Latest News
Call Us for Membership
+91-96530-81481

ਮਾਸਿਕ ਇਕੱਤਰਤਾ

ਗੁਰਸਿੱਖ ਫੈਮਲੀ ਕਲੱਬ (ਰਜਿ.), ਲੁਧਿਆਣਾ ਵਲੋਂ ਗੁਰਮਤਿ ਦੇ ਸੁਨਿਹਰੀ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਅਤੇ ਰੋਚਕਮਈ ਢੰਗ ਨਾਲ ਲੋਕਾਈ ਤੱਕ ਪਹੁੰਚਾਉਣ ਦੇ ਮਨੋਰਥ ਨਾਲ 2001 ਵਿੱਚ ਸ: ਅਮਨਪ੍ਰੀਤ ਸਿੰਘ, ਸ: ਅਰਵਿੰਦਰ ਸਿੰਘ ਖਾਲਸਾ, ਸ: ਸਰਵਕਲਿਆਨ ਸਿੰਘ ਅਤੇ ਕੁੱਝ ਜਾਗਰੂਕ ਗੁਰਸਿੱਖ ਵੀਰਾਂ / ਭੈਣਾਂ ਵਲੋਂ ਪ੍ਰਿ: ਕੰਵਰ ਮਹਿੰਦਰਪ੍ਰਤਾਪ ਸਿੰਘ, ਸ: ਉਪਕਾਰ ਸਿੰਘ, ਫਰੀਦਾਬਾਦ ਅਤੇ ਗਿ: ਜਗਮੋਹਨ ਸਿੰਘ ਦੀ ਦੇਖ ਰੇਖ ਅਤੇ ਸਹਿਯੋਗ ਸਦਕਾ ਮਾਸਿਕ ਗੁਰਮਤਿ ਇਕੱਤਰਤਾ ਦਾ ਅਰੰਭ ਕੀਤਾ ਗਿਆ, ਜਿਸਦੇ ਹਰ ਪ੍ਰੋਗਰਾਮ ਵਿਚ ਗੁਰਮਤਿ ਸਿਖਲਾਈ ਦੇ ਪ੍ਰੋਗਰਾਮ ਰੋਚਕਮਈ ਢੰਗ ਨਾਲ ਕੀਤੇ ਜਾਂਦੇ ਹਨ, ਇਹਨਾਂ ਵਿਚ ਗੁਰਮਤਿ ਕੁਇਜ਼, ਗੁਰਮਤਿ ਇੰਤਾਕਸ਼ਰੀ, ਧਾਰਮਿਕ/ਸਮਾਜਿਕ ਨਾਟਕ, ਵਾਰਤਾਲਾਪ, ਹਾਊਜ਼ੀ, ਗੁਰਮਤਿ ਮਾਰਗ ਲੂਡੋ ਅਤੇ ਹੋਰ ਅਨੇਕਾਂ ਗਿਆਨ ਵਰਧਕ ਖੇਡਾਂ ਮੁੱਖ ਹਨ । ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਇਹ ਕਾਫਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸਦੇ ਨਤੀਜੇ ਵਜੋਂ ਹਰ ਸਾਲ ਕਈ ਮੁਕਾਬਲੇ ਜਿਵੇਂ ਗੁਰਸਿੱਖ ਕਪਲ ਕਾਂਟੈਸਟ, ਚੰਗੇਰੀ ਮਾਂ ਮੁਕਾਬਲਾ, ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ, ਖੂਨ ਦਾਨ ਕੈਂਪ, ਗੁਰਮਤਿ ਕੈਂਪ ਆਦਿ ਸਫਲਤਾ ਨਾਲ ਲਗਾਏ ਜਾਂਦੇ ਹਨ । ਇਹਨਾਂ ਪ੍ਰੋਗਰਾਮਾਂ ਦੀ ਜਿੰਮੇਵਾਰੀ ਵੱਖ-ਵੱਖ ਸਰਕਲਾਂ ਦੇ ਜਮਿਮੇ ਹੈ , ਜਿਹਨਾਂ ਚੋਂ ਮਾਤਾ ਖੀਵੀਂ ਗਰੁੱਪ, ਮਾਤਾ ਨਾਨਕੀ ਗਰੁੱਪ, ਮਾਈ ਭਾਗੋ ਗਰੁੱਪ, ਨਵਾਬ ਕਪੂਰ ਸਿੰਘ ਗਰੁੱਪ ਆਦਿ ਮੁੱਖ ਹਨ ।

 

Related Images:

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Website by Pixel Shakers