Latest News
Call Us for Membership
+91-96530-81481

ਕੌਣ ਬਣੇਗਾ ਗੁਰਸਿੱਖ ਪਿਆਰਾ-ਨਤੀਜੇ ਦਾ ਐਲਾਨ

26 September 2011 (Monday)-Kaun Banega Gursikh Pyara ਗੁਰਸਿੱਖ ਫੈਮਲੀ ਕਲੱਬ (ਰਜਿ.), ਲੁਧਿਆਣਾ ਵਲੋਂ  ਗੁਰਮਤਿ ਦੇ ਸੁਨਿਹਰੀ ਸਿਧਾਂਤਾਂ ਦੀ ਜਾਣਕਾਰੀ  ਸੁਖੈਣ ਢੰਗ ਨਾਲ ਦੇਣ ਦੇ ਮਨੋਰਥ ਵਜੋਂ ਗੁਰਮਤਿ ਇਨਾਮੀ ਪ੍ਰਤੀਯੋਗਤਾ ‘ ਕੌਣ ਬਣੇਗਾ ਗੁਰਸਿੱਖ ਪਿਆਰਾ’ ਦਾ ਨਤੀਜਾ ਕਲੱਬ ਦੇ ਸਥਾਨਕ ਦਫਤਰ ਵਿਖੇ ਕੱਢਿਆ ਗਿਆ । ਇਸ ਮੌਕੇ ਵੱਖ-ਵੱਖ ਸੈਂਟਰਾਂ ਚੋਂ ਆਏ ਸੈਂਕੜੇ ਫਾਰਮਾਂ ਚੋਂ ਸਹੀ ਦੀ ਚੌਣ ਕੀਤੀ  ਗਈ ਅਤੇ ਡ੍ਰਾਅ ਰਾਂਹੀ ਨਤੀਜਾ ਕੱਢਿਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਰੋਚਕਮਈ  ਗੁਰਮਤਿ ਇਨਾਮੀ ਪ੍ਰਤੀਯੋਗਤਾ ਰਾਂਹੀ ਜਿਥੇ ਬੱਚੇ ਗੁਰਮਤਿ ਦਾ ਗਿਆਨ ਸੁਖੈਣ ਢੰਗ ਨਾਲ ਹਾਂਸਲ ਕਰਦੇ ਹਨ ਉਥੇ ਨਾਲ ਹੀ ਤਰ੍ਹਾਂ ਤਰ੍ਹਾਂ ਦੇ ਆਕਰਸ਼ਕ ਇਨਾਮ ਵੀ ਪ੍ਰਾਪਤ ਕਰਦੇ ਹਨ । ਬੱਚਿਆ ਦੀ ਇਸ ਪ੍ਰਤੀਯੋਗਤਾ ਵਿਚ ਦਿਲਚਸਪੀ ਇਸ ਕਦਰ ਹੈ ਕਿ ਇਸ ਦੀਆਂ ਫੋਟੋ ਕਾਪੀਆਂ ਕਰਵਾ ਕੇ ਵੀ ਜਵਾਬ ਭੇਜਦੇ ਹਨ ਅਤੇ ਇਸ ਵਿਚ ਭਾਗ ਲੈਂਦੇ ਹਨ । ਅਗਸਤ ਮਹੀਨੇ ਦੀ ਪ੍ਰਤੀਯੋਗਤਾ ਜੋ ਕਿ ਗੁਰਮਤਿ – ਮਨਮਤਿ ਵਿਸ਼ੇ ਨਾਲ ਸਬੰਧਿਤ ਦਾ ਨਤੀਜਾ ਕਲੱਬ ਦੇ ਦਫਤਰ ਵਿਚ ਪ੍ਰਬੰਧਕੀ ਮੈਂਬਰਾਂ ਦੀ ਹਾਜ਼ਰੀ ਵਿਚ ਕੱਢਿਆ ਗਿਆ । ਇਸ ਸਮੇਂ ਹਾਜ਼ਰ ਗੁਰਸੇਵਕ ਸਿੰਘ
ਮਦਰੱਸਾ, ਪ੍ਰਭਜੋਤ ਸਿੰਘ (ਪ੍ਰੋਜੈਕਟ ਇੰਚਾਰਜ), ਗੁਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ (ਆਫਿਸ ਇੰਚਾਰਜ) ਹਾਜ਼ਰ ਹੋਏ ।
                             ਕੌਣ ਬਣੇਗਾ ਗੁਰਸਿੱਖ ਪਿਆਰਾ ਪ੍ਰਤੀਯੋਗਤਾ ਬਾਰੇ ਬੋਲਦਿਆਂ ਅਮਨਪ੍ਰੀਤ ਸਿੰਘ ਨੇ ਕਿਹਾ ਇਸ ਰਾਂਹੀ ਆਉਣ ਵਾਲੀ ਪਨੀਰੀ ਨੂੰ ਸਿੱਖ ਧਰਮ ਬਾਰੇ ਸੰਖੇਪ ਜਾਣਕਾਰੀ ਸਹਿਜੇ ਹੀ ਮਿਲਦੀ ਰਹਿੰਦੀ ਹੈ ਅਤੇ ਉਹ ਜੁਆਬ ਜਾਨਣ ਲਈ ਆਪਣੇ ਮਾਪਿਆਂ ਕੋਲੋਂ ਪੁਛਦੇ ਹਨ ਅਤੇ ਕਲੱਬ ਦੇ ਦਫਤਰ ਵਿਚ ਫੋਨ ਕਰਕੇ ਜਾਣਕਾਰੀ ਹਾਂਸਲ ਕਰਦੇ ਹਨ । ਇਨਾਮੀ ਗੁਰਮਤਿ ਪ੍ਰਤੀਯੋਗਤਾ ਦਾ ਐਲਾਨ ਦਵਿੰਦਰਬੀਰ ਸਿੰਘ ਨੇ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ ।
ਜੇਤੂ :
ਮੁਸਕਾਨ ਕੌਰ, ਸ਼ਾਮ ਨਗਰ ।
ਅਵਨੀਤ ਕੌਰ, ਭਾਈ ਰਣਧੀਰ ਸਿੰਘ ਨਗਰ ।
ਗਗਨਦੀਪ ਕੌਰ, ਫੀਲਡ ਗੰਜ ।
ਦਮਨਦੀਪ ਸਿੰਘ, ਸਰਗੋਧਾ ਕਲੋਨੀ ।
ਮਨਲੀਨ ਕੌਰ, ਖੁਡ ਮੁਹੱਲਾ ।
ਪ੍ਰਭਨੀਤ ਸਿੰਘ, ਭਾਈ ਰਣਧੀਰ ਸਿੰਘ ਨਗਰ ।
ਅੰਕਿਤ, ਫੋਕਲ ਪੁਆਇੰਟ ।
ਗੁਰਕੀਰਤ ਕੌਰ, ਭਾਈ ਰਣਧੀਰ ਸਿੰਘ ਨਗਰ ।
ਪ੍ਰਭਸਿਮਰਨ ਕੌਰ, ਭਾਈ ਰਣਧੀਰ ਸਿੰਘ ਨਗਰ ।
ਹਰਸ਼ਪ੍ਰੀਤ ਸਿੰਘ, ਖੁੱਡ ਮੁਹੱਲਾ । ਅਮਰਪ੍ਰੀਤ ਕੌਰ, ਜਮਾਲਪੁਰ ।
ਰਨਵੀਰ ਸਿੰਘ, ਹੈਬੋਵਾਲ ਕਲਾਂ ।
ਦਵਿੰਦਰ ਕੌਰ, ਲੇਬਰ ਕਲੋਨੀ, ਜਮਾਲਪੁਰ ।
ਹਰਪ੍ਰੀਤ ਕੌਰ,  ਲੇਬਰ ਕਲੋਨੀ ।
ਅਮਰਜੀਤ ਸਿੰਗ,  ਪ੍ਰੇਮ ਨਗਰ ।
ਹਰਦੀਪ ਸਿੰਗ, ਪ੍ਰੇਮ ਨਗਰ ।
ਸਿਮਰਨ ਜੀਤ ਸਿੰਘ, ਪ੍ਰੇਮ ਨਗਰ ।
ਜਸਵੀਰ ਸਿੰਗ, ਤਾਜਪੁਰ ਰੋਡ ।
ਇੰਦਰਜੀਤ ਕੌਰ  ਫੋਕਲ ਪੁਆਇੰਟ ।
ਹਰਸਿਮਰਨਪ੍ਰੀਤ ਸਿੰਘ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females