Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ ਵਲੋਂ ਨਿਰੋਈ ਸਿਹਤ ਵਿਸ਼ੇ ਤੇ ਸੈਮੀਨਾਰ

10247443_10152117850187513_8243728626397070005_n 10245581_10152117849362513_3231776650400594909_n                                                                                                                 ਨਿਰੋਈ ਆਤਮਾ ਲਈ ਨਿਰੋਏ ਸਰੀਰ ਦਾ ਹੋਣਾ ਅਤਿਅੰਤ ਜਰੂਰੀ ਹੈ ਜੇਕਰ ਸਰੀਰ ਅਰੋਗ ਨਹੀਂ ਤਾਂ ਇਸ ਵਿਚ ਨਿਰੋਈ ਆਤਮਾ ਦਾ ਵਾਸਾ ਵੀ ਨਾਮੁਮਕਿਨ ਹੈ । ਇਸੇ ਹੀ ਵਿਸ਼ੇ ਨੂੰ ਲੈ ਕੇ ਗੁਰਸਿੱਖ ਫੈਮਲੀ ਕਲੱਬ ਕਲੱਬ (ਰਜਿ.) ਵਲੌਂ ਸੈਮੀਨਾਰ ਕੀਤਾ ਗਿਆ ਜਿਸ ਵਿਚ ਮਾਹਿਰਾਂ ਵਲੋਂ ਸੰਗਤ ਨਾਲ ਅਰੋਗ ਰਹਿਣ ਦੇ ਨੁਕਤੇ ਸਾਂਝੇ ਕੀਤੇ ਗਏ । ਇਸ ਸਬੰਧੀ ਜਾਣਕਾਈ ਦਿੰਦੇ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਿਰੋਈ ਸਿਹਤ-ਸੈਮੀਨਾਰ ਸਥਾਨਕ ਸੈਲੀਬ੍ਰੇਸ਼ਨ ਪਲਾਜ਼ਾ, ਦਾਣਾ ਮੰਡੀ ਵਿਖੇ ਕਰਵਾਇਆ ਗਿਆ ਜਿਸ ਵਿਚ ਉਚੇਚੇ ਤੌਰ ਤੇ ਪੁੱਜੇ ਡਾ: ਰਾਜਵਿੰਦਰ ਸਿੰਘ ਥਿੰਦ (ਦੰਦ ਚਕਿੱਤਸਕ) ਨੇ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਕੇ ਸਰੀਰ ਨੂੰ ਨਰੋਆ ਰੱਖਣ ਦੀ ਸਲਾਈਡ ਸ਼ੋਅ ਰਾਂਹੀ ਸਾਂਝ ਕੀਤੀ । ਉਚੇਚੇ ਤੌਰ ਤੇ ਬੱਚਿਆਂ ਨੂੰ ਜੰਕ ਭੋਜਣ ਤੋਂ ਬੱਚਣ ਤੇ ਸਿਹਤਮੰਦ ਭੋਜਣ ਛਕਣ ਦੀ ਪ੍ਰੇਰਣਾ ਦਿੱਤੀ । ਡਾ: ਥਿੰਦ ਨੇ ਸਰੀਰ ਦੀ ਸੰਭਾਲ ਲਈ ਕਰਵਾਏ ਸੁਆਲ-ਜੁਆਬ ਦੌਰਾਨ ਬੱਚਿਆਂ ਨੂੰ ਕੋਲਗੇਟ ਕੰਪਨੀ ਵਲੋਂ ਆਕਰਸ਼ਕ ਬੁਰਸ਼-ਪੇਸਟਾਂ ਤੇ ਹੋਰ ਉਪਹਾਰ ਵੀ ਦਿੱਤੇ ।
ਇਸ ਮੌਕੇ ਕਲੱਬ ਦੇ ਸਕੱਤਰ ਪ੍ਰਭਜੋਤ ਸਿੰਘ ਜੋਸ਼ ਵਲੋਂ ਗੁਰਮਤਿ ਗਿਆਨ ਵਰਧਕ ਲੈਕਚਰ ਰਾਂਹੀ ਗੁਰਬਾਣੀ ਸਬੰਧੀ ਜਾਣਕਾਰੀ ਦਿੱਤੀ । ਵੀਰ ਗੁਰਸੇਵਕ ਸਿੰਘ ਮਦਰੱਸਾ ਨੇ ਗੁਰਬਾਣੀ ਵੀਚਾਰ ਰਾਂਹੀ ਫੋਕਟ ਕਰਮ-ਕਾਂਡ ਤੋਂ ਕਿਨਾਰਾ ਕਰਕੇ ਗੁਰਬਾਣੀ ਨੂੰ ਜੀਵਣ ਵਿੱਚ ਢਾਲਣ ਦੀ ਗੱਲ ਕਹੀ । ਸ: ਗੁਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਸਿੱਕਿਆਂ ਸਬੰਧੀ ਜਾਣਕਾਰੀ ਹਿਤ ਇਤਿਹਾਸਕ ਸਲਾਈਡ ਸ਼ੋਅ ਰਾਂਹੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਇਸ ਤੋਂ ਵੀ ਪਹਿਲੇ ਨਾਨਕਸ਼ਾਹੀ ਸਿਕਿੱਆਂ ਦੀ ਜਾਣਕਾਰੀ ਤਸਵੀਰਾਂ ਸਹਿਤ ਸਾਂਝੀ ਕੀਤੀ ਤੇ ਇਸ ਮੁਦਰਾ ਦੀ ਕੀਮਤ ਸਾਂਝੀ ਕੀਤੀ ।
ਅੰਤ ਵਿਚ ਮਹਿਮਾਨਾਂ ਤੇ ਬੁਲਾਰਿਆਂ ਦਾ ਸਨਮਾਨ ਕਲੱਬ ਵਲੋਂ ਅਮਨਪ੍ਰੀਤ ਸਿੰਘ-ਮੈਨੇਜਿੰਗ ਡਾਇਰੈਕਟਰ, ਅਰਵਿੰਦਰ ਸਿੰਘ ਖਾਲਸਾ-ਸਕੱਤਰ, ਪ੍ਰਭਜੋਤ ਸਿੰਘ-ਜਨ ਸਕੱਤਰ, ਸੁਖਜਿੰਦਰ ਸਿੰਘ ਚਾਕਰ, ਗਿ. ਦਲੇਰ ਸਿੰਘ ਜੋਸ਼, ਗੁਰਸੇਵਕ ਸਿੰਘ ਮੱਦਰੱਸਾ, ਸੁਰਿੰਦਰਪਾਲ ਸਿੰਘ, ਡਾ: ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਤੇਜਿੰਦਰ ਕੌਰ, ਨੇ ਵੱਖ ਵੱਖ ਸੇਵਾਵਾਂ ਨਿਭਾ ਕੇ ਸਮਾਗਮ ਨੂੰ ਸਫਲਾ ਬਣਾਉਣ ਚ’ ਆਪਣਾ ਯੋਗਦਾਨ ਪਾਇਆ ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females