ਹਨ  ਜੇ  ਉਹ  ਅੱਜ  ਦੇ  ਪੜ੍ਹੇ  ਲਿਖੇ  ਸਮਾਜ  ਵਿੱਚ  ਸਮੇਂ  ਦੇ  ਹਾਣੀ  ਨਹੀਂ  ਹੋਣਗੇ  ਤਾਂ  ਧਰਮ  ਪ੍ਰਚਾਰ  ਵਿੱਚ  ਸਫਲਤਾ  ਸੋਚੀ  ਹੀ  ਨਹੀਂ  ਜਾ  ਸਕਦੀ  ਇਸ  ਲਈ  ਕਾਲਜ  ਪ੍ਰਬੰਧ  ਨੇ  ਕੁਝ  ਸਾਲ  ਪਹਿਲਾਂ  ਕੁਝ  ਵਿਦਿਆਰਥੀਆਂ  ਨੂੰ  ਗੁਰਮਤਿ  ਦੇ  ਨਾਲ  ਨਾਲ  ਦੁਨਿਆਵੀ  ਪੜ੍ਹਾਈ  ਲਈ  ਵੀ  ਉਤਸ਼ਾਹਿਤ  ਕੀਤਾ  ਜਿਸ  ਸਦਕਾ  ਕਈ  ਸਿੰਘਾਂ  ਨੇ  ਬੀ.ਏ.  ਅਤੇ  ਐੱਮ.ਏ.  ਵਿੱਚ  ਵੱਧੀਆ  ਨੰਬਰ  ਪ੍ਰਾਪਤ  ਕਰਕੇ  ਕਾਲਜ  ਦਾ  ਨਾਮ  ਉੱਚਾ  ਕੀਤਾ,  ਇਸ  ਸਮੇਂ  ਭਾਈ  ਸ਼ੁਭਕਰਨ  ਸਿੰਘ  ਜੀ  ਮਾਰਸ਼ਲ  ਆਰਟਸ  ਵਿੱਚ  ਪੀ.  ਐਚ.  ਡੀ. ਕਰ ਰਹੇ ਹਨ ਅਤੇ ਭਾਈ ਗੁਰਬਚਨ ਸਿੰਘ ਜੀ ਐਮ. ਫਿਲ. ਕਰ ਚੁੱਕੇ ਹਨ, ਇਹ ਦੇਖਦੇ ਹੋਏ ਕਾਲਜ ਵਿੱਚ ਗੁਰਮਤਿ  ਵਿਦਿਆ  ਲੈ  ਰਹੇ  ਵਿਦਿਆਰਥੀਆਂ  ਲਈ  2011  ਦੇ  ਬੈਚ  ਤੋਂ  ਪੱਕੇ  ਤੌਰ  ਤੇ  ਗਰੈਜੂਏਸ਼ਨ  ਕਰਵਾਉਣ  ਦਾ  ਉਪਰਾਲਾ  ਕੀਤਾ  ਗਿਆ  ਹੈ  ਜਿਸ  ਦਾ  ਸਾਰਾ  ਖਰਚਾ  ਸੰਗਤ  ਦੇ  ਸਹਿਯੋਗ  ਨਾਲ  ਕਾਲਜ  ਕਰਦਾ  ਹੈ।  ਕਾਲਜ  ਵਿਖੇ  ਇਸ  ਸਮੇਂ  ਵਿਦਿਆਰਥੀਆਂ  ਦੇ  ਤਿੰਨ  ਬੈਚ  ਹਨ  ਅਤੇ  ਵਿਦਿਆਰਥੀਆਂ  ਦੀ  ਗਿਣਤੀ  160  ਦੇ  ਕਰੀਬ  ਹੈ  ।  ਗਰੈਜੂਏਸ਼ਨ  ਦੀ  ਪੜ੍ਹਾਈ  (ਟਿਊਸ਼ਨ)  ਕਰਾਉਣ  ਦੀ  ਜ਼ਿੰਮੇਵਾਰੀ  ਨੈਸ਼ਨਲ ਅਕੈਡਮੀ ਰੋਪੜ ਦੇ ਸਤਿਕਾਰ ਯੋਗ ਪ੍ਰਿੰਸੀਪਲ ਸ੍ਰੀ ਤੇਜਿੰਦਰ ਸਿੰਘ ਚੋਪੜਾ ਜੀ ਆਪਣੇ ਸਾਥੀ ਅਧਿਆਪਕਾਂ ਨਾਲ  ਨਿਭਾਅ  ਰਹੇ  ਹਨ  ।ਸਾਨੂੰ  ਖੁਸ਼ੀ  ਹੈ  ਕਿ    ਕਾਲਜ  ਦੇ  ਵਿਦਿਆਰਥੀ  ਚੰਗੇ  ਨੰਬਰ  ਲੈ  ਕੇ  ਪਾਸ  ਹੋ  ਰਹੇ  ਹਨ।  ਕੀਰਤਨ  ਦੀ  ਸਿੱਖਿਆ ਲਈ  ਜਿੱਥੇ  ਕਾਲਜ  ਵਿਖੇ  ਰੈਗੂਲਰ  ਟੀਚਰ  ਹਨ  aੁੱਥੇ  ਡਾ.  ਜਗਮੋਹਨ  ਸ਼ਰਮਾ  ਜੀ  ਪਟਿਆਲਾ  ਜਿਨ੍ਹਾਂ  ਦਾ  ਤਬਲੇ  ਦੀ  ਦੁਨੀਆਂ  ਵਿੱਚ  ਮਾਣ  ਯੋਗ  ਨਾਮਣਾ  ਹੈ  ਤੇ  ਭਾਈ.  ਦਿਨੇਸ਼  ਸਿੰਘ  ਜੀ  ਹਫਤੇ  ਵਿੱਚ  ਇਕ  ਦਿਨ  ਆ  ਕੇ  ਕੀਰਤਨ  ਤੇ  ਤਬਲੇ  ਦੀ  ਸਿੱਖਿਆ  ਦਿੰਦੇ  ਹਨ।

ਕਾਫੀ  ਲੰਮਾਂ  ਸਮਾਂ  ਲਗਭਗ  ਦਾਸ,  ਇਕੱਲਿਆਂ  ਹੀ  ਕਲਾਸਾਂ  (ਪੜ੍ਹਾਉਣ)  ਲਗਾਉਣ  ਦੀ  ਸੇਵਾ  ਕਰਦਾ  ਰਿਹਾ।  ਕਦੇ  ਕਦੇ  ਸੰਗੀਤ  ਟੀਚਰ  ਰੱਖੇ,  ਲੇਕਿਨ  ਕਾਲਜ  ਦੀ  ਆਰਥਿਕ  ਤੰਗੀ  ਕਾਰਨ  ਉਹ  ਸਾਡੇ  ਨਾਲ  ਨਹੀਂ  ਨਿਭ  ਸਕੇ  ।  ਬਹੁਤਾ  ਸਟਾਫ  ਰੱਖਣ  ਦੀ  ਸਮਰੱਥਾ  ਕਾਲਜ  ਕੋਲ  ਨਹੀਂ  ਸੀ  ਪਰ   ਅਕਾਲ  ਪੁਰਖ  ਦੀ  ਬਖਸ਼ਿਸ਼  ਤੇ  ਸੰਗਤਾਂ  ਦੀ  ਅਸੀਸ  ਨਾਲ  ਕਾਲਜ  ਵੱਲੋਂ ਨਿਭਾਈਆਂ  ਜਾਣ  ਵਾਲੀਆਂ  ਸੇਵਾਵਾਂ  ਨਿਰੰਤਰ  ਜਾਰੀ  ਰਹੀਆਂ  ।  ਗੁਰੂ ਕਿਰਪਾ  ਨਾਲ  ੧੯੯੬  ਤੋਂ  ਵਾਈਸ  ਪ੍ਰਿੰਸੀਪਲ  ਗਿ:  ਹਰਭਜਨ  ਸਿੰਘ  ਜੀ  ਜੋ  ਇਸੇ  ਕਾਲਜ  ਦੇ  ਦੂਜੇ  ਬੈਚ  ਦੇ  ਵਿਦਿਆਰਥੀ  ਰਹਿ  ਚੁੱਕੇ  ਹਨ,  ਵੀ  ਕਾਲਜ  ਵਿਖੇ  ਪੜ੍ਹਾਉਣ  ਦੀ  ਸੇਵਾ  ਕਰਨ  ਲੱਗ  ਪਏ  ਜੋ  ਅਜ  ਤੱਕ  ਨਿਭਾ  ਰਹੇ  ਹਨ  ।  ਗਿ:  ਰਵੀ  ਸਿੰਘ  ਜੀ  ਚੰਡੀਗੜ੍ਹ  ਵਾਲਿਆਂ  ਨੇ  ਵੀ  ਕੁਝ  ਸਮਾਂ  ਕਾਲਜ  ਵਿਖੇ  ਪੜ੍ਹਾਉਣ  ਦੀ  ਸੇਵਾ  ਨਿਭਾਈ  ਤੇ  ਗਿ:  ਅਮਰੀਕ  ਸਿੰਘ  ਸਲੋ  ਮਾਜਰਾ  ਨਾਲ  ਮਿਲ  ਕੇ  ਚਮਕੌਰ  ਸਾਹਿਬ  ਦੇ  ਇਲਾਕੇ  ਵਿੱਚ  ਕਈ  ਸਾਲ  ਪਿੰਡਾਂ  ਵਿੱਚ  ਧਰਮ  ਪ੍ਰਚਾਰ  ਦੀ  ਸੇਵਾ  ਨਿਭਾਈ,  ਜਿਸ  ਸਦਕਾ ਇਲਾਕਾ  ਕਾਲਜ ਨਾਲ ਜੁੜਿਆ ਹੈ।ਫਿਰ ਗੁਰੂ ਕਿਰਪਾ  ਨਾਲ ਭਾਈ. ਮਨਿੰਦਰਪਾਲ ਸਿੰਘ  ਪੁੱਤਰ ਸ੍ਰ.  ਤਰਲੋਕ  ਸਿੰਘ  ਜੀ  ਗ਼ੁੰਚਾ  ਰੋਪੜ  ਵੀ  ਵਾਹਿਗੁਰੂ  ਜੀ  ਵੱਲੋਂ  ਬਖਸ਼ੇ  ਗਿਆਨ  ਭੰਡਾਰ  ਨੂੰ  ਲੈ  ਕੇ  ਕਾਲਜ  ਵਿਖੇ  ਪੜ੍ਹਾਉਣ  ਦੀ  ਸੇਵਾ  ਵਿੱਚ  ਸ਼ਾਮਿਲ  ਹੋ  ਗਏ;  ਇਨ੍ਹਾਂ  ਨੂੰ  ਸੰਗਤਾਂ  ਗੁਰਬਾਣੀ  ਵਿਆਕਰਨ  ਵਾਲੇ  ਕਰਕੇ  ਜ਼ਿਆਦਾ  ਜਾਣਦੀਆਂ  ਹਨ।  ਇਸ  ਸਮੇਂ  ਕਾਲਜ  ਵਿਖੇ  ਅਧਿਆਪਕ  ਵਜੋਂ  ਸੇਵਾ  ਨਿਭਾ  ਰਹੇ  ਭਾਈ  ਅਮਨਦੀਪ  ਸਿੰਘ  ਜੀ,  ਭਾਈ  ਹਰਜੀਤ  ਸਿੰਘ  ਜੀ,  ਭਾਈ  ਰਾਜਦੀਪ  ਸਿੰਘ  ਜੀ,  ਭਾਈ  ਜਗਜੀਤ  ਸਿੰਘ  ਜੀ,  ਭਾਈ  ਸੁਖਚੈਨ  ਸਿੰਘ  ਜੀ  ਇਸੇ  ਲੜੀ  ਦਾ  ਹਿੱਸਾ  ਹਨ।  ਡਰਾਇਵਰੀ  ਦੀ  ਸੇਵਾ  ੧੦  ਸਾਲ  ਤੋਂ  ਭਾਈ  ਅਵਤਾਰ  ਸਿੰਘ  ਜੀ  ਨਿਭਾ  ਰਹੇ  ਹਨ।

ਕਾਲਜ ਨੇ ਅੱਜ ਤੱਕ ਲੱਗਭਗ 1500 ਪ੍ਰਚਾਰਕ ਕੌਮ ਨੂੰ ਭੇਟ ਕੀਤੇ ਹਨ। ਜਿਨ੍ਹਾਂ ਵਿੱਚੋ ਕੁਝ ਵਿਦਿਆਰਥੀਆਂ ਦਾ  ਵਰਨਣ  ਪਹਿਲਾ  ਕੀਤਾ  ਜਾ  ਚੁੱਕਾ  ਹੈ;  ਜੋ  ਪੰਥ  ਅੰਦਰ  ਮਾਣਯੋਗ  ਥਾਂ  ਪ੍ਰਾਪਤ  ਕਰ  ਚੁੱਕੇ  ਹਨ।  ਕਥਾਕਾਰ  ਭਾਈ  ਸਾਹਿਬ  ਗਿਆਨੀ  ਪਿੰਦਰਪਾਲ  ਸਿੰਘ  ਜੀ  ਲੁਧਿਆਣਾ,  ਸਿੰਘ  ਸਾਹਿਬ  ਗਿ:  ਮਾਨ  ਸਿੰਘ  ਜੀ  ਗ੍ਰੰਥੀ  ਸ੍ਰੀ  ਦਰਬਾਰ  ਸਾਹਿਬ,  ਸਿੰਘ  ਸਾਹਿਬ  ਗਿ.  ਸਤਨਾਮ  ਸਿੰਘ  ਜੀ  ਹੈਡ  ਗ੍ਰੰਥੀ  ਗੁ:  ਨਾਨਕ  ਪਿਆਉ  ਦਿੱਲੀ,  ਸਿੰਘ  ਸਾਹਿਬ  ਗਿ:  ਸੁਖਦਰਸ਼ਨ  ਸਿੰਘ  ਜੀ  ਹੈੱਡ  ਗ੍ਰੰਥੀ  ਗੁ:  ਮੋਤੀ  ਬਾਗ  ਦਿੱਲੀ,  ਸਿੰਘ  ਸਾਹਿਬ  ਗਿ:  ਰਣਜੀਤ  ਸਿੰਘ  ਜੀ  ਹੈੱਡ  ਗ੍ਰੰਥੀ  ਗੁ:  ਬੰਗਲਾ  ਸਾਹਿਬ  ਦਿੱਲੀ,  ਸਿੰਘ  ਸਾਹਿਬ  ਗਿ:  ਰਜਿੰਦਰ  ਸਿੰਘ  ਜੀ  ਹੈੱਡ  ਗ੍ਰੰਥੀ  ਦਮਦਮਾ  ਸਾਹਿਬ  ਦਿੱਲੀ,  ਭਾਈ  ਚਰਨਜੀਤ  ਸਿੰਘ  ਜੀ  ਮੋਰਿੰਡਾ,  ਭਾਈ  ਸ਼ਰਨਜੀਤ  ਸਿੰਘ  ਜੀ  ਕਨੇਡਾ,  ਭਾਈ  ਪਰਦੀਪ  ਸਿੰਘ  ਜੀ ਜੰਡਿਆਲਾ, ਭਾਈ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁ: ਦੂਖ ਨਿਵਾਰਣ ਸਾਹਿਬ ਲੁਧਿਆਣਾ, ਭਾਈ ਜੋਗਿੰਦਰ ਸਿੰਘ ਜੀ  ਦਿੱਲੀ,  ਭਾਈ  ਸੁਖਵਿੰਦਰ  ਸਿੰਘ  ਜੀ  ਦਸ਼ਮੇਸ਼  ਗੁਰਮਤਿ  ਵਿਦਿਆ  ਦਿੱਲੀ,  ਭਾਈ  ਗੁਰਭਾਗ  ਸਿੰਘ  ਜੀ  ਚੌਂਤਾ  ਕਲਾਂ,  ਭਾਈ  ਜਤਿੰਦਰ  ਸਿੰਘ  ਜੀ  ਰਜ਼ੋਰੀ  ਗਾਰਡਨ,  ਭਾਈ  ਸਤਿਨਾਮ  ਸਿੰਘ  ਜੀ  ਪੀਲੀਭੀਤ,  ਭਾਈ  ਪਰਮਿੰਦਰ  ਸਿੰਘ  ਜੀ  ਖੰਨਾ,  ਭਾਈ  ਸਤਵਿੰਦਰ  ਸਿੰਘ  ਜੀ ਮਾਛੀਵਾੜਾ, ਭਾਈ ਹਰਦੀਪ ਸਿੰਘ ਜੀ ਅੰਬਾਲਾ, ਭਾਈ ਰਣਵਿੰਦਰ ਸਿੰਘ ਜੀ ਲੁਧਿਆਣਾ, ਭਾਈ ਪਰਮਜੀਤ ਸਿੰਘ ਜੀ  ‘ਕੇਸਰੀ’,  ਭਾਈ  ਗੁਰਦੀਪ  ਸਿੰਘ  ਜੀ’ਢਕਾਨਸੂ’,  ਭਾਈ  ਅੰਮ੍ਰਿਤਪਾਲ  ਸਿੰਘ  ਜੀ  ਲੁਧਿਆਣਾ,  ਭਾਈ  ਇਕਬਾਲ  ਸਿੰਘ  ਜੀ  ਲੁਧਿਆਣਾ, ਭਾਈ ਇਕਨਾਮ  ਸਿੰਘ  ਜੀ, ਪ੍ਰੋ. ਭਾਈ ਗੁਰਦਾਸ ਮਿਸ਼ਨਰੀ  ਕਾਲਜ ਲੁਧਿਆਣਾ, ਭਾਈ ਇਕਬਾਲ  ਸਿੰਘ  ਜੀ  ਰਾਜਪੁਰਾ, ਭਾਈ.  ਮਹਿੰਦਰਪਾਲ  ਸਿੰਘ  ਜੀ  ਕੋਰਬਾ  ਛੱਤੀਸਗੜ੍ਹ  ਆਦਿ  ਵਰਗੇ  ਚੜ੍ਹਦੀ  ਕਲਾ  ਵਾਲੇ  ਵਿਦਿਆਰਥੀ  ਸਿੰਘਾਂ  ਤੇ  ਕਾਲਜ  ਨੂੰ  ਮਾਣ  ਹੈ,  ਇਹਨਾਂ  ਤੋਂ  ਇਲਾਵਾ  ਕਾਲਜ  ਤੋਂ  ਪੜ੍ਹੇ  ਹੋਏ ਵਿਦਿਆਰਥੀਆਂ  ਦੀ  ਲੰਮੀ  ਸੂਚੀ  ਹੈ  ਜੋ  ਦੇਸ਼ਾਂ  ਵਿਦੇਸ਼ਾਂ  ਵਿੱਚ  ਗੁਰਮਤਿ  ਦਾ  ਉਪਦੇਸ਼  ਦੇ  ਕੇ  ਕਾਲਜ  ਦਾ  ਨਾਮ  ਰੋਸ਼ਨ  ਕਰ  ਰਹੇ  ਹਨ।

ਕਾਲਜ  ਨੂੰ  ਇਸ  ਗੱਲ  ਦਾ  ਵੀ  ਫਖਰ  ਮਹਿਸੂਸ  ਹੁੰਦਾ  ਹੈ  ਕਿ  ਭਾਈ  ਜਗਜੀਤ  ਸਿੰਘ  ਜੀ  ਜੋ  ਸਤਿਕਾਰਯੋਗ  ਭਾਈ  ਗੁਰਮੇਜ  ਸਿੰਘ  ਜੀ  ਸਾਬਕਾ  ਹਜ਼ੂਰੀ  ਰਾਗੀ  ਜੱਥਾ  ਸ੍ਰੀ  ਦਰਬਾਰ  ਸਾਹਿਬ  ਅੰਮ੍ਰਿਤਸਰ  ਵਾਲਿਆਂ  ਦੇ  ਭਾਣਜੇ  ਹਨ,  ਨੇ  ਸ਼ੈਸਨ  2006  ਤੋਂ  2008  ਵਿੱਚ  ਕਾਲਜ ਤੋਂ ਗੁਰਮਤਿ ਸਿੱਖਿਆ  ਪ੍ਰਾਪਤ ਕੀਤੀ ਹੈ। ਨਿਊਜ਼ੀਲੈਂਡ  ਦੇ ਜੰਮਪਲ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ
ਕਰਕੇ  ਗਿਆਨ  ਹੀ  ਪ੍ਰਾਪਤ  ਨਹੀਂ  ਕੀਤਾ  ਸਗੋਂ  ਪ੍ਰਾਪਤ  ਹੋਈ  ਗੁਰਮਤਿ  ਪ੍ਰਚਾਰ  ਦੀ  ਤੀਬਰ  ਲਗਨ  ਨੇ  ਭਾਈ  ਸਾਹਿਬ  ਭਾਈ  ਗੁਰਮੇਜ  ਸਿੰਘ  ਜੀ  ਵੱਲੋਂ  ’ਬਰੇਲ’  ਲਿਪੀ  ਵਿੱਚ  ਗੁਰੂ  ਗ੍ਰੰਥ  ਸਾਹਿਬ  ਜੀ  ਦੀ  ਲਿਖਾਈ  ਕਰਨ  ਦੇ  ਮਹੱਤਵਪੂਰਨ  ਕਾਰਜ  ਵਿੱਚ  ਵਿਸ਼ੇਸ਼  ਸਾਥੀ  ਬਣਾ  ਦਿੱਤਾ  ।ਮਾਣ ਵਾਲੀ ਗੱਲ ਹੈ ਕਿ  ਸਮੁੱਚੀ ਸਿੱਖ  ਕੌਮ ਦੇ ਪ੍ਰਚਾਰ ਖੇਤਰ ਵਿੱਚ  ਧਰਮ ਪ੍ਰਚਾਰ ਦੀ ਸੇਵਾ ਨਿਭਾਅ  ਰਹੇ ਗੁਰੂ  ਪਿਆਰਿਆਂ  ਵਿੱਚ  75%  ਹਿੱਸਾ  ਕਾਲਜ  ਤੋਂ  ਪੜ੍ਹੇ  ਪਰਚਾਰਕਾਂ  ਦਾ  ਹੈ  ।

ਅਸੀਂ ਤਾਂ “ਹਮ  ਰੁਲਤੇ ਫਿਰਤੇ  ਕੋਈ ਬਾਤ ਨਾ ਪੂਛਤਾ” ਦੀ ਅਵਸਥਾ ਵਾਲੇ ਹੀ ਹਾਂ। ਉਸ ਅਕਾਲ ਪੁਰਖ ਨੇ ਆਪ  ਮਿਹਰ  ਕਰ  ਕੇ  ਜੋ  ੩੦  ਸਾਲਾਂ  ਦਾ  ਲੰਮਾ  ਪੈਂਡਾ  ਤੈਅ  ਕਰਵਾਇਆ  ਹੈ  ਤਾਂ  ਇਸ  ਪਿੱਛੇ  ਸਿਰੜੀ,  ਸਿਦਕੀ  ਤੇ  ਲਗਨ  ਵਾਲੇ  ਵੀਰਾਂ  ਭੈਣਾਂ  ਦਾ  ਮਹਾਨ  ਯੋਗਦਾਨ  ਹੈ।  ਦੇਸ਼  ਵਿਦੇਸ਼  ਦੀਆਂ  ਸੰਗਤਾਂ  ਤੇ  ਵਿਦਿਆਰਥੀਆਂ  ਦਾ  ਸਹਿਯੋਗ  ਹਰ  ਸਮੇਂ  ਮਿਲਿਆ  ਹੈ,  ਪਰ  ਕੁਝ  ਖ਼ਾਸ
ਸ਼ਖ਼ਸੀਅਤਾਂ  ਜਿਨ੍ਹਾਂ  ਦਾ  ਸਾਰਾ  ਜੀਵਨ  ਇਸ  ਸੰਸਥਾ  ਨੂੰ  ਸਮਰਪਿਤ  ਰਿਹਾ  ਹੈ  ਤੇ  ਹੋ  ਰਿਹਾ  ਹੈ  ਦਾ  ਜ਼ਿਕਰ  ਕੀਤੇ  ਬਿਨਾ  ਗੱਲ  ਅਧੂਰੀ  ਜਿਹੀ  ਜਾਪਦੀ  ਹੈ;  ਜਿਵੇਂ  ਭੈਣ  ਬਲਵੰਤ  ਕੌਰ  ਜੀ  ਜਿਨਾਂ੍ਹ  ਦੀ  ਅਣਥੱਕ  ਮਿਹਨਤ  ਨੇ  ਰੋਪੜ  ਸਰਕਲ  ਨੂੰ  ਇਸ  ਬੁਲੰਦੀ  ਤੇ  ਪਹੁੰਚਾ  ਦਿੱਤਾ  ਕਿ  ਉਹਨਾਂ  ਦੀ  ਸੰਸਾਰਕ  ਯਾਤਰਾ  ਪੂਰੀ  ਕਰਨ  ਤੋਂ  ਬਾਦ  ਵੀ  ਹੁਣ  ਤੱਕ  ਕਾਲਜ  ਦੇ  ਲੰਗਰ  ਲਈ  ਰਾਸ਼ਨ  ਦੀ  ਸੇਵਾ  ਰੋਪੜ  ਸਰਕਲ  ਹੀ  ਨਿਭਾਅ  ਰਿਹਾ  ਹੈ  ।  ਭੈਣ  ਭੁਪਿੰਦਰ  ਕੌਰ  ਜੀ,  ਮਾਤਾ  ਹਰਚਰਨ  ਕੌਰ  ਜੀ  ਰੋਪੜ,  ਸ.  ਗੁਰਚਰਨ  ਸਿੰਘ  ਸਾਬਣ  ਵਾਲੇ,  ਸ.  ਗੁਰਦੇਵ  ਸਿੰਘ  ਜੀ ਖੈਰਾਬਾਦ, ਸ. ਚੰਨਣ ਸਿੰਘ  ਜੀ ਤਲਵਾੜਾ, ਸ. ਗੁਰਬਚਨ ਸਿੰਘ  ਜੀ ਸੋਢੀ, ਸ. ਗੁਰਚਰਨ ਸਿੰਘ  ਜੀ ਭਿਉਰਾ,  ਸ.  ਨਰਿੰਦਰ  ਸਿੰਘ  ਜੀ  ਪੀ.  ਏ.  ਪੀ.  ਵਾਲੇ  ਜਲੰਧਰ,  ਸ.  ਬਲਵੰਤ  ਸਿੰਘ  ਜੀ  ਪੰਚਾਇਤ  ਮੈਂਬਰ  ਜਲੰਧਰ,  ਸ.  ਸਮਿੰਦਰ  ਸਿੰਘ  ਜੀ  ਭੱਕੂ  ਮਾਜਰਾ,  ਸ. ਨਿਰੰਜਨ  ਸਿੰਘ  ਭਲਿਆਣ,  ਸ. ਪ੍ਰੀਤਮ  ਸਿੰਘ  ਜੀ  ਸਲੋ ਮਾਜਰਾ  ਮਂੈਬਰ  ਸ੍ਰੋ:ਗੁ:ਪ੍ਰ:ਕ:, ਸ. ਮੋਹਨਜੀਤ  ਸਿੰਘ  ਜੀ  ਕਮਾਲਪੁਰ,  ਸ.  ਪਰਮਜੀਤ  ਸਿੰਘ  ਜੀ  ਲੱਖੇਵਾਲ  ਮੈਬਰ  ਸ੍ਰੋ:  ਗੁ:  ਪ੍ਰ:  ਕਮੇਟੀ,  ਸ.  ਮਾਨ  ਸਿੰਘ  ਜੀ  ਖੇੜੀ  ਸਲਾਬਤਪੁਰ,  ਸ.  ਦੀਦਾਰ  ਸਿੰਘ  ਜੀ  ਚਮਕੌਰ  ਸਾਹਿਬ,  ਸ.  ਹਰਚਰਨ  ਸਿੰਘ  ਜੀ  ਭੱਕੂ  ਮਾਜਰਾ,  ਸ.ਅੰਮ੍ਰਿਤ  ਸਿੰਘ  ਜੀ  ਚੌਧਰੀ,  ਪ੍ਰਿੰ.  ਨਰਿੰਦਰਪਾਲ  ਸਿੰਘ  ਜੀ,  ਪ੍ਰੋ.  ਕੁਲਦੀਪ ਸਿੰਘ  ਜੀ  ਯੂ.ਕੇ., ਮਾਸਟਰ  ਹਰਬਖ਼ਸ  ਸਿੰਘ  ਜੀ  ਝੱਲੀਆਂ  ਕਲਾਂ ਵਾਲੇ,  ਸ:  ਹਰਨੇਕ  ਸਿੰਘ  ਜੀ  ਅਤੇ ਸ.  ਜਗੀਰ  ਸਿੰਘ  ਜੀ  ਵਜੀਦਪੁਰ  ਅਤੇ  ਜਟਾਣੇ  ਦੀਆਂ  ਸੰਗਤਾਂ  ’ਚੋਂ  ਕਈ  ਵੀਰ  ਕਾਲਜ  ਦੇ  ਨਾਲ  ਹਰ  ਔਖੇ  ਸਮੇਂ  ਨਿਭੇ  ਹਨ।  ਜਦੋਂ  ਇੱਕ  ਵਾਰ  ਫਰਵਰੀ  ਦੇ  ਮਹੀਨੇ  ਕਾਲਜ  ਵਿਖੇ  ਖਾਣ  ਲਈ  ਕਣਕ  ਮੁੱਕ  ਗਈ  ਤਾਂ  ਮਾਸਟਰ  ਹਰਬਖ਼ਸ  ਸਿੰਘ  ਜੀ  ਵਰਗੀ  ਸ਼ਖ਼ਸੀਅਤ  ਦੀ  ਪ੍ਰੇਰਨਾ  ਸਦਕਾ  ਹੀ  ਉਹ  ਔਕੜ  ਪੂਰੀ  ਹੋਈ,  ਜਦੋਂ  ਕਿ  ਉਸ  ਸਮੇਂ  ਜ਼ਿੰਮੀਦਾਰਾਂ  ਦੇ  ਘਰ  ਖ਼ੁਦ  ਵੀ  ਔਖ  ਮਹਿਸੂਸ  ਹੁੰਦੀ  ਹੈ।  7  ਬੋਰੀਆਂ  ਕਣਕ  ਉਗਰਾਹ ਕੇ ਦਿੱਤੀਆਂ। ਸ: ਪ੍ਰਭਦਿਆਲ ਸਿੰਘ ਜੀ, ਸ. ਚਰਨਜੀਤ ਸਿੰਘ ਜੀ ਦਿੱਲੀ ਵਾਲੇ, ਸ.ਅਵਤਾਰ ਸਿੰਘ ਜੀ ਕਾਲਾ  ਸੰਘਿਆ  ਯੂ.  ਕੇ.,  ਸਿੰਘ  ਸਾਹਿਬ  ਗਿ.  ਕੇਵਲ  ਸਿੰਘ  ਜੀ  ਸਾਬਕਾ  ਜਥੇਦਾਰ  ਤਖ਼ਤ  ਸ੍ਰੀ  ਦਮਦਮਾ  ਸਾਹਿਬ  ਸਾਬੋ  ਕੀ  ਤਲਵੰਡੀ,  ਸਿੰਘ  ਸਾਹਿਬ  ਗਿ.  ਜਗਤਾਰ  ਸਿੰਘ  ਜੀ  ’ਜਾਚਕ’  ਸਾਬਕਾ  ਗ੍ਰੰਥੀ  ਸ੍ਰੀ  ਦਰਬਾਰ  ਸਾਹਿਬ  ਜੀ  ਦਾ  ਯੋਗਦਾਨ  ਵੀ  ਅਭੁੱਲ  ਹੈ।  ਸੂਬੇਦਾਰ  ਸ.  ਅਜੀਤ  ਸਿੰਘ  ਜੀ  ਰੋਪੜ  ਵਾਲੇ,  ਜੋ  ਕਾਲਜ  ਵਿਖੇ  ਵਾਰਡਨ  ਦੀ  ਸੇਵਾ  ਨਿਭਾaੁਂਦੇ  ਰਹੇ,  ਵਰਗੇ  ਅਣਥੱਕ  ਸੇਵਾਦਾਰ  ਬਿਰਤੀ  ਵਾਲੀ  ਸ਼ਖ਼ਸੀਅਤ  ਦੀ  ਅਣਹੋਂਦ  ਅੱਜ  ਵੀ  ਮਹਿਸੂਸ  ਹੁੰਦੀ  ਹੈ।

ਬਾਬਾ  ਅਜੀਤ  ਸਿੰਘ  ਜੀ  (ਪਰਿਵਾਰ  ਵਿਛੋੜੇ  ਵਾਲੇ)  ਜਿਨ੍ਹਾਂ  ਨੇ  ਕਾਲਜ  ਦੀ  ਆਰੰਭਕ  ਕਾਲ  ਵਿੱਚ,  ਸੰਨ  ੧੯੮੩  ਨੂੰ  ਦੁੱਧ  ਦੀ  ਔਖ ਨੂੰ ਵੇਖਦਿਆਂ ਇੱਕ ਮੱਝ ਭੇਟ ਕੀਤੀ ਅਤੇ ਜਦੋਂ ੧੯੯੩ ਵਿੱਚ ਹੜਾਂ ਆਦਿ ਦਾ ਜ਼ੋਰ ਪਿਆ ਤਾਂ ਕਾਲਜ ਵਿਖੇ ਆ ਕੇ  ਵਿਦਿਆਰਥੀਆਂ  ਅਤੇ  ਸੰਗਤਾਂ  ਲਈ  ਲੰਗਰ  ਦਾ  ਪ੍ਰਬੰਧ  ਕੀਤਾ।  ਬਾਬਾ  ਅਵਤਾਰ  ਸਿੰਘ  ਜੀ  ਗੁ:  ਕੋਟ  ਪੁਰਾਣ  ਹੈੱਡ  ਦਰਬਾਰ  ਅੱਜ  ਵੀ  ਪੂਰਨ  ਸਹਿਯੋਗ  ਬਖ਼ਸ਼ਿਸ  ਕਰ  ਰਹੇ  ਹਨ।  ਇਨ੍ਹਾਂ  ਗੁਰੂ  ਪਿਆਰਿਆਂ  ਸੱਜਣਾਂ  ਵੱਲੋਂ  ਮਿਲੇ  ਪਿਆਰ  ਤੇ  ਸਹਿਯੋਗ  ਲਈ  ਅਸੀਂ  ਸਦਾ  ਰਿਣੀ  ਰਹਾਂਗੇ।  ਸ਼ੁਰੂ  ਤੋਂ  ਲੈ  ਕੇ  ਅੱਜ  ਤੱਕ  ਸਮੂਹ  ਇਲਾਕੇ  ਵੱਲੋਂ  ਹੀ   ਵਿਦਿਆਰਥੀਆਂ  ਦੇ  ਲੰਗਰ  ਲਈ  ਕਣਕ  ਕਾਲਜ  ਵਿਖੇ  ਭੇਜੀ  ਜਾਂਦੀ  ਹੈ  ।  ਕਦੀ  ਵੀ  ਲੰਗਰ  ਲਈ  ਕਣਕ  ਜਾਂ  ਆਟਾ ਖਰੀਦਣਾ  ਨਹੀਂ  ਪਿਆ।  ਸਮੁੱਚਾ  ਇਲਾਕਾ  ਅਤੇ ਸਮੂਹ  ਕਾਲਜ  ਦੇ  ਸਹਿਯੋਗੀ  ਵਧਾਈ  ਦੇ  ਪਾਤਰ  ਹਨ,  ਜਿਨ੍ਹਾਂ  ਦੀ  ਲਗਨ  ਸਦਕਾ  ਕਾਲਜ  ਅੱਜ  ਇਸ  ਮੁਕਾਮ  ਤੇ  ਪੁੱਜਾ  ਹੈ।  ਜਿਵੇਂ  ਸੰਗਤਾਂ  ਨੇ  ਹੁਣ  ਤਕ  ਮਿਹਰ  ਤੇ  ਪਿਆਰ  ਭਰਿਆ  ਸਹਿਯੋਗ  ਬਖ਼ਸ਼ਿਆ  ਹੈ,  ਆਸ ਕਰਦੇ  ਹਾਂ  ਕਿ  ਅੱਗੋਂ ਵੀ  ਇਸੇ  ਤਰ੍ਹਾਂ  ਸਹਿਯੋਗ  ਦੇ  ਕੇ  ਨਿਵਾਜਣਗੇ  ਤਾਂਕਿ ਅਸੀਂ ਨਿਸ਼ਕਾਮਤਾ  ਅਤੇ ਦ੍ਰਿੜ੍ਹਤਾ  ਸਹਿਤ ਗੁਰਬਾਣੀ ਅਤੇ ਪੰਥ ਪਰਵਾਣਿਤ ਸਿੱਖ  ਰਹਿਤ ਮਰਯਾਦਾ ਦੀ ਰੋਸ਼ਨੀ ਵਿੱਚ ਸੰਗਤਾਂ  ਤੇ  ਮਨੁੱਖਤਾ  ਤਕ  ਸਰਬ  ਸਾਂਝਾ  ਗੁਰ  ਉਪਦੇਸ਼  ਪਹੁੰਚਾ  ਕੇ  ਸਰਬੱਤ  ਦਾ  ਭਲਾ  ਮੰਗਦੇ  ਹੋਏ  ”ਜੈਸੇ  ਸਤ  ਮੰਦਰ  ਕੰਚਨ  ਕੇ  ਉਸਾਰ  ਦੀਨੇ  ਤੈਸਾ  ਪੁੰਨ  ਸਿਖ  ਕa  ਇਕ  ਸਬਦ  ਸਿਖਾਏ  ਕਾ”।  ਦੀ  ਅਸੀਸ  ਦੇ  ਪਾਤਰ  ਬਣ  ਸਕੀਏ।

ਭੁੱਲਾਂ ਦੀ ਖ਼ਿਮਾ
ਗੁਰੂ ਪੰਥ ਦਾ ਦਾਸਰਾ,
ਬਲਜੀਤ ਸਿੰਘ (ਪ੍ਰਿੰਸੀਪਲ)
ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ
(ਚੌਂਤਾ ਕਲਾਂ, ਰੋਪੜ

Comments are closed.

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females

Website by Pixel Shakers