Latest News
Call Us for Membership
+91-96530-81481

ਪਤਲੇ ਰਹਿਣ ਲਈ ਘੱਟ ਨਮਕ ਖਾਓ !

urlਲਾਸ ਏਂਜ਼ਲਸ-ਜ਼ਿਆਦਾ ਪੇਟ ਬਾਹਰ ਆਉਣਾ ਕਈ ਬੀਮਾਰੀਆਂ ਨੂੰ ਸੱਦਾ ਦੇਣ ਵਾਲਾ ਸਾਬਤ ਹੋ ਸਕਦਾ ਹੈ। ਇਕ ਸਿਹਤਮੰਦ ਮਾਹਿਰ ਦੇ ਅਨੁਸਾਰ ਹਰ ਦਿਨ ਆਪਣੇ ਭੋਜਨ ‘ਚ ਨਮਕ ਦੀ ਮਾਤਰਾ ਘੱਟ ਕਰਕੇ ਅਤੇ ਪੋਟਾਸ਼ੀਅਮ ਨਾਲ ਭਰਪੂਰ ਫਾਈਬਰ ਭੋਜਨ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਅਸੀਂ ਆਪਣੇ ਪੇਟ ਨੂੰ ਬਾਹਰ ਆਉਣ ਤੋਂ ਰੋਕ ਸਕਦੇ ਹਾਂ। ਵਾਸ਼ਿੰਗਟਨ ‘ਚ ਡਾਈਜੇਸਟਿਵ ਸੈਂਟਰ ਦੀ ਸਥਾਪਨਾ ਕਰਨ ਵਾਲੇ ਰੋਬਿਨ ਚੁਟਕਲ ਨੇ ਆਪਣੀ ਨਵੀਂ ਪੁਸਤਕ ‘ਚ ਕਿਹਾ ਹੈ ਕਿ ਪੁਰਸ਼ਾਂ ਦੀ ਤੁਲਨਾ ਦੇ ਮੁਕਾਬਲੇ ਔਰਤਾਂ ‘ਚ ਪੇਟ ਬਾਹਰ ਆਉਣ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਔਰਤਾਂ ਦੀਆਂ ਅੰਤੜੀਆਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ। ਵੈੱਬਸਾਈਟ ਡਾਟ ਯੂਕੇ ਦੇ ਅਨੁਸਾਰ ਚੁਟਕਲ ਨੇ ਆਪਣੀ ਨਵੀਂ ਪੁਸਤਕ ‘ਚ ਦੱਸਿਆ ਹੈ ਕਿ ਔਰਤਾਂ ਅਤੇ ਪੁਰਸ਼ਾਂ ਦੀਆਂ ਪਾਚਨ ਕਿਰਿਆਵਾਂ ਦੇ ‘ਕੁਝ ਮੂਲ ਅੰਤਰ ਹੁੰਦੇ ਹਨ। ਇਸ ਲਈ ਸਾਨੂੰ ਪੇਟ ਨੂੰ ਬਾਹਰ ਆਉਣ ਤੋਂ ਬਚਾਉਣ ਲਈ ਕੁਝ ਪਰਹੇਜ਼ ਵਰਤਣੇ ਚਾਹੀਦੇ ਹਨ-
ਚੁਟਕਨ ਦੇ ਸੁਝਾਅ-
1.ਭੋਜਨ ‘ਚ ਨਮਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਪੇਟ ਬਾਹਰ ਆ ਜਾਂਦਾ ਹੈ। ਇਕ ਦਿਨ ‘ਚ 1500 ਮਿਲੀਗ੍ਰਾਮ ਨਮਕ ਹੀ ਖਾਓ।
2. ਪੇਟ ਬਾਹਰ ਆਉਣ ਤੋਂ ਬਚਾਉਣ ਲਈ ਸਾਨੂੰ ਜ਼ਿਆਦਾ ਰੇਸ਼ੇਦਾਰ ਭੋਜਨ ਦੀ ਵਰਤੋਂ ਕਰਨੀ ਚਹੀਦੀ ਹੈ। ਸਾਨੂੰ ਪੇਟ ਬਾਹਰ ਆਉਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਬਜ਼ ਹੋ ਸਕਦੀ ਹੈ।
3.ਸਾਨੂੰ ਪੋਟਾਸ਼ੀਅਮ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਹੈ।
4. ਸਾਨੂੰ ਆਪਣੇ ਸਰੀਰ ‘ਚ ਪਾਣੀ ਦੀ ਮਾਤਰਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਕਬਜ਼ ਦੀ ਸ਼ਿਕਾਇਤ ਨੂੰ ਦੂਰ ਕਰਦਾ ਹੈ।
5.ਸਾਨੂੰ ਅਜਿਹੇ ਖਾਧ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਨੂੰ ਪਚਾਉਣ ‘ਚ ਮੁਸ਼ਕਿਲ ਪੈਦਾ ਹੋਵੇ। ਜਿਸ ਤਰ੍ਹਾਂ ਚੀਨੀ ਜਾਂ ਚਰਬੀ ਵਾਲੇ ਖਾਦ ਪਦਾਰਥ।
6.ਜ਼ਿਆਦਾ ਮਿਠਾਸ ਵਾਲੇ ਪਦਾਰਥਾਂ ਨੂੰ ਨਾ ਖਾਓ। ਇਹ ਸਾਡੇ ਸਰੀਰ ਦੀ ਵੱਡੀ ਅੰਤੜੀ ‘ਚ ਪਾਏ ਜਾਣ ਵਾਲੇ ਜੀਵਾਣੂ ਨੂੰ ਫਾਰਮਟ ਕਰਦਾ ਹੈ। ਜਿਸ ਕਾਰਨ ਪੇਟ ‘ਚ ਗੈਸ ਬਣਦੀ ਹੈ ਅਤੇ ਫੁਲ ਜਾਂਦਾ ਹੈ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females