Latest News
Call Us for Membership
+91-96530-81481

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

                                            ਗੁਰਸਿੱਖ ਫ਼ੈਮਲੀ ਕਲੱਬ ਵਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵੱਖ-ਵੱਖ ਥਾਂਵਾਂ ਤੇ ਕਰਵਾਏ ਗਏ, ਜਿਸ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿਖਿਆਵਾਂ ਤੋਂ ਜਾਣੂ ਕਰਵਾਇਆ ਗਿਆ ।
                                        ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੋਜੈਕਟ ਇੰਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਕਰਵਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬ ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਗੁਰਮਤਿ ਸਮਾਗਮ ਕੀਤੇ ਗਏ ਜਿਸ ਵਿਚ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੋਂ ਇਲਾਵਾ ਸ: ਹਰਦੀਪ ਸਿੰਘ ਮੁਹਾਲੀ ਦੁਆਰਾ ਤਿਆਰ ਧਾਰਮਿਕ ਫਿਲਮ ਕਬ ਗਲ ਲਾਵਹਿਗੇ ਦਿਖਾਈ ਗਈ । ਜਿਸਨੂੰ ਬੱਚਿਆਂ ਤੋਂ ਇਲਾਵਾ ਵੱਡਿਆਂ ਨੇ ਵੀ ਬੇਹੱਦ ਪਸੰਦ ਕੀਤਾ । ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲੱਬ ਵਲੋਂ ਕੀਤੇ ਗਏ ਸਮਾਗਮਾਂ ਲਈ ਧੰਨਵਾਦ ਕੀਤਾ ਅਤੇ ਗੁਰਮਤਿ ਪ੍ਰਚਾਰ ਦੀਆਂ ਸਰਗਰਮੀਆਂ ਦੀ ਸਰਾਹਣਾ ਕੀਤੀ ।
                                         ਇਸੇ ਹੀ ਲੜੀ ਤਹਿਤ ਮਾਸਿਕ ਗੁਰਮਤਿ ਸਮਾਗਮ ਦਾਨਾ ਮੰਡੀ ਸਥਿਤ ਅਮੰਤਰਨ ਪੈਲੇਸ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿਚ ਕਲੱਬ ਮੈਂਬਰਾਂ ਵਲੋਂ ਭਾਰੀ ਸੰਖਿਆਂ ਵਿਚ ਹਾਜ਼ਰੀ ਭਰੀ ਗਈ ਅਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਖਿਆਵਾਂ ਦੀ ਜਾਣਕਾਰੀ ਹਾਂਸਲ ਕੀਤੀ । ਗੁਰਸੇਵਕ ਸਿੰਘ ਮਦਰੱਸਾ ਵਲੋਂ ਧਾਰਮਿਕ ਫਿਲਮ ‘ਦੇਖ ਹਮਾਰਾ ਹਾਲ’ ਦਿਖਾਈ ਗਈ ਜਿਸ ਨੂੰ ਸੰਗਤ ਨੇ ਸਰਾਹਿਆ ।
                                        ਇਸ ਦੌਰਾਨ ਦੇਖ ਹਮਾਰਾ ਹਾਲ ਫਿਲਮ ਦੇ ਕਲਾਕਾਰਾਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ । ਕਲੱਬ ਵਲੋਂ ਇਹ ਸਨਮਾਨ ਚਿੰਨ੍ਹ ਅਮਨਪ੍ਰੀਤ ਸਿੰਘ, ਡਾਇਰੈਕਟਰ, ਅਰਵਿੰਦਰ ਸਿੰਘ ਖਾਲਸਾ, ਸਕੱਤਰ, ਪ੍ਰਭਜੋਤ ਸਿੰਘ, ਪ੍ਰੋਜੈਕਟ ਇੰਚਾਰਜ, ਉਪਕਾਰ ਸਿੰਘ, ਫਰੀਦਾਬਾਦ ਨੇ ਦਿੱਤੇ ਅਤੇ ਭਵਿੱਖ ਵਿਚ ਇਹ ਸੇਵਾਵਾਂ ਜਾਰੀ ਰੱਖਣ ਦੀ ਕਾਮਨਾ ਕੀਤੀ ।

 

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females