Latest News
Call Us for Membership
+91-96530-81481

ਗੁਰਸਿੱਖ ਫੈਮਲੀ ਕਲੱਬ ਵਲੋਂ ਮਾਸਿਕ ਗੁਰਮਤਿ ਸਮਾਗਮ

   03 October 2011 (Sunday) ਗੁਰਸਿੱਖ ਫੈਮਲੀ ਕਲੱਬ, ਲੁਧਿਆਣਾ ਵਲੋਂ ਗੁਰਮਤਿ ਪ੍ਰਚਾਰ ਹਿਤ ਮਾਸਿਕ ਇਕੱਤਰਤਾ ਸਥਾਨਕ ਸਥਾਨਕ ਸੈਲੀਬਰੇਸ਼ਨ ਪਲਾਜ਼ਾ ਵਿਖੇ ਕਰਵਾਈ ਗਈ । ਮਾਸਿਕ ਗੁਰਮਤਿ ਸਮਾਗਮ ਜੋ ਕਿ ਗੁਰਮਤਿ ਦੇ ਗਿਆਨ ਨਾਲ ਭਰਪੂਰ ਰਿਹਾ। ਸਮਾਗਮ ਦੀ ਅਰੰਭਤਾ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਰੱਲ ਕੇ ਰਹਿਰਾਸ ਬਾਣੀ ਦਾ ਪਾਠ ਕੀਤਾ ਉਪਰੰਤ ਗੁਰਬਾਣੀ ਸਰਕਲ ਬਸੰਤ ਐਵੀਨਿਊ ਸਰਕਲ ਦੀਆਂ ਬੀਬੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਗਾਇਨ ਕੀਤਾ । ਸਮਾਗਮ ਦੇ ਅਰੰਭਤਾ ਦੀ ਅਰਦਾਸ ਕਰਨ ਤੋਂ ਬਾਅਦ ਕਲੱਬ ਦੇ ਪ੍ਰੋਜੈਕਟ ਇੰਚਾਰਜ ਸ: ਪ੍ਰਭਜੋਤ ਸਿੰਘ ਨੇ ਕਲੱਬ ਵਲੋਂ ਚੱਲ ਰਹੇ ਗੁਰਮਤਿ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਅਕਤੂਬਰ ਮਹੀਨੇ ਚ’ ਆਉਣ ਵਾਲੇ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਬਾਰੇ ਰੋਸ਼ਨੀ ਪਾਈ ।
ਕੋਣ ਬਣੇਗਾ ਗੁਰਸਿੱਖ ਪਿਆਰਾ, ਗੁਰਮਤਿ ਇਨਾਮੀ ਪ੍ਰਤੀਯੋਗਤਾ ਇਸ ਸਮਾਗਮ ਦਾ ਵਿਸੇਸ਼ ਆਕਰਸ਼ਨ ਰਿਹਾ । ਕੁਇਜ਼ ਦੀ ਪੇਸ਼ਕਾਰੀ ਸਰਕਲ ਬਸੰਤ ਐਵੀਨਿਊ ਦੇ ਇੰਚਾਰਜ ਸ: ਪ੍ਰੀਤ ਮਹਿੰਦਰ ਸਿੰਘ ਅਤੇ ਬੀਬੀ ਕੁਲਵੰਤ ਕੌਰ ਨੇ ਕੀਤੀ । ਇਸ ਪ੍ਰਤੀਯੋਗਤਾ ਵਿਚ ਜਿਥੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਉਥੇ ਨਾਲ ਹੀ ਉਹਨਾਂ ਦੇ ਮਾਪਿਆਂ ਨੇ ਵੀ ਵੱਧ ਚੱੜ ਕੇ ਸ਼ਮੂਲੀਅਤ ਕੀਤੀ ਅਤੇ ਆਕਰਸ਼ਕ ਇਨਾਮ ਪ੍ਰਾਪਤ ਕੀਤੇ । ਗੁਰਮਤਿ ਗਿਆਨ ਵਰਧਕ ਅਤੇ ਰੋਚਕਮਈ ਸੁਆਲਾਂ ਦੇ ਜੁਆਬ ਦੇ ਕੇ ਸੰਗਤਾਂ ਇਸ ਦਾ ਭਰਪੂਰ ਅਨੰਦ ਮਾਣ ਰਹੀਆਂ ਸਨ । ਜੇਤੂਆਂ ਨੂੰ ਇਨਾਮ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ, ਵੀਰ ਦਵਿੰਦਰ ਸਿੰਘ ਮਿਸ਼ਨਰੀ, ਸ; ਅਰਵਿੰਦਰ ਸਿੰਘ ਖਾਲਸਾ, ਗਿ: ਦਲੇਰ ਸਿੰਘ ਜੋਸ਼ ਨੇ ਦਿੱਤੇ ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸ: ਦਵਿੰਦਰਬੀਰ ਸਿੰਘ, ਸ; ਗੁਰਪ੍ਰੀਤ ਸਿੰਘ, ਸ: ਜਸਪ੍ਰੀਤ ਸਿੰਘ, ਸ: ਗੁਰਸੇਵਕ ਸਿੰਘ ਮਦਰੱਸਾ, ਸ: ਇਕਬਾਲ ਸਿੰਘ, ਸ: ਹਰਵਿੰਦਰ ਸਿੰਘ,  ਬੀਬੀ ਹਰਬੰਸ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਤੇਜਿੰਦਰ ਕੌਰ ਨੇ ਵੱਖ-ਵੱਖ  ਸੇਵਾਵਾਂ ਨਿਭਾਅ ਕੇ ਸਮਾਗਮ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ।

 

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females