Latest News
Call Us for Membership
+91-96530-81481

GFC ਨੇ 6ਵੀਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨੌਜਵਾਨ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਢੰਗ ਨਾਲ ਪਹੁੰਚਾਉਣ ਅਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਨਿਵੇਕਲੇ ਢੰਗ ਨਾਲ ਦੇਣ ਦੇ ਮਨੋਰਥ ਲਈ ਨਿਰੰਤਰ ਯਤਨਸ਼ੀਲ ਗੁਰਸਿੱਖ ਫੈਮਲੀ ਕਲੱਬ ਵੱਲੋਂ ਮਾਸਿਕ ਗੁਰਮਤਿ ਸਮਾਗਮ ਸਥਾਨਕ ਸੈਲੀਬਰੇਸ਼ਨ ਪਲਾਜ਼ਾ, ਦਾਨਾ ਮੰਡੀ ਵਿਖੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ 417ਵੇਂ ਪ੍ਰਕਾਸ਼ ਪੁਰਬ ਦੇ ਰੂਪ ਚ’ ਕਰਵਾਇਆ 
ਸਮਾਗਮ ਦੀ ਆਰੰਭਤਾ ਬੱਚਿਆਂ ਤੇ ਕਲੱਬ ਮੈਂਬਰਾਂ ਨੇ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ । ਉਪਰੰਤ ਕਲੱਬ ਦੇ ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ‘ਚਾਕਰ’ ਨੇ ਕਲੱਬ ਵਲੋਂ ਚਲਾਏ ਜਾ ਰਹੇ ਧਰਮ ਕਾਰਜਾਂ ਅਤੇ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਪਰਉਪਕਾਰਾਂ ਤੇ ਝਾਤ ਪਾਈ ਅਤੇ ਗੁਰੂ ਹਰਿਗੋਬੰਦ ਸਾਹਿਬ ਜੀ ਦੇ ਜੀਵਨ ਕਾਲ ਤੇ ਧਰਮ ਯੁੱਧ (ਜੰਗਾਂ) ਨਾਲ ਸਬੰਧਿਤ ਸੁਆਲ ਪੁਛੇ ਅਤੇ ਕਲੱਬ ਵਲੋਂ ਜੇਤੂਆਂ ਨੂੰ ਮੌਕੇ ਤੇ ਇਨਾਮ ਦਿੱਤੇ । ਸੰਗਤ ਨੇ ਇਸ ਗੁਰਮਤਿ ਅਤੇ ਗਿਆਨ ਵਰਧਕ ਕੁਇਜ਼ ਦਾ ਖੂਬ ਅਨੰਦ ਮਾਣਿਆ ।
ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਸਰੀਰਕ ਵਿਕਾਸ ਲਈ ਰੱਖੀਆਂ ਖੇਡਾਂ ਸੀ, ਜਿਸ ਵਿਚ ਨਿਵੇਕਲੇ ਢੰਗ ਨਾਲ ਗਿਆਨ ਭਰਜੇਤੂਆਂ ਅਤੇ ਮਹਿਮਾਨਾਂ ਦਾ ਸਨਮਾਨ ਕਲੱਬ ਦੇ ਮੈਨੇਜਿੰਗ ਡਾਇਰੈਕਟਰ-ਅਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਖਾਲਸਾ-ਸਕੱਤਰ, ਸੁਖਜਿੰਦਰ ਸਿੰਘ ਚਾਕਰ-ਪ੍ਰੋਜੈਕਟ ਇੰਚਾਰਜ, ਵੀਰ ਦਵਿੰਦਰ ਸਿੰਘ ਮਿਸ਼ਨਰੀ ਨੇ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮਦਰੱਸਾ, ਡਾ: ਗੁਰਪ੍ਰੀਤ ਸਿੰਘ, ਗਿਆਨੀ ਦਲੇਰ ਸਿੰਘ ਜੋਸ਼, ਪ੍ਰੀਤ ਮਹਿੰਦਰ ਸਿੰਘ, ਇਕਬਾਲ ਸਿੰਘ, ਦਵਿੰਦਰਬੀਰ ਸਿੰਘ, ਸੁਰਜੀਤ ਸਿੰਘ ‘ਚੀਨਾਰ’, ਹਰਪ੍ਰੀਤ ਕੌਰ, ਤੇਜਿੰਦਰ ਕੌਰ, ਹਰਬੰਸ ਕੌਰ, ਅਵਨੀਸ਼ ਕੌਰ ਨੇ ਵੱਖ-ਵੱਖ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫ਼ਲ ਨਿਭਾਉਣ ਵਿਚ ਆਪਣਾ ਯੋਗਦਾਨ ਪਾਇਆ।ਪੂਰ ਰੋਚਕਮਈ ਖੇਡਾਂ ਖਿਡਾਈਆਂ ਗਈਆਂ ਅਤੇ ਜੇਤੂਆਂ ਨੇ ਅਨੇਕਾਂ ਇਨਾਮ ਜਿੱਤੇ । ਇਹਨਾਂ ਖੇਡਾਂ ਵਿਚ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵੀ ਦਿਲਚਸਪੀ ਦਿਖਾਈ ਅਤੇ ਸਤਵਿੰਦਰ ਸਿੰਘ, ਮਨਜੀਤ ਸਿੰਘ ਅਤੇ ਰਘਬੀਰ ਕੌਰ ਜੇਤੂ ਰਹੇ । ਇਸ ਮੌਕੇ ਕਲੱਬ ਵਲੋਂ ਸਭ ਤੋਂ ਵੱਧ ਨੰਬਰ ਲੈਣ ਵਾਲੇ ਬੱਚਿਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females