Latest News
Call Us for Membership
+91-96530-81481

ਗਿਆਨ ਬਨਾਮ ਸ਼ਰਧਾ-ਅਮਨਪ੍ਰੀਤ ਸਿੰਘ

-ਗਿਆਨ ਬਨਾਮ ਸ਼ਰਧਾ-
ਸਿੱਖ ਧਰਮ ਦੀ ਬੁਨਿਆਦ ਗਿਆਨ ਤੇ ਅਧਾਰਿਤ ਹੈ । ਗੁਰੂ ਸਾਹਿਬਾਨ ਨੇ ਗਿਆਨ ਨੂੰ ਜੀਵਨ ਦਾ ਸੋਮਾ ਮੰਨਿਆ ਹੈ ਸਮੁੱਚੀ ਗੁਰਬਾਣੀ ਵਿਚ ਮਨੱਖ ਨੂੰ ਗਿਆਨ ਦੇ ਸੰਕਲਪ ਨੂੰ ਦ੍ਰਿੜ ਕਰਵਾ ਕੇ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਗਿਆ ਹੈ ਜਪੁ ਬਾਣੀ ਵਿਚ ਚਾਰ ਖੰਡਾ ਵਿਚ ਗਿਆਨ ਨੂੰ ਧਰਮ ਤੋਂ ਬਾਅਦ ਦਾ ਸਥਾਨ ਦਿੱਤਾ ਗਿਆ ਹੈ । ਗਿਆਨ ਦਾ ਸਿੱਧਾ ਸਬੰਧ ਗੁਰੂ ਨਾਲ ਤੇ ਅਗਿਆਨ ਦਾ ਵਿਨਾਸ਼ ਨਾਲ ਹੋਣ ਦੀ ਗੱਲ ਗੁਰੂ ਜੀ ਨੇ ਆਖੀ ਹੈ … ‘ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥’ ਸੰਖੇਪ ਰੂਪ ਵਿਚ ਜੇ ਕਰ ਕਿਹਾ ਜਾਏ ਤਾਂ ਸਿੱਖ ਲਈ ਗਿਆਨ ਹੀ ਗੁਰੂ ਹੈ ਜੋ ਮੋਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਾਡੇ ਕੋਲ ਮੋਜੂਦ ਹੈ ਜਿਸ ਪ੍ਰਤੀ ਕੌਮ ਵੱਖ ਵੱਖ ਵੀਚਾਰਾਂ ਹੋਣ ਦੇ ਬਾਵਜੂਦ ਵੀ ਇਕ ਮੱਤ ਹੈ ਹਾਂ ਇਹ ਗੱਲ ਵੱਖਰੇ ਵਿਸ਼ੇ ਦੀ ਹੈ ਕਿ ਮੌਜੂਦਾ ਸਮੇਂ ਵਿਚ ਕੁਝ ਕੁ ਪੰਥ ਦੋਖੀ ਸ਼ਕਤੀਆਂ ਇਸ ਧੁਰ ਕੀ ਬਾਣੀ ਰੂਪੀ ਗ੍ਰੰਥ ਦੇ ਤੁੱਲ ਬਦੋਬਦੀ ਹੋਰ ਅਨਮਤੀ ਵੀਚਾਚਾਂ ਦੇ ਕੂੜ ਗਰੰਥਾ ਨੂੰ ਸਥਾਪਤ ਕਰਨ ਲਈ ਯਤਨਸ਼ੀਲ਼ ਹਨ ਖੈਰ… ਗੁਰਬਾਣੀ ਵਿਚ ਜਿਥੇ ਗਿਆਨ ਨੂੰ ਕੁੰਡਾ ਕਿਹਾ ਗਿਆ ਹੈ ਉਥੇ ਮਨੁੱਖ ਲਈ ਗਿਆਨ ਨੂੰ ਸ਼ਸਤਰ ਦੀ ਸੰਗਿਆਨ ਵੀ ਦਿੱਤੀ ਗਈ ਹੈ …
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥
ਸਤਿਗੁਰ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥
ਗੁਰਬਾਣੀ ਵਿਚ ਗਿਆਨ ਨੂੰ ਹੀ ਅੰਜਨ, ਤਲਵਾਰ, ਤੀਰਥ, ਪਾਰਜਾਤ, ਇਸ਼ਨਾਨ ਮੁਕਦੀ ਗੱਲ ਗਿਆਨ ਨੂੰ ਹੀ ਸਤਿਗੁਰੂ ਮੰਨਿਆ ਗਿਆ ਹੈ । ਪਰ ਇਕ ਗੱਲ ਵੀਚਾਰ ਮੰਗਦੀ ਹੈ ਕਿ ਜੇਕਰ ਗਿਆਨ ਹੀ ਸਿੱਖ ਲਈ ਸ੍ਰੇਸ਼ਟ ਹੈ ਤਾਂ ਫਿਰ ਕੁਝ ਸਮੇਂ ਤੋਂ ਸਾਡੇ ਵਿਚ ਸ਼ਰਧਾ ਦਾ ਬੋਲ ਬਾਲਾ ਕਿਉਂ ਹੋ ਰਿਹਾ ਹੈ ਅਤੇ ਇਹ ਸ਼ਰਧਾ ਨੂੰ ਗਿਆਨ ਦੇ ਅਧੀਨ ਨਹੀਂ ਬਲਕਿ ਗਿਆਨ ਤੋਂ ਵੀ ਵੱਧ ਜਰੂਰੀ ਸਮਝ ਲਿਆ ਗਿਆ ਹੈ । ਕਈ ਵਾਰ ਤਾਂ ਅਖੌਤੀ ਡੇਰੇਦਾਰ ਜਾਂ ਸੰਪਰਦਾਈ ਆਪਣੀ ਅਗਿਆਨਤਾ ਨੂੰ ਸਹੀ ਸਿੱਧ ਕਰਨ ਲਈ ਗਿਆਨਵਾਨ ਨੂੰ ਕੁਚੱਜੇ ਲਫਜ਼ ਬੋਲ ਕੇ ਆਪਣੀ ਗਿਆਨ ਵਿਹੂਣੀ ਸ਼ਰਧਾ ਨੂੰ ਹੀ ਸਿਰ ਤੇ ਚੱਕੀ ਫਿਰਦੇ ਹਨ । ਗੁਰਬਾਣੀ ਜਾਂ ਸਿੱਖ ਇਤਿਹਾਸ ਵਿਚ ਗਿਆਨ ਵਿਹੂਣੀ ਕੋਰੀ ਸ਼ਰਧਾ ਨੂੰ ਕਿਧਰੇ ਵੀ ਜਗਹ ਨਹੀਂ ਦਿੱਤੀ ਗਈ । ਸ਼ਰਧਾ ਦਾ ਜਿਥੇ ਵੀ ਜ਼ਿਕਰ ਆਇਆ ਹੈ ਉਥੇ ਗੁਰੂ ਜਾਂ ਗਿਆਨ ਦੀ ਗੱਲ ਪਹਿਲਾਂ ਕੀਤੀ ਗਈ ਹੈ …
ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥ ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥
ਗਿਆਣ ਵਿਹੂਣੀ ਸ਼ਰਧਾ ਜਿਥੇ ਅੰਧਕਾਰ ਨੂੰ ਜਨਮ ਦਿੰਦੀ ਹੈ ਉਥੇ ਮਨੁੱਖ ਦੇ ਜੀਵਣ ਵਿਨਾਸ਼ ਦਾ ਕਾਰਣ ਵੀ ਬਣਦੀ ਹੈ । ਉਦਾਹਰਣ ਦੇ ਤੌਰ ਤੇ ਜੇਕਰ ਮਨੁੱਖ ਦੀ ਸ਼ਰਧਾ ਦੁੱਧ ਵਿੱਚ ਹੈ ਪਰ ਓਹ ਫਲਾਇਲ ਦੇ ਗਿਲਾਸ ਨੂੰ ਸ਼ਰਧਾ ਸਹਿਤ ਦੁੱਧ ਸਮਝ ਕੇ ਪੀ ਜਾਏ ਤਾਂ ਉਸ ਦਾ ਅੰਤ ਸੁਬਾਵਕ ਹੈ ਭਾਂਵੇ ਉਸਦੀ ਦੀ ਸ਼ਰਧਾ ਵਿਚ ਕੋਈ ਵੀ ਕਮੀਂ ਨਾ ਵੀ ਹੋਵੇ ।
ਮੌਜੂਦਾ ਸਮੇਂ ਵਿਚ ਅਜਿਹੇ ਗਿਆਨ ਤੋਂ ਹੀਣੇ ਸਿੱਖ ਅਨੇਕਾਂ ਥਾਵਾਂ ਤੇ ਦੇਖਣ ਨੂੰ ਮਿਲਦੇ ਹਨ ਜੌ ਗਿਆਨ ਤੋਂ ਵੀ ਵੱਧ ਤਰਜੀਹ ਸ਼ਰਧਾ ਨੂੰ ਦਿੰਦੇ ਹਨ, ਗਿਆਨ ਦੇ ਸੌਮੇਂ ਗੁਰਦੂਆਰੇ ਮੰਨੇ ਜਾਂਦੇ ਸਨ ਪਰ ਬੜੇ ਦੁਖ ਨਾਲ ਇਹ ਗੱਲ ਸਾਂਝੀ ਕਰਨੀ ਪੈਂਦੀ ਹੈ ਕਿ ਗਿਆਨ ਵਿਹੂਣੀ ਸ਼ਰਧਾ ਦਾ ਅਰੰਭ ਹੀ ਗੁਰਦੁਆਰਿਆ ਤੋਂ ਹੁੰਦਾ ਹੈ ‘ਜੇਕਰ ਕਾਬੇ ਤੋਂ ਹੀ ਕੁਫਰ ਤੋਲਿਆ ਜਾਏ ਤਾਂ ਫੇਰ ਰਾਖਾ ਤਾਂ ਅੱਲ੍ਹਾ ਵੀ ਨਹੀਂ ਹੋਏਗਾ’ । ਡੇਰੇਆਂ ਟਕਸਾਲਾਂ ਤੇਂ ਸੰਪਰਦਾਈਆਂ ਦੀ ਤਾਂ ਗੱਲ ਕਰੋ ਹੀ ਨਾਂ ਇਥੇ ਸਿਰਫ ਇਤਿਹਾਸਕ ਜਾਂ ਸਿੰਘ ਸਭਾਵਾਂ ਵੱਲ ਹੀ ਝਾਤ ਮਾਰ ਲਓ… ਕੀ ਚੁਬੱਚੇ ਚੋਂ ਚੁਲ੍ਹੀਆਂ ਲੈਣੀਆਂ, ਸਰੋਵਰਾਂ ਚੋਂ ਜਲ ਦੀਆਂ ਬੋਤਲਾਂ ਭਰ ਕੇ ਅੰਮ੍ਰਿਤ ਵਾਂਗੂ ਪੀਣੀਆਂ, ਚਰਣ ਧੂੜੀ ਨੂੰ ਮੱਥੇ ਤੇ ਰਗੜਣਾ, ਫੁੱਲਾਂ ਤੇ ਰੂੰ ਨੂੰ ਦਸਤਾਰ ਵਿਚ ਟੁੰਗਣਾ, ਰੁਮਾਲੇ, ਫੁੱਲਾਂ, ਪਤਾਸ਼ਿਆਂ, ਸਿਰਪਾਓ ਤਾਂ ਕੀ ਦਾਲਾਂ, ਨਮਕ, ਝਾੜੂਆਂ ਆਦਿ ਤੇ ਸਿੱਖ ਆਪਣੀ ਸ਼ਰਧਾ ਬਣਾਈ ਫਿਰਦੇ ਹਨ । ਕਹਿਣ ਨੂੰ ਭਾਂਵੇਂ ਓਹ ਵੀ ਗਿਆਨ ਗੁਰੂ ਦੇ ਸਿੱਖ ਹਨ ਪਰ ਪੁਜਾਰੀ ਨੇ ਸਿੱਖੀ ਭੇਸ ਵਿਚ ਹੀ ਸਿੱਖ ਨੂੰ ਗਿਆਨ ਦੀ ਪੂਜਾ ਕਰਣ ਲਾ ਦਿੱਤਾ । ਹਰੇਕ ਸ਼ਰੇਣੀ ਵਿਚ ਪੂਜਾਰੀ ਤੇ ਗਿਆਨ ਦਾ ਆਪਸ ਵਿਚ ਟਕਰਾਓ ਰਿਹਾ ਹੈ ਪੁਜਾਰੀ ਕਦੇ ਵੀ ਸਮਾਜ ਨੂੰ ਗਿਆਨਵਾਣ ਨਹੀਂ ਹੁੰਦਾ ਦੇਖ ਸਕਦਾ ।
ਸੋ ਅਸੀਂ ਗੁਰਬਾਣੀ ਨੂੰ ਸਮਝਦਿਆਂ ਤੇ ਇਤਿਹਾਸ ਤੋਂ ਸਬਕ ਲੈਂਦਿਆਂ ਇਹ ਨਿਸਚਾ ਕਰੀਏ ਕਿ ਗਿਆਨ ਨੂੰ ਹਿਰਦੇ ਵਿਚ ਟਿਕਾ ਕੇ ਰੱਖਣਾ ਹੈ ਫੋਕੀ ਸ਼ਰਧਾ ਅੰਧਕਾਰ ਵੱਲ ਹੀ ਲਿਜਾਏਗੀ । ਸ਼ਰਧਾ ਦੀ ਇਕ ਸੀਮਾ ਬਣਾ ਕੇ ਇਸ ਬਿਬੇਕ ਸ਼ਰਧਾ ਨੂੰ ਸਦਾ ਗਿਆਨ ਦੇ ਕੁੰਡੇ ਥੱਲੇ ਰੱਖੀਏ ਤਾਂ ਜੋ ਗੁਰਮਤਿ ਅਨੁਸਾਰੀ ਜੀਵਨ ਬਣ ਸਕੇ ।
ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females