ਗੁਰਸਿੱਖ ਫੈਮਲੀ ਕਲੱਬ (ਰਜਿ.) ਨੇ ਵਿਸਾਖੀ ਮੇਲਾ ਧੂਮ-ਧਾਮ ਨਾਲ ਮਨਾਇਆ

8 March 2012 (Ludhiana) ਗੁਰਸਿੱਖ ਫੈਮਲੀ ਕਲੱਬ (ਰਜਿ.) ਵਲੋਂ ਖਾਲਸਾ ਸਿਰਜਨਾ ਦਿਵਸ ਵਿਸਾਖੀ ਨੂੰ ਸਮਰਪਿਤ ‘ਵਿਸਾਖੀ ਮੇਲਾ’ ਸਥਾਨਕ ਕੁਮਰਾ ਪੈਲੇਸ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ । ਜਿਸ ਵਿਚ ਵੱਡੀ ਗਿਣਤੀ ਵਿਚ ਕਲੱਬ ਮੈਂਬਰਾਂ ਤੋਂ ਇਲਾਵਾ ਦੂਰ-ਦੂਰਾਡਿਓਂ ਸੰਗਤ ਨੇ ਸ਼ਿਰਕਤ ਕੀਤੀ ਅਤੇ ਇਸ ਗੁਰਮਤਿ ਮੇਲੇ ਨੂੰ ਚਾਰ ਚੰਨ ਲਗਾਏ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ‘ਵਿਸਾਖੀ ਮੇਲੇ’ ਦੀ ਆਰੰਭਤਾ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤੀ ਉਪਰੰਤ ਸਰਕਲ ਬਸੰਤ ਐਵਨਿਊ ਦੇ ਮੁਖੀ ਪ੍ਰੀਤ ਮਹਿੰਦਰ ਸਿੰਘ ਨੇ ਸਮਾਗਮ ਦੇ ਆਰੰਭਤਾ ਦੀ ਅਰਦਾਸ ਕੀਤੀ । ਸੁਖਜਿੰਦਰ ਸਿੰਘ ਚਾਕਰ, ਮੁਖੀ -ਧਰਮ ਪ੍ਰਚਾਰ ਨੇ ਹਾਜ਼ਰ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਵਲੋਂ ਗੁਰਮਤਿ ਪ੍ਰਚਾਰ ਦੇ ਸਮਾਗਮਾਂ ਦੀ ਸੰਖੇਪ ਜਾਣਕਾਰੀ ਦਿੱਤੀ ।
ਬਾਬਾ ਦੀਪ ਸਿੰਘ ਮਾਰਸ਼ਲ ਗਤਕਾ ਅਖਾੜਾ ਨੇ ਗਤਕੇ ਦੇ ਜੋਹਰ ਦਿਖਾ ਕੇ ਭਾਰੀ ਗਿਣਤੀ ਚ’ ਹਾਜ਼ਰ ਸੰਗਤ ਨੂੰ ਆਪਣੇ ਕਰਤਬਾਂ ਨਾਲ ਜੋੜ ਕੇ ਰੱਖਿਆ ਅਤੇ ਸਭ ਦੀ ਪ੍ਰਸ਼ੰਸਾ ਹਾਂਸਲ ਕੀਤੀ ।…..
‘ਵਿਸਾਖੀ-ਮੇਲੇ’ ਦਾ ਵਿਸੇਸ਼ ਆਕਰਸ਼ਨ ਗੁਰਮਤਿ ਗਿਆਨ ਨਾਲ ਭਰਪੂਰ ਖੇਡਾਂ ਰਹੀਆਂ । ਜਿਸ ਵਿਚ ਬੱਚਿਆਂ ਤੋਂ ਇਲਾਵਾ ਮਾਪਿਆਂ ਨੇ ਵੀ ਖੂਬ ਅਨੰਦ ਮਾਣਿਆ ਅਤੇ ਮੌਕੇ ਤੇ ਅਨੇਕਾਂ ਇਨਾਮ ਹਾਂਸਲ ਕੀਤੇ । ਵਹਿਮਾਂ-ਭਰਮਾਂ ਤੋਂ ਅਜ਼ਾਦ ਹੋ ਕੇ ਸ਼ਬਦ ਗੁਰੂ ਦੇ ਲੜ੍ਹ ਲਗਾਉਣ ਦੇ ਮਨੋਰਥ ਵਜੋਂ ਜਾਦੂ ਦੀ ਅਸਲੀਅਤ ਦਿਖਾਉਣ ਦਾ ਨਿਮਾਨਾ ਯਤਮ ਜਗਦੇਵ ਸਿੰਘ ਕੰਮੋਮਾਜਰਾ ਦੀ ਟੀਮ ਵਲੋਂ ਮੈਜਿਕ ਸ਼ੋਅ ਕੀਤਾ ਗਿਆ ਜਿਸ ਚ’ ਤਰ੍ਹਾਂ-ਤਰ੍ਹਾਂ ਦੇ ਮਨ ਲੁਭਾਉਣੇ ਟਰਿਕ ਦਿਖਾਏ ਗਏ ।
ਦੇਰ ਰਾਤ ਤੱਕ ਚੱਲੇ ਵਿਸਾਖੀ ਮੇਲੇ ਦੇ ਅੰਤ ਤੱਕ ਸੰਗਤ ਦਾ ਆਉਣਾ ਚਲਦਾ ਰਿਹਾ ਤੇ ਮੇਲੇ ਦੀ ਰੰਗਤ ਨਿਖੜਦੀ ਗਈ । ਦਵਿੰਦਰਬੀਰ ਸਿੰਘ ਦੀ ਨਿਗਰਾਨੀ ਚ’ ਲੱਗੀ ਸਚਿੱਤਰ ਗੁਰਮਤਿ ਪ੍ਰਦਰਸ਼ਨੀ ਦਾ ਹਰੇਕ ਨੇ ਖੂਬ ਅਨੰਦ ਮਾਣਿਆ । ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ ਵਲੋਂ ਗੁਰਮਤਿ ਸਲਾਈਡ ਸ਼ੋਅ ਨੂੰ ਸਭ ਨੇ ਪਸੰਦ ਕੀਤਾ। ਇਸ ਦੌਰਾਨ ਪ੍ਰੋਜੈਕਟ ਇੰਚਾਰਜ ਪ੍ਰਭਜੋਤ ਸਿੰਘ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ । ਵੱਖ-ਵੱਖ ਸੇਵਾਵਾਂ ਵਿਚ ਅਰਵਿੰਦਰ ਸਿੰਘ ਖਾਲਸਾ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਹਰਮੀਤ ਸਿੰਘ, ਹਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਅਵਨੀਸ਼ ਕੌਰ, ਤੇਜਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਨੇ ਵੱਖ-ਵੱਖ ਸੇਵਾਵਾਂ ਨਿਭਾ ਕੇ ਮੇਲੇ ਨੂੰ ਸਫਲਾ ਬਣਾਉਣ ਚ’ ਆਪਣਾ ਯੋਗਦਾਨ ਪਾਇਆ ।
