Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ ਨੇ ਸਿੱਖ ਵਾਤਾਵਰਣ ਦਿਵਸ ਰਾਂਹੀਂ ਸਮਾਜ ਨੂੰ ਕੀਤਾ ਸੁਚੇਤ

envirenment 2
ਗੁਰਸਿੱਖ ਫ਼ੈਮਲੀ ਕਲੱਬ ਨੇ ਸਿੱਖ ਵਾਤਾਵਰਣ ਦਿਵਸ ਰਾਂਹੀਂ ਸਮਾਜ ਨੂੰ ਕੀਤਾ ਸੁਚੇਤ

ਗੁਰਸਿੱਖ ਫ਼ੈਮਲੀ ਕਲੱਬ ਵਲੋਂ (ਰਜਿ.) ਵਲੋਂ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾ-ਗੱਦੀ ਪੁਰਬ, ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ । ਜਿਸ ਵਿਚ ਭਾਰੀ ਗਿਣਤੀ ਚ’ ਕਲੱਬ ਮੈਂਬਰਾਂ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੇ ਹਾਜ਼ਰੀ ਭਰੀ ਤੇ ਕੁਦਰਤੀ ਸੋਮਿਆਂ ਨੂੰ ਸੰਭਾਲ ਕਰਕੇ ਉਸਦਾ ਦੁਰਉਪਯੋਗ ਨ ਕਰਨ ਦਾ ਪ੍ਰਣ ਲਿਆ ਅਤੇ ਸਮਾਜ ਨੂੰ ਇਸਤੋਂ ਸੁਚੇਤ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਖਦਮਈ ਜੀਵਨ ਦੀ ਕਾਮਨਾ ਕੀਤੀ । ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਲਈਅਰ ਵੈਲੀ, ਸਰਾਭਾ ਨਗਰ ਵਿਖੇ ਮਨਾਏ ਗਏ ਸਿੱਖ ਵਾਤਾਵਰਣ ਦਿਵਸ ਵਿਚ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੇ ਮਨੋਰਥ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ, ਜਿਸ ਵਿਚ ਬੱਚੇ ਮਾਪੇ ਤੇ ਬਜ਼ੁਰਗਾਂ ਨੇ ਭਾਰੀ ਗਿਣਤੀ ਚ’ ਹਾਜ਼ਰ ਹੋ ਕੇ ਬੈਨਰ-ਪੋਸਟਰਾਂ ਰਾਂਹੀ ਸਮਾਜ ਨੂੰ ‘ਬਲਿਹਾਰੀ ਕੁਦਰਤਿ ਵਸਿਆ’ ਦਾ ਸਿਧਾਂਤ, ਵਾਤਾਵਰਣ ਦੀ ਸੰਭਾਲ, ਪਾਣੀ ਦਾ ਦੁਰਉਪਯੋਗ, ਕੰਨ ਪਾੜਵੇਂ ਸਪੀਕਰਾਂ ਦੀ ਵਰਤੋਂ ਨੂੰ ਬੰਦ, ਡਿਸਪੋਜ਼ੇਬਲ ਤੋਂ ਕਿਨਾਰਾ ਕਰਨਾ ਅਤੇ ਬਿਜਲੀ ਦਾ ਬਚਾਅ ਕਰਨ ਦਾ ਸੁਨੇਹਾ ਬੜ੍ਹੇ ਹੀ ਸ਼ਾਤਮਈ ਮਾਹੋਲ ਚ’ ਗੁਰਬਾਣੀ ਦੇ ਉਪਦੇਸ਼ਾਂ ਰਾਂਹੀ ਦਿੱਤਾ । ਇਸ ਮੌਕੇ ਹਾਜ਼ਰ ਹੋਏ ਸੱਜਣਾ ਨੂੰ ਕਲੱਬ ਵਲੌਂ ਪੌਦੇ ਉਪਹਾਰ ਦੇ ਰੂਪ ਵਿਚ ਦਿੱਤੇ ਗਏ । ਈਕੋ ਸਿੱਖ ਜਥੇਬੰਦੀ ਦੇ ਰਵਨੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਵਾਤਾਵਰਣ ਦੀ ਸੰਭਾਲ ਪ੍ਰਤੀ ਅਣਗਹਿਲੀ ਵਰਤੀ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਟਾਂ ਸਾਨੂੰ ਕਦਾਚਿਤ ਮਾਫ ਨਹੀਂ ਕਰਨਗੀਆਂ । ਸਾਨੂੰ ਆਪਣੇ ਰੋਜ਼ਮਰਾ ਜੀਵਨ ਵਿਚ ਤਬਦੀਲੀ ਲਿਆ ਕੇ ਇਹ ਤਬਦੀਲੀ ਕੀਤੀ ਜਾ ਸਕਦੀ ਹੈ । ਕਲੱਬ ਦੇ ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ਚਾਕਰ ਨੇ ਨਗਰ-ਕੀਰਤਨਾਂ ਅਤੇ ਗੁਰਦੁਆਰਿਆਂ ਚ’ ਡਿਸਪੋਜ਼ੇਬਲ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਜ਼ੋਰ ਦਿੱਤਾ । ਪ੍ਰਭਜੋਤ ਸਿੰਘ ਜੋਸ਼-ਸਕੱਤਰ ਨੇ ਕਿਹਾ ਕਿ ਫੈਕਟਰੀਆਂ ਦਾ ਧੂੰਆਂ ਸਾਡੀ ਸਿਹਤ ਲਈ ਨਸ਼ੇ ਦੇ ਸੇਵਨ ਵਰਗਾ ਨੁਕਸਾਨ ਕਰਦਾ ਹੈ । ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਵਾਤਾਵਰਣ ਦਿਵਸ ਚ’ ਸ਼ਾਮਲ ਸੱਜਣਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤ ਮਹਿੰਦਰ ਸਿੰਘ-ਇੰਚਾਰਜ ਸਰਕਲ ਐਵਨਿਊ, ਇਕਬਾਲ ਸਿੰਘ ਜੀ.ਐਸ ਕਾਲਟੈਕਸ, ਜਗਮੋਹਨ ਸਿੰਘ-ਅਵਤਾਰ ਸਵੀਟਸ, ਡਾ: ਗੁਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ, ਮਹਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਅਰਵਿੰਦਰ ਕੌਰ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females