Latest News
Call Us for Membership
+91-96530-81481

ਗੁਰਸਿੱਖ ਫੈਮਲੀ ਕਲੱਬ ਨੇ ਕਰਵਾਇਆ ਗੁਰਸਿੱਖ ਕੱਪਲ ਕਾਂਟੈਸਟ -2011

ਗੁਰਸਿੱਖ ਕੱਪਲ ਕਾਂਟੈਸਟ -2011 ਦੀ ਜੇਤੂ ਜੋੜੀ

ਗੁਰਸਿੱਖ ਫੈਮਲੀ ਕਲੱਬ (ਰਜਿ.), ਲੁਧਿਆਣਾ ਵਲੋਂ ਗ੍ਰਹਿਸਥ ਮਾਰਗ ਚ’ ਖੁਸ਼ਹਾਲੀ, ਮਿਠਾਸ ਅਤੇ ਸਤਿਸੰਗਤ ਜਿਹੇ ਗੁਣ ਲਿਆਉਣ  ਦੇ ਮਨੋਰਥ ਅਤੇ ਗੁਰਮਤਿ ਸੰਦੇਸ਼ ‘ਏਕ ਜੋਤ ਦੋਇ ਮੂਰਤੀ’ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਹਰ ਸਾਲ ਨਿਵੇਕਲਾ ਉਪਰਾਲਾ ‘ਗੁਰਸਿੱਖ ਕੱਪਲ ਕਾਂਟੈਸਟ’ ਕਰਵਾਇਆ ਜਾਂਦਾ ਹੈ, ਜਿਸ ਵਿਚ ਅਨੇਕਾਂ ਸਾਬਤ-ਸੂਰਤ, ਨਸ਼ਿਆਂ ਰਹਿਤ ਗੁਰਸਿੱਖ ਜੋੜੀਆਂ ਭਾਗ ਲੈਂਦੀਆਂ ਹਨ ਅਤੇ ਕਲੱਬ ਵਲੋਂ ਪ੍ਰਤੀਯੋਗੀਆਂ ਦੀ ਤਿਆਰੀ ਲਈ ਮਾਹਿਰਾਂ ਦੀ ਮਦਦ ਲਈ ਜਾਂਦੀ ਹੈ ਜੋ ਇਹਨਾਂ ਜੋੜੀਆਂ ਨੂੰ ਵੱਖ-ਵੱਖ ਰਾਂਊਂਡ ਚ’ ਜਿੱਤਣ ਦਾ ਅਭਿਆਸ ਕਰਾਉਂਦੇ ਹਨ ਅਤੇ ਸਮੁੱਚੇ
ਪ੍ਰੋਗਰਾਮ ਵਿਚ ਸੁਚੱਜੇ ਢੰਗ ਨਾਲ ਪੇਸ਼ਕਾਰੀ ਕਰਨ ਲਈ ਮਦਦ ਕਰਦੇ ਹਨ। ਇਸ ਪ੍ਰਤਿਯੋਗਤਾ ਲਈ ਸੰਗਤ ਵਲੋਂ ਭਰਪੂਰ ਸਹਿਯੋਗ ਮਿਲਦਾ ਹੈ ਅਤੇ ਹਰ ਸਾਲ ਉਡੀਕ ਰਹਿੰਦੀ ਹੈ । ਇਸ ਨਾਲ ਜਿਥੇ ਸਾਬਤ-ਸੂਰਤ ਜੋੜਿਆਂ ਨੂੰ ਉਤਸ਼ਾਹ ਪੈਦਾ ਹੁੰਦਾ ਹੈ ਉਥੇ ਨਾਲ ਹੀ ਪਤਿਤ ਜੋੜਿਆਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ । ਜੇਤੂਆਂ ਲਈ ਸੋਨੇ ਦਾ ਖੰਡੇ ਤੋਂ ਇਲਾਵਾ ਰੰਗਦਾਰ ਟੀ.ਵੀ, ਮਾਈਕਰੋ-ਅੋਵਨ, ਡੀ. ਵੀ. ਡੀ. ਪਲੇਅਰ ਆਦਿ ਇਨਾਮ ਰੱਖੇ ਜਾਂਦੇ ਹਨ । ਇਸ ਪ੍ਰਤੀਯੋਗਤਾ ਦਾ ਮਨੋਰਥ ਕੇਵਲ ‘ਗ੍ਰਹਿਸਥ ਜੀਵਨ’ ਚ’ ਖੁਸ਼ਹਾਲੀ ਲਿਆਉਣਾ ਹੀ ਹੈ ।

Leave a Reply

Your email address will not be published. Required fields are marked *

five × five =

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females