Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਵਲੋਂ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਸੱਦਾ

ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਵਲੋਂ ਗੁਰਮਤ ਸਿਧਾਂਤਾਂ ਦਾ ਅਮਲੀ ਰੂਪ ਵਿਚ ਪ੍ਰਚਾਰ-ਪ੍ਰਸਾਰ ਕਰਕੇ ਸਮੂਹ ਲੋਕਾਈ ਦੀ ਭਲਾਈ ਲਈ ਯਤਨ ਕਰਦਿਆਂ ਸਮਾਜ ਨੂੰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ । ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਹੰਗਾਮੀ ਬੈਠਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਨਿਊ ਮਾਡਲ ਟਾਊਨ ਵਿਖੇ ਹੋਈ, ਜਿਸ ਵਿਚ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਚਰਚਾ ਹੋਈ ਅਤੇ ਇਸ ਤੋਂ ਦੂਰ ਰਹਿਣ ਦਾ ਸਮਾਜ ਨੂੰ ਸੱਦਾ ਦਿੱਤਾ ।ਇਸ ਮੌਕੇ ਹਾਜ਼ਰ ਕਲੱਬ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਹਰ ਸਾਲ ਪਟਾਕਿਆਂ ਨਾਲ ਅਨੇਕਾਂ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਅਸੀਂ ਫੇਰ ਨਹੀਂ ਸੰਭਲਦੇ, ਜੇਕਰ ਸਾਡੇ ਗੁਆਂਢੀ ਨੇ ਘਰ ਅੱਗ ਲੱਗੀ ਹੈ ਤਾਂ ਇਸ ਦਾ ਸੇਕ ਕਿਸੇ ਨਾ ਕਿਸੇ ਰੂਪ ਵਿਚ ਸਾਡੇ ਘਰ ਵੀ ਪਹੁੰਚੇਗਾ ਸੋ ਇਸ ਤੋਂ ਬਚਣ ਦੀ ਲੋੜ ਹੈ । ਸੁਖਜਿੰਦਰ ਸਿੰਘ ਚਾਕਰ ਨੇ ਕਿਹਾ ਕਿ ਪਟਾਕਿਆਂ ਨੂੰ ਅੱਗ ਲਾਉਣਾ ਨੋਟਾਂ ਨੂੰ ਅੱਗ ਲਗਾਉਣ ਦੇ ਤੁਲ ਹੈ ਕਿਤਨਾ ਚੰਗਾ ਹੋਵੇ ਜੇਕਰ ਅਸੀਂ ਇਨ੍ਹਾਂ ਰੁਪਿਆਂ ਨਾਲ ਕਿਸੇ ਲੋੜਵੰਧ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ । ਡਾ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਟਾਕਿਆਂ ਦੇ ਧੂੰਏਂ ਨਾਲ ਹੀ ਜੇਕਰ ਵਾਤਾਵਰਣ ਗੰਧਲਾ ਹੋ ਜਾਂਦਾ ਹੈ ਇਸ ਧੂੰਏਂ ਦਾ ਸਾਡੇ ਸਰੀਰ ਤੇ ਕਿੰਨਾਂ ਮਾੜਾ ਪ੍ਰਭਾਵ ਪੈ ਸਕਦਾ ਹੈ ? ਇਸ ਨਾਲ ਸਾਹ ਦੇ ਰੋਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਦੇਖੇ ਗਏ ਹਨ । ਅੰਤ ਵਿਚ ਸ: ਅਮਨਪ੍ਰੀਤ ਸਿੰਘ ਤੇ ਕਲੱਬ ਦੇ ਬਾਕੀ ਅਹੁਦੇਦਾਰਾਂ ਵਲੋਂ ਸਮਾਜ ਨੂੰ ਜਾਗਰੂਕ ਕਰਨ ਲਈ ਇਕ ਸੁਨੇਹਾ-ਪੱਤਰ ਜਾਰੀ ਕੀਤਾ ਜਿਸ ਵਿਚ ਵੱਖ-ਵੱਖ ਢੰਗਾਂ ਨਾਲ ਪਰਦੂਸ਼ਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਸੁਚੇਤ ਕਰਕੇ ਧਰਤੀ ਨੂੰ ਹਰਾ ਭਰਾ ਰੱਖਣ ਦਾ ਸੁਨੇਹਾ ਬਾਖੂਬੀ ਢੰਗ ਨਾਲ ਦਿੱਤਾ ਅਤੇ ਅਜਿਹੇ ਪੋਸਟਰ ਧਾਰਮਿਕ ਸਥਾਨਾਂ ਤੋਂ ਇਲਾਵਾ ਜਨਤਕ ਥਾਵਾਂ ਤੇ ਲਗਵਾ ਕੇ ਸਮਾਜ ਨੂੰ ਸੁਚੇਤ ਕਰਨ ਦਾ ਨਿਰਣਾ ਕੀਤਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਸਿੰਘ, ਦਵਿੰਦਰਬੀਰ ਸਿੰਘ, ਵਰਿੰਦਰਪਾਲ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਕੌਰ, ਸਤਿੰਦਰਬੀਰ ਕੌਰ, ਅਰਵਿੰਦਰ ਸਿੰਘ ਖਾਲਸਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਹਾਜ਼ਰ ਸਨ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females