Latest News
Call Us for Membership
+91-96530-81481

ਖੁਸ਼ਹਾਲ ਜੀਵਣ ਜਿਊਣ ਦੇ ਨੁਕਤੇ… ਅਮਨਪ੍ਰੀਤ ਸਿੰਘ

ਧਰਤੀ ਤੇ ਹਰ ਮਨੁੱਖ ਸੁਖੀ ਤੇ ਖੁਸ਼ਹਾਲ ਜੀਵਨ ਜੀਊਣਾ ਲੋਚਦਾ ਹੈ । ਹਰੇਕ ਪ੍ਰਾਣੀ ਸੁਖੀ ਰਹਿਣ ਲਈ ਹਰ ਸੰਭਵ ਯਤਨ ਤਾਂ ਕਰਦਾ ਹੈ ਤੇ ਹਰ ਓਹ ਸੰਭਵ ਉਪਰਾਲਾ ਜਾਂ ਕਰਮ ਵੀ ਕਰਦਾ ਹੈ ਜਿਸ ਨਾਲ ਓਹ ਤੇ ਉਸਦਾ ਪਰਿਵਾਰ ਸੁਖੀ ਰਹਿ ਸਕੇ ਪਰ ਇਸ ਦੇ ਉਲਟ ਦੁਖ ਭੋਗ ਕੇ ਜੀਵਣ ਜੀਊਣ ਦੀ ਕਲਪਣਾ ਵੀ ਨਹੀਂ ਕਰਦਾ, ਗੁਰਬਾਣੀ ਫੁਰਮਾਣ ਹੈ : ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥ ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥

ਜੀਵਣ ਵਿਚ ਖੁਸ਼ਹਾਲੀ ਲਿਆਉਣ ਲਈ ਮਨੁੱਖ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਹੈ ਜਾਂ ਇਉਂ ਕਹਿ ਲਵੋ ਕਿ ਹਰ ਜਾਇਜ ਨਜਾਇਜ ਕਰਮ ਕਰਨ ਲਈ ਤਿਆਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਜੀਵਨ ਵਿਚ ਖੁਸ਼ੀ ਚਾਹੀਦੀ ਹੈ ਭਾਵੇਂ ਉਸ ਦੀ ਕੀਮਤ ਕੋਈ ਵੀ ਕਿਉਂ ਨਾਂ ਹੋਵੇ ।  ਪਰ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਵੀ ਜਦ ਖੁਸ਼ਹਾਲੀ ਹਰੇਕ ਦੇ ਹੱਥ ਨਹੀਂ ਲੱਗਦੀ ਤਾਂ ਬਜਾਏ ਆਪਣੇ ਕੀਤੇ ਅਧੂਰੇ ਕਰਮਾਂ ਦੇ ਜਾਂ ਮਿਹਨਤ ਵਿਚ ਰਹਿ ਗਈ ਕਮੀ ਦੇ ਓਹ ਆਪਣੀ ਕਿਸਮਤ ਤੇ ਜਾਂ ਪਰਮਾਤਮਾ ਤੇ ਦੋਸ਼ ਦੇ ਕੇ ਪੱਲ੍ਹਾ ਝਾੜ ਦਿੰਦਾ ਹੈ ।  ਗੁਰੂ ਸਾਹਿਬ ਫੁਰਮਾਉਂਦੇ ਹਨ ‘ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥‘

ਮਨੁੱਖ ਵਲੋਂ ਸੁੱਖਾਂ ਦੀ ਪ੍ਰਾਪਤੀ ਲਈ ਕਿਧਰੇ ਨਾ ਕਿਧਰੇ ਘਾਟ ਜਾਂ ਦਿਸ਼ਾ ਵਿਚ ਕੁਝ ਕੁ ਕਮੀਆਂ ਰਹਿ ਜਾਂਦੀਆਂ ਹਨ ਜਿਸ ਕਾਰਨ ਮਨੁੱਖ ਸੁਖੀ ਨਹੀਂ ਰਹਿ ਪਾਉਂਦਾ ਤੇ ਥਾਂ-ਥਾਂ ਤੇ ਭਟਕਦਾ ਤੇ ਨੱਕ ਰਗੜਦਾ ਦੇਖਣ ਵਿਚ ਆਉਂਦਾ ਹੈ । ਮਨੁੱਖ ਨੇ ਸੁਖੀ ਰਹਿਣ ਲਈ ਸੁੰਦਰ ਤੇ ਆਲੀਸ਼ਾਨ ਮਹਿਲਨੁਮਾ ਘਰ ਵੀ ਲਏ, ਤੇਜ਼ ਰਫਤਾਰ ਕੀਮਤੀ ਗੱਡੀਆਂ ਵੀ ਖਰੀਦ ਲਈਆਂ, ਨੋਕਰ-ਚਾਕਰ, ਬੈਂਕ ਬੈਲੇਂਸ਼, ਗਹਿਣੇ ਆਦਿ ਸਭ ਇਕੱਠੇ ਕਰ ਲਏ ਹੋਰ ਤਾਂ ਹੋਰ ਸੰਸਾਰ ਨੂੰ ਸੁਖੀ ਦਿਖਣ ਲਈ ਸੁੰਦਰ ਕੱਪੜੇ ਵੀ ਪਹਿਣ ਲਏ ਪਰ ਫਿਰ ਵੀ ਕਿਧਰੇ ਨਾ ਕਿਧਰੇ ਖੁਸ਼ੀ ਨਹੀਂ ਆਈ ਸਗੋਂ ਨਫਰਤ, ਸਾੜਾ ਤੇ ਈਰਖਾ ਦੀ ਭਾਵਣਾ ਦਾ ਹਿਰਧੇ ਵਿਚ ਟਿਕਾਅ ਲਈ ।  ਇਸ ਦਾ ਗੁਰਬਾਣੀ ਵਿਚ ਸਤਿਗੁਰ ਨੇ ਸੁਆਲ ਤੇ ਜੁਆਬ ਰਾਂਹੀ ਬੜੇ ਸੁੰਦਰ ਲਫਜ਼ਾਂ ਵਿਚ ਫੁਰਮਾਣ ਕੀਤਾ ਹੈ : ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥ 1 ॥ ਰਹਾਉ ॥ ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥ ਝੂਠੇ ਲਾਲਚਿ ਜਨਮੁ ਗਵਾਇਆ ॥ 1 ॥ ਹਸਤੀ ਘੋੜੇ ਦੇਖਿ ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥ ਗਲਿ ਜੇਵੜੀ ਹਉਮੈ ਕੇ ਫਾਸਾ ॥ 2 ॥ ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ ਰੰਗ ਭੋਗ ਬਹੁ ਨਾਰੀ ॥ ਜਿਉ ਨਰਪਤਿ ਸੁਪਨੈ ਭੇਖਾਰੀ ॥ 3 ॥ ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥ ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ਜਨ ਨਾਨਕ ਹਉਮੈ ਮਾਰਿ ਸਮਾਇਆ ॥ 4 ॥ ਇਨ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥ 1 ॥ ਰਹਾਉ ਦੂਜਾ

ਹੁਣ ਸੋਚਣ ਵਾਲੀ ਗੱਲ ਹੈ ਕਿ ਓਹ ਕਿਹੜਾ ਯਤਨ ਜਾਂ ਕਰਮ ਕੀਤਾ ਜਾਵੇ ਜਿਸ ਨਾਲ ਸਾਡੇ ਜੀਵਣ ਵਿਚ ਸੁਖ-ਸ਼ਾਤੀ ਤੇ ਖੇੜਾ ਆ ਸਕੇ ਤੇ ਸਾਡਾ ਜੀਵਣ ਖੁਸ਼ਹਾਲ ਬਣ ਜਾਵੇ । ਗੁਰੂ ਹੁਕਮਾਂ ਰਾਹੀਂ ਸੁਖੀ ਰਹਿਣ ਦਾ ਸਭ ਤੋਂ ਵੱਡਾ ਨੁਕਤਾ ਇਹ ਮਿਲਦਾ ਹੈ ਕਿ ਰੱਬੀ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰਨ ਨਾਲ ਹੀ ਸੁਖੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਗੁਰ ਫੁਰਮਾਣ ਹੈ : ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥

ਮਨੁੱਖ ਜਿਹਨਾਂ ਸਾਧਨਾਂ ਜਾਂ ਕਰਮਾਂ ਬਦਲੇ ਆਪਣੀ ਜਿੰਦਗੀ ਵਿਚ ਸੁਖ ਜਾਂ ਖੁਸ਼ਹਾਲੀ ਭਾਲਦਾ ਹੈ ਉਹਨਾਂ ਵਿਚ ਨਿਰਸੰਦੇਹ ਅਧੂਰਾਪਨ ਜਾਂ ਖਾਮੀਆਂ ਰਹਿ ਜਾਂਦੀ ਹੈ ਜਿਸ ਬਦਲੇ ਉਸ ਨੂੰ ਸੁਖ ਨਹੀਂ ਮਿਲ ਪਾਉਂਦਾ । ਧਨ ਤੇ ਪਦਾਰਥ ਇਕੱਠੇ ਕਰਕੇ ਵੀ ਉਸਨੂੰ ਜੀਵਣ ਵਿਚ ਸੁੱਖ ਨਹੀਂ ਮਿਲ ਪਾਉਂਦਾ ਕਿਉਂਕਿ ਇਹ ਸਭ ਨਾਸ਼ਵੰਤ ਪਦਾਰਥ ਮਨੁੱਖ ਲਈ ਹੋਰ ਜੰਜਾਲਾਂ ਵਿਚ ਪਾਉਂਦੇ ਹਨ ਫੁਰਮਾਨ ਹੈ : ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥

ਸੋ ਮਨੁੱਖ ਗੁਰਬਾਣੀ ਤੋਂ ਸੇਧ ਲੈ ਕੇ ਹਰੀ ਪ੍ਰਭੂ ਦਾ ਨਾਮ ਹਿਰਧੇ ਵਿਚ ਵਸਾ ਕੇ ਨਿਰਮਲ ਕਰਮ ਕਰੇ ਤਾਂ ਜੋ ਉਸਦੇ ਵਰਤਮਾਨ ਵਿਚ ਕੀਤੇ ਸ੍ਰੇਸ਼ਟ ਕਰਮ ਉਸਦੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰ ਸਕਣ ।

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

ਇਸ ਤਰ੍ਹਾਂ ਸ਼ੁਭ ਅਮਲ ਕਰਦਿਆਂ ਰੱਬੀ ਰਜ਼ਾ ਵਿਚ ਰਹਿਣ ਦੀ ਜਦ ਜੁਗਤ ਆ ਜਾਏਗੀ ਤਾਂ ਭਾਣਾ ਮਿੱਠਾ ਕਰ ਕੇ ਲੱਗਣ ਲਗ ਪਏਗਾ ਤੇ ਫੇਰ ਤੱਤੀ ਤਵੀ ਤੇ ਬੈਠ, ਆਰੇ ਨਾਲ ਚੀਰਵਾ ਕੇ, ਬੰਦ ਬੰਦ ਕਟਵਾ ਕੇ ਵੀ ਜੀਵਣ ਵਿਚ ਸੁਖ ਤੇ ਅਨੰਦ ਖੇੜਾ ਰਹੇਗਾ ਤੇ ਏਹ ਫੁਰਮਾਨ ਆਪ ਮੁਹਾਰੇ ਨਿਕਲੇਗਾ ‘ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥’

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females