Latest News
Call Us for Membership
+91-96530-81481

‘How To Achieve Goal’ ਵਿਸ਼ੇ ਤੇ ਸੈਮੀਨਾਰ

  10 October 2011 ਗੁਰਸਿੱਖ ਫੈਮਲੀ ਕਲੱਬ (ਰਜਿ.) ਵਲੋਂ ਸਮਾਜਿਕ ਨੁਕਤਿਆਂ ਨੂੰ ਸਮਝ ਕੇ ਜੀਵਨ ਵਿਚ ਲਾਗੂ ਕਰਕੇ ਸਫਲਤਾ ਦੀਆਂ ਬੁਲੰਦੀਆਂ ਹਾਂਸਲ ਕਰਨ ਦੇ ਮਨੋਰਥ ਵਜੋਂ ਸਥਨਿਕ ਮਾਇਆ ਨਗਰ ਚ’ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਈਵੈਂਟ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਅਜਿਹੇ ਸੈਮੀਨਾਰ ਕਰਵਾਉਣ ਦਾ ਮਨੋਰਥ ਸਮਾਜਿਕ ਤੌਰ ਤੇ ਸਫਲਤਾ ਦੀਆਂ ਪੌੜੀਆਂ ਚੱੜ ਕੇ ਸਫਲ ਇੰਨਸਾਨ ਬਣਨਾ ਹੈ ।
                         ਇਸ ਮੌਕੇ ਬੋਲਦਿਆਂ ਸੈਮੀਨਾਰ ਦੇ ਮੁੱਖ ਬੁਲਾਰੇ ਸ: ਜਗਜੀਤ ਸਿੰਘ ਨੇ ‘ ਜਿੰਦਗੀ ਨੂੰ ਜਿਤਣ ‘ ਵਿਸ਼ੇ ਤੇ ਨੁਕਤੇ ਸਰੋਤਿਆਂ ਨਾਲ ਸਾਂਝੇ ਕੀਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਸਮੇਂ ਦੀ ਕਦਰ ਕਰਨੀਂ ਸਿੱਖ ਲਈਏ ਤਾਂ  ਸਮਾਂ ਵੀ ਸਾਡੀ ਕਦਰ ਕਰੇਗਾ ਅਤੇ ਸਾਂਨੂੰ ਸਫਲਤਾ ਵੱਲ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ ।
ਉਨ੍ਹਾਂ ਗੁਰਬਾਣੀ ਦੇ ਸਿਧਾਂਤ, ਭਾਈ ਵੀਰ ਸਿੰਘ ਦੀ ਰਚਨਾ ਅਤੇ ਸੰਸਾਰ ਪੱਧਰ ਤੇ ਸਫਲ ਵਪਾਰੀਆਂ ਦੀਆਂ ਉਧਾਰਨਾਂ  ਦੇ ਕੇ ਸੁਰੋਤਿਆਂ ਨੂੰ ਕਾਇਲ ਕੀਤਾ ।
                       ਸੈਮੀਨਾਰ ਦੌਰਾਨ ਅਮਨਪ੍ਰੀਤ ਸਿੰਘ, ਡਾ: ਮੁਕਤਿੰਦਰ ਸਿੰਘ, ਡਾ ਆਤਮਜੀਤ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ ਆਦਿ ਨੇ ਹਾਜ਼ਰੀ ਭਰ ਕੇ ਸਮਾਗਮ ਨੂੰ ਸਫਲ ਬਣਾਉਣ ਦਾ ਯਤਨ ਕੀਤਾ ।

 
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females