Latest News
Call Us for Membership
+91-96530-81481

ਗੁਰਸਿੱਖ ਫ਼ੈਮਲੀ ਕਲੱਬ ਦੀ ਵੈਬਸਾਈਟ ਦਾ ਰਸਮੀ ਉਦਘਾਟਨ

ਗੁਰਸਿੱਖ ਫੈਮਲੀ ਕਲੱਬ ਵੱਲੋਂ ਗੁਰਮਤਿ ਪ੍ਰਚਾਰ ਹਿਤ ਹਰ ਵਰਗ ਤੱਕ ਪਹੁੰਚ ਕਰਨ ਦੇ ਯਤਨਾਂ ਨੂੰ ਹੋਰ ਤੇਜ ਕਰਨ ਦੇ ਮਨੋਰਥ ਨਾਲ ਕਲੱਬ ਦੀ ਵੈਬਸਾਈਟ ਦੀ ਆਰੰਭਤਾ ਲਈ ਇਕ ਵਿਸੇਸ਼ ਇਕੱਤਰਤਾ ਕੀਤੀ ਗਈ, ਜਿਸ ਵਿਚ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਮੈਂਬਰਾਂ ਨੇ ਸ਼ਮੂਲ਼ੀਅਤ ਕੀਤੀ ।

ਕਲੱਬ ਦੇ ਚੇਅਰਮੈਨ ਪ੍ਰਿ: ਕੰਵਰ ਮਹਿੰਦਰਪ੍ਰਤਾਪ ਸਿੰਘ ਨੇ www.gursikhclub.com ਵੈਬਸਾਈਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਅਜੋਕੇ ਯੱਗ ਚ’ ਕੰਪਿਊਟਰ ਦੀ ਸੁਚੱਜੀ ਵਰਤੋਂ ਕਰਕੇ ਸਮਾਜ ਵਿਚ ਗੁਰਮਤਿ ਦਾ ਪ੍ਰਸਾਰ ਕੀਤਾ ਜਾ ਸਕਦਾ ਹੈ ਅਤੇ ਅਜੋਕੀ ਪੀੜ੍ਹੀ ਨੂੰ ਸਹੀ ਸੇਧ ਦਿੱਤੀ ਜਾ ਸਕਦੀ ਹੈ ।
                              ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਕਲੱਬ ਦੀ ਵੈਬਸਾਈਟ ਚ’ ਅਨੇਕਾਂ ਸੇਵਾਵਾਂ ਦਿੱਤੀਆਂ ਗਈਆਂ ਹਨ ਜਿਹਨਾਂ ਚ’ ਦਰਬਰਾਰ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ, ਗੁਰਮਤਿ ਵਾਲਪੇਪਰ, ਗੁਰਮਤਿ ਕੁਇਜ਼, ਗੁਰਮਤਿ ਮੈਸੇਜ, ਗੁਰਸਿੱਖ ਰਿਸ਼ਤਿਆਂ ਦੀ ਜਾਣਕਾਰੀ ਤੋਂ ਇਲਾਵਾ ਕਲੱਬ ਦੀ ਸਰਗਰਮੀਆਂ ਦੀ ਜਾਣਕਾਰੀ ਮਿਲਦੀ ਹੈ । ਕਲੱਬ ਦੇ ਪ੍ਰੋਜੈਕਟ ਇੰਚਾਰਜ ਪ੍ਰਭਜੋਤ ਸਿੰਘ ਨੇ ਵੈਬਸਾਈਟ ਬਾਰੇ ਸੰਖੇਪ ਜਾਣਕਾਰੀ ਵੱਡੀ ਸਕਰੀਨ ਤੇ ਸੰਗਤ ਨਾਲ ਸਾਂਝੀ ਕੀਤੀ ।

       ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਘ ਖਾਲਸਾ (ਸਕੱਤਰ), ਸੁਖਜਿੰਦਰ ਸਿੰਘ ‘ਚਾਕਰ’, ਗੁਰਸੇਵਕ ਸਿੰਘ ਮੱਦਰਸਾ, ਡਾ: ਗੁਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ (ਆਫਿਸ ਇੰਚਾਰਜ), ਜਗਜੀਤ ਸਿੰਘ (ਗੁਰਮਤਿ ਪ੍ਰਚਾਰ ਕੌਂਸਲ) ਸੁਰਜੀਤ ਸਿੰਘ ਚੀਨਾਰ, ਯਸ਼ਪਾਲ ਸਿੰਘ, ਡਾ: ਆਤਮਜੀਤ ਸਿੰਘ ਨੇ ਭਾਗ ਲਿਆ ।

 

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females