Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ ਵਲੋਂ ਪੰਜ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ

 

                    ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ ਵਲੋਂ ਸਿੱਖ ਕੌਮ ਦੀ ਨੋ-ਨਿਹਾਲ ਪੀੜ੍ਹੀ ਨੂੰ ਗੁਰਮਤਿ ਦੀ ਮੱਢਲੀ ਵਿਦਿਆ ਦੇਣ ਦੇ ਮਨੋਰਥ ਨਾਲ ਹਰ ਸਾਲ ਦੀ ਤਰ੍ਹਾਂ ਗੁਰਮਤਿ ਟ੍ਰੇਨਿੰਗ ਕੈਂਪ-2012 ਦੀ ਸ਼ੁਰੂਆਤ ਅੱਜ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਸਰਗੋਧਾ ਕਲੋਨੀ ਵਿਖੇ ਬੜੇ ਹੀ ਉਤਸ਼ਾਹ ਨਾਲ ਹੋਈ ।
                                  ਕਲੱਬ ਦੇ ਮੈਨਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕੇ ਪੰਜ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੇ ਪਹਿਲੇ ਪੜਾਅ ਚ’ ਭਾਰੀ ਗਿਣਤੀ ਵਿਚ ਹਾਜ਼ਰ ਬੱਚਿਆ ਨੇ ਗੁਰਮਤਿ ਕਲਾਸਾਂ ਵਿਚ ਗੁਰਬਾਣੀ, ਸਿੱਖ ਇਤਿਹਾਸ ਤੋਂ ਇਲਾਵਾ ਸਰਵਪੱਖੀ ਗਿਆਨ ਹਾਂਸਲ ਕੀਤਾ ।
                                    ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸ: ਮਹਿੰਦਰ ਸਿੰਘ ਪਾਹਵਾ, ਕਰਤਾਰ ਕੌਰ ਡੰਗ, ਕਲੱਬ ਵਲੋਂ ਸੁਖਜਿੰਦਰ ਸਿੰਘ ਚਾਕਰ (ਪ੍ਰੋਜੈਕਟ ਇੰਚਾਰਜ), ਅਰਵਿੰਦਰ ਸਿੰਘ ਖਾਲਸਾ (ਸਕੱਤਰ), ਡਾ: ਗੁਰਪ੍ਰੀਤ ਸਿੰਘ, ਕੰਵਰ ਅੰਮ੍ਰਿਤਪਾਲ ਸਿੰਘ, ਸ: ਗੁਰਜੀਤ ਸਿੰਘ, ਦਵਿੰਦਰਬੀਰ ਸਿੰਘ, ਸੁਰਿੰਦਰ ਕੌਰ, ਰਮਿੰਦਰਜੀਤ ਕੌਰ ਨੇ ਹਾਜ਼ਰ ਹੋ ਕੇ ਵੱਖ-ਵੱਖ ਸੇਵਾਵਾਂ ਦਿੱਤੀਆਂ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females