Latest News
Call Us for Membership
+91-96530-81481

ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ

ਲੰਡਨ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਿੰਦਰਜੀਤ ਬਿੱਟਾ ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿੱਚ ਸਿੱਖ ਕੌਮ ਦੇ ਸਤਿਕਾਰਯੋਗ ਯੋਧੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸੁਪਰੀਮ ਕੋਰਟ ਵਲੋਂ ਪਟੀਸ਼ਨ ਖਾਰਜ ਕਰਕੇ ਫਾਂਸੀ ਦੀ ਸਜ਼ਾ ਬਹਾਲ ਰੱਖੇ ਜਾਣ ਦਾ ਫੈਂਸਲਾ ਜਿੱਥੇ ਸਿੱਖ ਕੌਮ ਨੂੰ ਭਾਰਤ ਵਿੱਚ ਗੁਲਾਮੀ ਅਤੇ ਬੇਗਾਨਗੀ ਦਾ ਅਹਿਸਾਸ ਦਿਵਾਉਂਦਾ ਹੈ ,ਉੱਥੇ ਇਹ ਸਾਬਤ ਕਰਦਾ ਹੈ ਕਿ ਭਾਰਤ ਵਿੱਚ ਫਾਂਸੀ ਦਾ ਰੱਸਾ ਕੇਵਲ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਹੀ ਬਣਿਆ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ: ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ: ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸੁਮਰੀਪ ਕੋਰਟ ਦੇ ਇਸ ਸਿੱਖ ਵਿਰੋਧੀ ਫੈਂਸਲੇ ਦੀ ਨਿਖੇਧੀ ਕਰਦਿਆਂ,ਪ੍ਰਫੈਸਰ ਭੁੱਲਰ ਦੀ ਚੜਦੀ ਕਲਾ ਦੀ ਅਰਦਾਸ ਕਰਦਿਆਂ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਇੱਕਮੁੱਠਤਾ ਨਾਲ ਅੰਤਰਰਾਸ਼ਟਰੀ ਪੱਧਰ ਤੇ ਇਸਦਾ ਡੱਟ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਹੈ ।

ਕਿਸੋਰੀ ਲਾਲ ਨਾਮ ਦੇ ਝਟਕਈ ਨੇ ਨਵੰਬਰ 1984 ਵਿੱਚ ਦਿੱਲੀ ਦੇ ਤਿਰਲੋਕਪੁਰੀ ਇਲਾਕੇ ਵਿੱਚ ਆਪਣੇ ਮੀਟ ਵੱਢਣ ਵਾਲੇ ਵੱਡੇ ਚਾਕੂ ਨਾਲ ਅਨੇਕਾਂ ਸਿੱਖਾਂ ਨੂੰ ਕਤਲ ਕੀਤਾ ਤਾਂ ਉਸ ਨੂੰ ਕੁੱਝ ਕੇਸਾਂ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਉਹ ਇੱਕ ਹਿੰਦੂ ਅਤੇ ਸਿੱਖਾਂ ਦਾ ਕਾਤਲ ਸੀ ਉਸ ਕਾਤਲ ਦੀ ਫਾਂਸੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਅਤੇ ਪਿੱਛੇ ਜਿਹੇ ਦਿੱਲੀ ਦੀ ਮੁੱਖ ਮੰਤਰੀ ਵਲੋਂ ਚੁੱਪ ਚਪੀਤੇ ਉਸਦੀ ਉਮਰ ਕੈਦ ਖਤਮ ਕਰਕੇ ਰਿਹਾਈ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ ਸਨ ,ਜਿਸ ਦਾ ਪਤਾ ਲੱਗਣ ਤੇ ਸਿੱਖਾਂ ਵਲੋਂ ਭਾਰੀ ਵਿਰੋਧ ਹੋਣ ਕਰਕੇ ਹਿੰਦੂਤਵੀਆਂ ਦੀ ਇਹ ਚਾਲ ਸਫਲ ਨਹੀਂ ਹੋਈ । ਅਗਰ ਕਿਸੋæਰੀ ਲਾਲ ਦੀ ਫਾਂਸੀ ਉਮਰ ਕੈਦ ਵਿੱਚ ਤਬਦੀਲ ਹੋ ਸਕਦੀ ਹੈ ਤਾਂ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਕਿਉਂ ਨਹੀਂ ?

ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਪੁਲੀਸ ਵਲੋਂ ਨਾਮਜ਼ਦ ਕੀਤੇ ਗਏ 133 ਗਾਵਾਹਾਂ ਵਿੱਚੋਂ ਕੋਈ ਵੀ ਗਵਾਹ ਉਸ ਖਿਲਾਫ ਨਹੀਂ ਭੁਗਤਿਆ ।ਬਗੈਰ ਕਿਸੇ ਸਬੂਤ ਤੋਂ ਉਹਨਾਂ ਨੂੰ ਫਾਂਸੀ ਤੇ ਚਾੜ੍ਹਨ ਲਈ ਭਾਰਤੀ ਪ੍ਰਸਾਸਾਨ,ਭਾਰਤੀ ਨਿਆਂ ਪਾਲਿਕਾ ਅਤੇ ਸਿਆਸੀ ਟੋਲੇ ਉਸ ਨੂੰ ਫਾਂਸੀ ਦੇਣ ਲਈ ਪੱਬਾਂ ਭਾਰ ਕਿਉਂ ਹਨ ? ਕਿਉਂ ਕਿ ਭਾਰਤ ਵਿੱਚ ਸਿੱਖ ਇਸ ਕਦਰ ਗੁਲਾਮ ਹਨ ਕਿ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਿਆ ਜਾ ਰਿਹਾ ।ਇਸ ਕਰਕੇ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਦੁਨੀਆਂ ਭਰ ਦੇ ਸਿੱਖ ਲਾਮਬੰਦ ਹੋ ਕੇ ਯਤਨ ਕਰਨ ,ਇਹ ਹੀ ਸਿੱਖ ਸਮੱਸਿਆਵਾਂ ਦਾ ਸਥਾਈ ਹੱਲ ਹੈ।

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females