Latest News
Call Us for Membership
+91-96530-81481

Gurmat SMS Sewa

ਮੋਜੂਦਾ ਸਮੇਂ ਵਿਚ ਮਲਟੀਮੀਡੀਆ ਤਕਨੀਕ ਦੀ ਵਰਤੋਂ ਹਰ ਇਨਸਾਨ ਸਿਧੇ ਜਾਂ ਅਸਿੱਧੇ ਤਰੀਕੇ ਨਾਲ ਕਰ ਰਿਹਾ ਹੈ ਇਨਸਾਨ ਦਾ ਰਹਿਣ-ਸਹਿਣ, ਬੋਲ-ਚਾਲ, ਖਾਣ-ਪਾਣ ਆਦਿ ਦਾ ਢੰਗ ਬਦਲਦਾ ਜਾ ਰਿਹਾ ਹੈ । ਸੋ ਸਮੇਂ ਦੀ ਮੰਗ ਅਨੁਸਾਰ ਸਾਨੂੰ ਗੁਰਮਤਿ ਦੇ ਪ੍ਰਚਾਰ ਸਾਧਨਾ ਦਾ ਢੰਗ ਵੀ ਬਦਲਣਾ ਪੈਣਾ ਹੈ । ਸੋ ਗੁਰਸਿੱਖ ਫੈਮਲੀ ਕਲੱਬ ਵਲੋਂ ਮਲਟੀਮੀਡੀਆ ਤਕਨੀਕ ਰਾਂਹੀ ਗੁਰਮਤਿ ਦੇ ਸੁਨਿਹਰੀ ਸਿਧਾਂਤਾ ਦੀ ਜਾਣਕਾਰੀ ਦੇਣ  ਦੇ ਮਨੋਰਥ ਨਾਲ 2005 ਵਿਚ Gursikh club ਗਰੁੱਪ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਂਹੀ ਕਲੱਬ ਦੇ ਮੈਂਬਰਾਂ ਦੇ ਮੋਬਾਈਲ ਤੇ ਗੁਰਮਤਿ ਸੰਦੇਸ਼ ਤੋਂ ਇਲਾਵਾ ਸਿਹਤ, ਵਿਗਿਆਨ ਅਤੇ ਗੁਰਪੁਰਬ ਸਬੰਧੀ ਜਾਣਕਾਰੀ ਭੇਜੀ ਜਾਂਦੀ ਹੈ ਅਤੇ ਇਸ ਸੇਵਾ ਦਾ ਮੋਬਾਈਲ ਕੰਪਨੀ ਵਲੋਂ ਕੋਈ ਵਾਧੂ ਖਰਚਾ ਵੀ ਨਹੀਂ ਲਿਆ ਜਾਂਦਾ । ਹੁਣ ਤੱਕ ਇਸ ਗਰੁੱਪ ਨਾਲ 3000 ਦੇ ਕਰੀਬ ਮੈਂਬਰ ਜੁੜ ਚੁੱਕੇ ਹਨ ਅਤੇ ਰੋਜ਼ਾਨਾ ਜੁੜ ਰਹੇ ਹਨ । ਭਾਰਤ ਵਿਚ ਕਿਧਰੇ ਵੀ ਭੈਠਾ ਕੋਈ ਵੀ ਵਿਅਕਤੀ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਉਸਨੇ ਆਪਣੇ ਮੋਬਾਈਲ ਤੋਂ ਸਿਰਫ ਇਕ ਸੁਨੇਹਾ (SMS) ਭੇਜਣਾ ਹੈ ਅਤੇ ਉਸਦੇ ਮੋਬਾਈਲ ਤੇ SMS ਆਉਣੇ ਸ਼ੁਰੂ ਹੋ ਜਾਣਗੇ (SMS ਭੇਜਣ ਦਾ ਖਰਚਾ ਕੰਪਨੀ ਇਕ ਵਾਰ ਕੱਟਦੀ ਹੈ।) ਆਪ ਜੀ ਨੇ ਆਪਣੇ ਮੋਬਾਈਲ ਤੋਂ ਇਕ SMS Join Gursikh Club  ਲਿਖ ਕ 567678 ਤੇ ਭੇਜਣਾ ਹੈ ਤੇ ਬਸ ਆਪ ਨੂੰ ਗੁਰਮਤਿ ਦੇ ਸੁਨੇਹਾ ਆਉਣੇ ਸ਼ੁਰੂ ਹੋ ਜਾਣਗੇ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females