Latest News
Call Us for Membership
+91-96530-81481

ਗੁਰਸਿੱਖ ਮੈਰਿਜ ਬਿਓੂਰੋ

ਗੁਰਸਿੱਖ ਫੈਮਲੀ ਕਲੱਬ (ਰਜਿ.), ਲੁਧਿਆਣਾ ਵਲੋਂ ‘ਏਕ ਜੋਤ ਦੁਇ ਮੂਰਤੀ’ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਕੇਵਲ ਸਾਬਤ-ਸੂਰਤ ਅਤੇ ਨਸ਼ਿਆਂ ਰਹਿਤ ਗੁਰਸਿੱਖ ਬੱਚਿਆਂ ਦੇ ਰਿਸ਼ਤੇ-ਨਾਤੇ ਕਰਾਉਣ ਵਿੱਚ ਆ ਰਹੀ ਮੁਸ਼ਕਿਲ ਨੂੰ ਆਸਾਨ ਕਰਨ ਦੇ ਮਨੋਰਥ ਨਾਲ 2001 ਤੋਂ ਗੁਰਸੱਖ ਮੈਰਿਜ ਬਿਊਰੋ ਦਾ ਆਰੰਭ ਕੀਤਾ ਗਿਆ, ਜਿਸ ਤਹਿਤ ਅਨੇਕਾਂ ਰਿਸ਼ਤੇ-ਨਾਤੇ ਸਫਲਤਾ ਨਾਲ ਹੱਲ ਹੋ ਚੁੱਕੇ ਹਨ ਅਤੇ ਇਹ ਸੇਵਾ ਸੰਗਤ ਦੇ ਸਹਿਯੋਗ ਅਤੇ ਕਲੱਬ ਮੈਂਬਰਾਂ ਦੇ ਨਿੱਘੇ ਸਹਿਯੋਗ ਸਦਕਾ ਨਿਰੰਤਰ ਜਾਰੀ ਹੈ । ਇਸ ਦਰਮਿਆਨ ਜੇਕਰ ਕੋਈ ਪਤਿਤ ਵੀਰ-ਭੈਣ ਰਜਿਸਟ੍ਰੇਸ਼ਨ ਲਈ ਆਉਂਦਾ ਹੈ ਤਾਂ ਉਸ ਕੋਲੋਂ ਭਵਿੱਖ ਚ’ ਰੋਮਾਂ ਦੀ ਬੇਅਦਬੀ ਨਾ ਕਰਨ ਅਤੇ ਜੀਵਨ ਭਰ ਸਾਬਤ-ਸੂਰਤ ਰਹਿਣ ਦਾ ਪ੍ਰਣ ਲੈ ਕੇ ਹੀ ਫਾਰਮ ਦਰਜ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਨਵੀਂ ਫੋਟੋ ਲੈ ਕੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ । ਅਦਾਰਾ-ਗੁਰਸਿੱਖ ਮੈਰਿਜ ਬਿਊਰੋ ਦਾ ਮੁੱਖ ਦਫਤਰ ਲੁਧਿਆਣਾ ਚ’ ਸਫਲਤਾ ਨਾਲ ਚੱਲ ਰਿਹਾ ਹੈ ਜਿਸ ਵਿਚ ਸ: ਦਵਿੰਦਰਬੀਰ ਸਿੰਘ (ਇੰਚਾਰਜ) ਦੀ ਨਿਘਰਾਨੀ ਹੇਠ ਇਸ ਸਮੇਂ ਸੈਂਕੜੇ ਲੜਕੇ-ਲੜਕੀਆਂ ਦੇ ਰਿਸ਼ਤੇ ਦਰਜ ਹਨ ਅਤੇ ਰੋਜ਼ਾਨਾ ਨਵੇਂ ਰਿਸ਼ਤੇ ਆ ਰਹੇ ਹਨ । ਬਾਕੀ ਦੇ ਸਬ ਦਫਤਰ ਜੋ ਕਿ ਜਲੰਧਰ, ਅੰਮ੍ਰਿਤਸਰ, ਪਟਿਆਲਾ, ਜਗਰਾਓਂ ਵਿਚ ਚੱਲ ਰਹੇ ਹਨ ਓਹ ਵੀ ਸਮੇਂ-ਸਮੇਂ ਤੇ ਮੁੱਖ ਦਫਤਰ ਨਾਲ ਸੰਪਰਕ ਬਣਾਈ ਰੱਖਦੇ ਹਨ । ਇਸ ਤੋਂ ਇਲਾਵਾ ਹੋਰ ਧਾਰਮਿਕ-ਸਮਾਜਿਕ ਸੰਸਥਾਵਾਂ ਵੀ ਇਸ ਅਦਾਰੇ ਦਾ ਲਾਭ ਲੈ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਗੁਰਸਿੱਖ ਮੈਰਿਜ ਬਿਊਰੋ ਦੁਆਰਾ ਜਿਸ ਪਰਿਵਾਰ ਦਾ ਰਿਸ਼ਤਾ ਪੱਕਾ ਹੁੰਦਾ ਹੈ ਓਸ ਪਰਿਵਾਰ ਆਪਣੀ ਕਮਾਈ ਦਾ ਦਸਵੰਧ ਕਲੱਬ ਵਲੋਂ ਚਲਾਏ ਜਾ ਰਹੇ ਗੁਰਮਤਿ ਕਾਰਜਾਂ ਲਈ ਦੇਣ ਦਾ ਉਦਮ ਕਰਦਾ ਹੈ, ਜਿਸ ਨਾਲ ਅਨੇਕਾਂ ਗੁਰਮਤਿ ਕਾਰਜ ਵੀ ਚੜ੍ਹਦੀ ਕਲਾ ਨਾਲ ਚੱਲ ਰਹੇ ਹਨ ।

 

Related Images:

   

 

 

 

 

 

 

 

Click Here to Register Yourself in Gursikh Marriage Bureau & Start Searching Best Match For You.
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Website by Pixel Shakers