Latest News
Call Us for Membership
+91-96530-81481

ਗੰਧਲੀ ਗਾਇਕੀ ਦਾ ਬਦਲ ਹੋ ਨਿਬੜੀ ‘ਸਭਿਆਚਾਰਕ ਸ਼ਾਮ ਬਾਬਾ ਨਾਨਕ ਜੀ ਦੇ ਨਾਂ’

1619469_1392529964341621_1909107192_n

ਪੰਜਾਬ ਦੇ ਬਹੁਮੁੱਲੇ ਵਿਰਸੇ ਨੂੰ ਗੰਧਲਾ ਕਰਨ ਵਿੱਚ ਮੁੱਖ ਤੌਰ ਤੇ ਜਿੰਮੇਵਾਰ ਗੰਧਲੀ ਗਾਇਕੀ ਦਾ ਬਦਲ ਪੇਸ਼ ਕਰਨ ਦੇ ਮਨੋਰਥ ਵਜੋਂ ਗੁਰਸਿੱਖ ਫੈਮਲੀ ਕਲੱਬ (ਰਜਿ.) ਅਤੇ ਗੁਰਮਤਿ ਪ੍ਰਚਾਰ ਕੌਂਸਲ ਦੇ ਸਾਂਝੇ ਯਤਨਾਂ ਸਦਕਾ ‘ਸਭਿਆਚਾਰਕ ਸ਼ਾਮ ਬਾਬਾ ਨਾਨਕ ਜੀ ਦੇ ਨਾਮ’ ਦਾ ਆਯੋਜਨ ਸਥਾਨਕ ਗੁਰੂ ਨਾਨਕ ਭਵਨ ਵਿਖੇ ਹੋਇਆ । ਸਮਾਗਮ ਦੀ ਅਰੰਭਤਾ ਗੁਰਸਿੱਖ ਫੈਮਲੀ ਕਲੱਬ (ਰਜਿ.) ਵੱਲੋਂ ਦਹੇਜ ਰੂਪੀ ਕਲੰਕ ਅਤੇ ਭਰੂਣ ਹੱਤਿਆ ’ਤੇ ਅਧਾਰਤ ਪੰਜਾਬੀ ਫਿਲਮ ਮਾਇਆ ਜਾਲ ਤੋਂ ਹੋਈ ਜਿਸ ਰਾਂਹੀ ਸੰਗਤ ਨੂੰ ਦਹੇਜ ਤੇ ਭਰੂਣ ਹੱਤਿਆ ਵਿਰੁੱਧ ਜਾਗਰੂਕ ਹੋਣ ਦਾ ਸੱਦਾ ਦਿੱਤਾ ਗਿਆ । ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ‘ਸਿੰਘਾਂ ਦੇ 12 ਵਜੇ’ ਨਿੱਕੀ ਫਿਲਮ ਵੀ ਵਿਖਾਈ ਗਈ । ਇਸ ਤੋਂ ਬਾਅਦ ਬਾਬਾ ਨਾਨਕ ਜੀ ਦੇ ਨਾਂ ’ਤੇ ਸਭਿਆਚਾਰਕ ਸ਼ਾਮ ਦਾ ਸੰਚਾਲਨ ਕਰਦੇ ਹੋਏ ਸ. ਗੁਰਸੇਵਕ ਸਿੰਘ ਮਦਰੱਸਾ ਨੇ ਸਿੰਘ ਰੌਕਸ ਮਿਯੂਜਿਕਲ ਗਰੁੱਪ ਦਾ ਮਕਸਦ ਦੱਸਦਿਆਂ ਕਿਹਾ ਕਿ ਸਿੰਘ ਰੌਕਸ ਇਕ ਸਾਫ ਸੁਥਰੀ ਗਾਇਕੀ ਦਾ ਆਗਾਜ਼ ਹੈ ਅਤੇ ਇਹ ਬਾਬੇ ਨਾਨਕ ਦੇ ਸੰਦੇਸ਼ਾਂ ਨੂੰ ਬਿਖੇਰਦਾ ਇਕ ਅਜਿਹਾ ਸਭਿਅਕ ਪਲੇਟਫਾਰਮ ਹੈ ਜਿਸ ਨੂੰ ਪਰਵਾਰ ਵਿਚ ਧੀਆਂ-ਭੈਣਾਂ ਨਾਲ ਬੈਠ ਕੇ ਵੇਖਿਆ ਜਾ ਸਕਦਾ ਹੈ । ਇਸ ਮੌਕੇ ‘ਸਿੰਘ ਰੋਕਸ’ ਦੇ ਸਾਬਤ ਸੂਰਤ ਗੁਰਸਿੱਖ ਨੌਜਵਾਨ ਸ. ਹਰਪ੍ਰੀਤ ਸਿੰਘ ਸਫੀ, ਤਜਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ ਸਾਫ-ਸੁਥਰੀ ਗਾਇਕੀ ਦੀ ਪੇਸ਼ਕਾਰੀ ਕਰ ਕੇ ਸਿੱਖ ਇਤਿਹਾਸ ਤੇ ਪੰਜਾਬੀ ਵਿਰਸੇ ਦੇ ਅਣਗੋਲੇ ਤੱਥਾਂ ਤੋਂ ਜਾਣੂ ਕਰਾਇਆ । ਸ. ਸੁਰਿੰਦਰ ਸਿੰਘ ਅਤੇ ਸ. ਹਰਸਿਮਰਨਜੀਤ ਸਿੰਘ ਚੰਡੀਗੜ ਦੇ ਯਤਨਾਂ ਸਦਕਾ ਦੇਸ਼ ਵਿਦੇਸ਼ਾਂ ਤਕ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਆਨਲਾਈਨ ਰੇਡੀਓ ਵਾਈਸ ਆਫ ਖਾਲਸਾ ਰਾਹੀਂ ਵੀ ਕੀਤਾ। ਇਸ ਮੌਕੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਅਤੇ ਉਨ੍ਹਾਂ ਦੀ ਸੁਪਤਨੀ, ਡਾ. ਅਰਵਿੰਦਰ ਪਾਲ ਸਿੰਘ, ਸ. ਗੁਰਦੇਵ ਸਿੰਘ ਬਟਾਲਵੀ, ਵਾਈਸ ਆਫ ਇੰਡੀਆ ਸ. ਇਸ਼ਮੀਤ ਸਿੰਘ ਦੇ ਪਿਤਾ, ਚੇਅਰਮੈਨ ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਤੋਂ ਸ: ਜਸਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਹਾਜਰ ਸਨ । ਸਟੇਜ ਦਾ ਸੰਚਾਲਨ ਪ੍ਰਭਜੋਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸ. ਇੰਦਰ ਸਿੰਘ ਘੱਗਾ ਨੂੰ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੀ ਲੇਖਣੀ ਲਈ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਸਹਿਯੋਗ ਦੇਣ ਲਈ ਗੁਰਸਿੱਖ ਫੈਮਿਲੀ ਕਲੱਬ ਦੇ ਡਾਇਰੈਕਟਰ ਸ. ਅਮਨਪ੍ਰੀਤ ਸਿੰਘ, ਸ. ਪ੍ਰਭਜੋਤ ਸਿੰਘ ਅਤੇ ਗੁਰਮਤਿ ਪ੍ਰਚਾਰ ਕੌਂਸਲ ਦੇ ਸ. ਜਗਜੀਤ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਨੇ ਸਨਮਾਨਤ ਕੀਤਾ । ਸਿੰਘ ਰੌਕਸ ਦੇ ਵੀਰਾਂ ਨੂੰ ਵੀ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਪ੍ਰਭਦੀਪ ਸਿੰਘ, ਸਤਨਾਮ ਸਿੰਘ ਬੱਬੂ, ਡਾ. ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਤਨਵੀਰ ਸਿੰਘ, ਬੀਬੀ ਜਗਜੀਤ ਕੌਰ, ਬੀਬੀ ਰਵਲੀਨ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਹਰਬੰਸ ਕੌਰ, ਸ. ਇਕਬਾਲ ਸਿੰਘ, ਸ. ਪ੍ਰੀਤਮਹਿੰਦਰ ਸਿੰਘ, ਸਲੋਚਨਵੀਰ ਸਿੰਘ, ਦਵਿੰਦਰਬੀਰ ਸਿੰਘ ਆਦਿ ਕਾਰਕੁਨਾਂ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females