Latest News
Call Us for Membership
+91-96530-81481

ਗੁਰਸਿੱਖ ਫੈਮਲੀ ਕਲੱਬ ਵਲੋਂ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਸਮਾਗਮ

                                                                                   ਨੌਜਵਾਨ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਸੁਖੈਣ ਢੰਗ ਨਾਲ ਪਹੁੰਚਾਉਣ ਅਤੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਦੇਣ ਦੇ ਮਨੋਰਥ ਲਈ ਨਿਰੰਤਰ ਯਤਨਸ਼ੀਲ ਗੁਰਸਿੱਖ ਫੈਮਲੀ ਕਲੱਬ ਵੱਲੋਂ ਮਾਸਿਕ ਗੁਰਮਤਿ ਸਮਾਗਮ ਸਥਾਨਕ ਸੈਲੀਬਰੇਸ਼ਨ ਪਲਾਜ਼ਾ, ਦਾਨਾ ਮੰਡੀ ਵਿਖੇ ਸਰਹੰਦ ਫਤਿਹ ਦਿਵਸ ਦੇ ਰੂਪ ਚ’ ਕਰਵਾਇਆ ਗਿਆ ।
ਸਮਾਗਮ ਦੀ ਆਰੰਭਤਾ ਰਹਿਰਾਸ ਸਾਹਿਬ ਨਾਲ ਹੋਈ ਉਪਰੰਤ ਮਨਪ੍ਰੀਤ ਸਿੰਘ ਨੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਿਸ ਦਾ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵੀ ਖੂਬ ਅਨੰਦ ਮਾਣਿਆ । ਕਲੱਬ ਦੇ ਪ੍ਰੋਜੈਕਟ ਇੰਚਾਰਜ ਸੁਖਜਿੰਦਰ ਸਿੰਘ ‘ਚਾਕਰ’ ਨੇ ਕਲੱਬ ਵਲੋਂ ਚਲਾਏ ਜਾ ਰਹੇ ਧਰਮ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਜੀਵਨ ਕਾਲ ਨਾਲ ਸਬੰਧਿਤ ਸੁਆਲ ਪੁਛੇ ਅਤੇ ਜੇਤੂਆਂ ਨੂੰ ਮੌਕੇ ਤੇ ਇਨਾਮ ਦਿੱਤੇ । ਸੰਗਤ ਨੇ ਇਸ ਗਿਆਨ ਵਰਧਕ ਗੁਰਮਤਿ ਕੁਇਜ਼ ਦਾ ਖੂਬ ਅਨੰਦ ਮਾਣਿਆ ।
ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਪ੍ਰੋ: ਜੋਗਿੰਦਰ ਸਿੰਘ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀਵਨ-ਕਾਲ ਨਾਲ ਸਬੰਧਿਤ ਖੋਜ ਭਰਪੂਰ ਲੈਕਚਰ ਰਿਹਾ ਜਿਸ ਵਿਚ ਬਾਬਾ ਜੀ ਦੇ ਜੀਵਨਕਾਲ ਨਾਲ ਸਬੰਧਿਤ ਚੋਣਵੀਆਂ ਸਾਖੀਆਂ ਦਾ ਅਧਿਐਨ ਕੀਤਾ ਗਿਆ ਅਤੇ ਸਰਹੰਦ ਫਤਿਹ ਕਰਨ ਉਪਰੰਤ ਪੰਜਾਬ ਚ’ ਸਿੱਖੀ ਦਾ ਬੋਲ-ਬਾਲਾ ਹੋਣ ਤੋਂ ਇਲਾਵਾ ਅਨੇਕਾਂ ਕਾਰਜਾਂ ਦੀ ਸੰਖੇਪ ਜਾਣਕਾਰੀ ਬੜੇ ਸੁਚਜੇ ਢੰਗ ਨਾਲ ਸਾਂਝੀ ਕੀਤੀ ।
ਅੰਤ ਵਿਚ ਜੇਤੂਆਂ ਅਤੇ ਮਹਿਮਾਨਾਂ ਦਾ ਸਨਮਾਨ ਕਲੱਬ ਦੇ ਮੈਨੇਜਿੰਗ ਡਾਇਰੈਕਟਰ-ਅਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ-ਚਾਕਰ-ਪ੍ਰੋਜੈਕਟ ਇੰਚਾਰਜ, ਅਰਵਿੰਦਰ ਸਿੰਘ ਖਾਲਸਾ ਨੇ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਮਦਰੱਸਾ, ਡਾ: ਗੁਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ, ਕੈਪਟਨ ਅਵਤਾਰ ਸਿੰਘ, ਮਨਮਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਤੇਜਿੰਦਰ ਕੌਰ, ਹਰਬੰਸ ਕੌਰ, ਅਵਨੀਸ਼ ਕੌਰ ਨੇ ਵੱਖ-ਵੱਖ ਸੇਵਾਵਾਂ ਨਿਭਾ ਕੇ ਸ ਮਾਗਮ ਨੂੰ ਸਫ਼ਲ ਨਿਭਾਉਣ ਵਿਚ ਜਨ ਸਕੱਤਰ, ਸੁਖਜਿੰਦਰ ਸਿੰਘ ਆਪਣਾ ਯੋਗਦਾਨ ਪਾਇਆ ।

 

 

Leave a Reply

Your email address will not be published. Required fields are marked *

1 × 3 =

Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females