Latest News
Call Us for Membership
+91-96530-81481

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਸਬੰਧੀ ਸਿੱਖ ਜਥੇਬੰਦੀਆਂ ਵਲੋਂ ਇਨਸਾਫ ਦੀ ਅਪੀਲ

(Ludhiana-21-March-2012) Bhai Balwant Singh Rajoana

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਲੈ ਕੇ ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਦੇ ਸਥਾਨਕ ਦਫਤਰ ਵਿਖੇ ਹੰਗਾਮੀ ਮੀਟਿੰਗ ਹੋਈ । ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਤੋਂ ਇਲਾਵਾ ਪੰਥ ਦਰਦੀਆਂ ਨੇ ਸ਼ਮੂਲੀਅਤ ਕੀਤੀ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਈ ਰਾਜੋਆਣਾ ਦਾ ਪਿਛੋਕੜ ਸਾਫ-ਸੁਥਰੇ ਅਕਸ ਵਾਲਾ ਹੈ ਅਤੇ ਇਸ ਤਰ੍ਹਾਂ ਜੇਕਰ ਉਹਨਾਂ ਨੂੰ ਦਿੱਤੀ ਫਾਂਸੀ ਜਾਂਦੀ ਹੈ ਤਾਂ ਸਿੱਖ ਪੰਥ ਅੰਦਰ ਬੇਗਾਨਗੀ ਦਾ ਅਹਿਸਾਸ ਪੈਦਾ ਹੋਵੇਗਾ ਅਤੇ ਭਾਰਤ ਅੰਦਰ ਹੁੰਦੇ ਦੂਹਰੇ ਮਾਪ ਢੰਡ ਦੀਆਂ ਗੱਲਾਂ ਵਿਦੇਸ਼ਾਂ ਤੱਕ ਪਹੁੰਚ ਜਾਣਗੀਆਂ ।
ਦੇਸ਼ਾਂ-ਵਿਦੇਸ਼ਾਂ ਅੰਦਰ ਇਸ ਫਾਂਸੀ ਲੈ ਕੇ ਪੈਦਾ ਹੋਏ ਰੋਹ ਨੂੰ ਠੱਲ੍ਹ ਪਾਉਣ ਲਈ ਜਰੂਰੀ ਹੈ ਕਿ ਇਸ ਦਾ ਪੁਨਰ ਵੀਚਾਰ ਕੀਤਾ ਜਾਵੇ ਅਤੇ ਉਸ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਫਾਂਸੀ ਦੀ ਸਜਾ ਤੇ ਰੋਕ ਲਗਾਈ ਜਾਵੇ ।ਪੰਥਕ ਧਿਰਾਂ ਵਲੋਂ ਭਾਈ ਰਾਜੋਵਾਣਾ ਨੂੰ ਫਾਂਸੀ ਤੋਂ ਬਚਾਉਣ ਲਈ ਜੋ ਏਕੇ ਲਈ ਅਪੀਲ ਕੀਤੀ ਗਈ ਹੈ ਉਹ ਸਮੇਂ ਦੀ ਮੁੱਖ ਲੋੜ ਹੈ । ਜੇਕਰ ਅਸੀਂ ਹੁਣ ਆਪਸੀ ਵਖਰੇਵਿਆਂ ਵਿਚ ਵੰਡੇ ਰਹੇ ਤਾਂ ਭਾਰਤੀ ਹੁਕਮਰਾਨ ਸਾਨੂੰ ਵਾਰੀ-ਵਾਰੀ ਅਜਿਹੀਆਂ ਸਜਾਵਾਂ ਦਿੰਦੇ ਰਹਿਣਗੇ ਕਿਉਂ ਇਸ ਦੇਸ਼ ਵਿਚ ਘੱਟ ਗਿਣਤੀਆਂ ਲਈ ਵੱਖਰਾ ਕਾਨੂੰਨ ਲਾਗੂ ਹੁੰਦਾ ਹੈ । ਇਸ ਮੌਕੇ ਮੋਜੂਦਾ ਬੁਲਾਰਿਆਂ ਚੋਂ ਅਰਵਿੰਦਰ ਸਿੰਘ ਖਾਲਸਾ-ਗੁਰਸਿੱਖ ਫੈਮਲੀ ਕਲੱਬ (ਰਜਿ.), ਜਗਜੀਤ ਸਿੰਘ-ਗੁਰਮਤਿ ਪ੍ਰਚਾਰ ਕੌਂਸਲ, ਸੁਖਜਿੰਦਰ ਸਿੰਘ ਚਾਕਰ-ਗੁਰਮਤਿ ਮਿਸ਼ਨਰੀ ਫੋਰਮ, ਰਾਣਾ ਇੰਦਰਜੀਤ ਸਿੰਘ-ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਸਰਬਜੋਤ ਸਿੰਘ-ਸ੍ਰੀ ਵਾਹਿਗੁਰੂ ਚੈਰੀਟੇਬਲ ਟਰੱਸਟ, ਦਵਿੰਦਰਬੀਰ ਸਿੰਘ-ਗੁਰਸਿੱਖ ਮੈਰਿਜ ਬਿਊਰੋ, ਹਰਪ੍ਰੀਤ ਕੌਰ-ਗੁਰਸਿੱਖ ਨਾਰੀ ਮੰਚ, ਯਸ਼ਪਾਲ ਸਿੰਘ-ਸਿੱਖ ਫੇਥ ਗਰੁੱਪ ਤੋਂ ਇਲਾਵਾ ਸੁਖਜਿੰਦਰ ਸਿੰਘ ‘ਚਾਕਰ’, ਪ੍ਰਭਜੋਤ ਸਿੰਘ ਜੋਸ਼, ਤੇਜਿੰਦਰ ਕੌਰ, ਜਗਦੀਪ ਸਿੰਘ ਨੇ ਵੀਚਾਰ ਸਾਂਝੇ ਕੀਤੇ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females