Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ ਵਲੋਂ ਸਭਿਆਚਾਰਕ ਸੰਗੀਤ ਮੁਕਾਬਲਾ

                        ਗੁਰਸਿੱਖ ਫ਼ੈਮਲੀ ਕਲੱਬ ਵਲੋਂ (ਰਜਿ.) ਵਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਨਾਲ ਜਾਣੂ ਕਰਵਾਉਣ ਅਤੇ ਲੱਚਰਤਾ ਤੋਂ ਹੋੜਣ ਦੇ ਮਨੋਰਥ ਨਾਲ ਗਾਇਕੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ 5 ਸਾਲ ਤੋਂ 60 ਸਾਲ ਤੱਕ ਦੇ ਪ੍ਰਤਿਯੋਗੀਆਂ ਨੇ ਆਪਣੀ ਕਲਾ ਦੇ ਜੋਹਰ ਦਿਖਾ ਕੇ ਭਾਰੀ ਗਿਣਤੀ ਚ’ ਜੁੜੇ ਸਰੋਤਿਆਂ ਨੂੰ ਦੇਰ ਰਾਤ ਤੱਕ ਕੀਲ੍ਹ ਕੇ ਬੰਂਨ੍ਹੀਂ ਰੱਖਿਆ ।
                         ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਸਥਾਨਕ ਮਿਹਰ ਮਿਡੋਜ਼, ਫਿਰੋਜ਼ਪੁਰ ਰੋਡ ਵਿਖੇ ਕਰਵਾਏ ਗਏ ਗਾਇਕੀ ਮੁਕਾਬਲੇ ਚ’ ਪ੍ਰਤਿਯੋਗੀਆਂ ਨੇ ਇਲਾਹੀ ਗੁਰਬਾਣੀ ਕੀਰਤਨ ਤੋਂ ਇਲਾਵਾ ਸਾਫ-ਸੁਥਰੀ ਪੰਜਾਬੀ ਗਾਇਕੀ ਨਾਲ ਜਿਥੇ ਸ੍ਰੋਤਿਆਂ ਨੂੰ ਜੋੜੀ ਰੱਖਿਆ ਉਥੇ ਜੱਜਾਂ ਨੂੰ ਵੀ ਕੀਲ੍ਹ ਕੇ ਬੰਨ੍ਹ ਦਿੱਤਾ । ਕਲੱਬ ਦਾ ਇਹ ਕਦਮ ਲੱਚਰਵਾਦ ਦੇ ਖਿਲਾਫ ਸਾਫ-ਸੁਥਰੀ ਪੰਜਾਬੀ ਸੱਭਿਆਰਕ ਗਾਇਕੀ ਨੂੰ ਉਤਸ਼ਾਹਤ ਕਰਨਾ ਸੀ, ਜਿਸ ਚ’ ਹਰ ਉਮਰ ਵਰਗ ਨੇ ਖੂਬ ਰੂਚੀ ਦਿਖਾਈ ਅਤੇ ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ ਤੋਂ ਲੈ ਕੇ ਹੁਣ ਤੱਕ ਦੇ ਸੱਭਿਅਕ ਗਾਇਕਾਂ ਦੇ ਗੀਤ ਗਾਏ । ਜੱਜਾਂ ਦੀ ਭੂਮਿਕਾ ਕੰਵਰ ਅੰਮ੍ਰਿਤਪਾਲ ਸਿੰਘ ਅਤੇ ਬੀਬੀ ਬਲਜੀਤ ਕੌਰ ਨੇ ਨਿਭਾਈ । ਸਟੇਜ ਦਾ ਸੰਚਾਲਨ ਕਲੱਬ ਦੇ ਸਕੱਤਰ ਸ: ਪ੍ਰਭਜੋਤ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਨੇ ਕੀਤਾ । ਜੇਤੂਆਂ ਨੂੰ ਕਲੱਬ ਵਲੋਂ ਸਨਮਾਨ ਚਿੰਨ੍ਹ ਅਤੇ ਚੀਨਾਰ ਹੌਜ਼ਰੀ ਵਲੋਂ ਨਕਦ ਇਨਾਮ ਦਿੱਤੇ ਗਏ । ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਕੰਵਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ ਅਤੇ ਵਰਿੰਦਰਪਾਲ ਸਿੰਘ ਨੇ ਹਾਸਰਸ ਗਾਇਕੀ ਸਰਾਹੁਣਯੋਗ ਰਹੀ ।
                                           ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਇੰਡੀਅਨ ਆਈਡਲ ਕਾਂਨਟੈਸਟੈਨਟ ਦਵਿੰਦਰਪਾਲ ਸਿੰਘ ਦੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਹੋਏ, ਜਿੰਨ੍ਹਾਂ ਨੇ ਮੈਂਬਰਾਂ ਪਾਸੋਂ ਵੋਟਿੰਗ ਦੀ ਅਪੀਲ ਕੀਤੀ । ਕਲੱਬ ਵਲੋਂ ਇਸ ਪਰਿਵਾਰ ਨੂੰ ਸਨਮਾਨ ਚਿੰਨ੍ਹ ਦਿੱਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।
ਜੇਤੂਆਂ ਤੇ ਮਹਿਮਾਨਾਂ ਦਾ ਸਨਮਾਨ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿਘ, ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ‘ਚਾਕਰ’, ਸਕੱਤਰ ਪ੍ਰਭਜੋਤ ਸਿੰਘ, ਜਨ ਸਕੱਤਰ ਅਰਵਿੰਦਰ ਸਿੰਘ ਖਾਲਸਾ ਨੇ ਕੀਤਾ । ਇਸ ਮੌਕੇ ਹੌਰਨਾ ਤੋਂ ਇਲਾਵਾ ਸ: ਸੁਰਜੀਤ ਸਿੰਘ ‘ਚੀਨਾਰ’, ਮਨਪ੍ਰੀਤ ਸਿੰਘ, ਡਾ: ਆਤਮਜੀਤ ਸਿੰਘ, ਹਰਿੰਦਰਪਾਲ ਸਿੰਘ, ਯਸ਼ਪਾਲ ਸਿੰਘ, ਹਰਮੀਤ ਸਿੰਘ, ਨੇ ਵੱਕ-ਵੱਖ ਸੇਵਾਵਾਂ ਨਿਭਾਈਆਂ ਤੇ ਸਮਾਗਮ ਨੂੰ ਸਫਲਾ ਨੇਪਰੇ ਚਾੜ੍ਹਿਆ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females