Latest News
Call Us for Membership
+91-96530-81481

ਸਿਰਦਰਦ ਲਈ ਕੁਝ ਹਦਾਇਤਾਂ

url* ਅੱਖਾਂ ‘ਤੇ ਜ਼ਿਆਦਾ ਦਬਾਅ ਪਾਉਣ ਵਾਲੇ ਕੰਮ ਨਾ ਕਰੋ ਜਿਵੇਂ ਲਗਾਤਾਰ ਪੜ੍ਹਨਾ, ਜ਼ਿਆਦਾ ਟੀ. ਵੀ. ਦੇਖਣਾ, ਵੀਡੀਓ ਗੇਮ ਖੇਡਣੀ, ਕੰਪਿਊਟਰ ‘ਤੇ ਲਗਾਤਾਰ ਕੰਮ ਕਰਨਾ ਆਦਿ।
*ਜ਼ਿਆਦਾ ਸਮੇਂ ਤਕ ਖੁਦ ਨੂੰ ਭੁੱਖਾ ਨਾ ਰੱਖੋ। ਨਾਸ਼ਤਾ ਸਮੇਂ ‘ਤੇ ਲਵੋ।
*ਲੋੜ ਤੋਂ ਜ਼ਿਆਦਾ ਭੋਜਨ ਵੀ ਨਾ ਕਰੋ। ਗਰਮ ਭੋਜਨ ਤੇ ਫਾਸਟ ਫੂਡ ਤੋਂ ਬਚੋ।
*ਮਾਸਾਹਾਰੀ ਭੋਜਨ ਘੱਟ ਕਰੋ। ਦੁੱਧ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਘੱਟ ਕਰੋ।
*ਸ਼ਰਾਬ, ਸਿਗਰਟ, ਪਾਨ-ਮਸਾਲਾ ਆਦਿ ਦੀ ਵਰਤੋਂ ਨਾ ਕਰੋ। ਕੋਈ ਵੀ ਨਸ਼ੇ ਵਾਲੀ ਚੀਜ਼ ਨਾ ਲਵੋ।
*ਜ਼ਿਆਦਾ ਚਾਕਲੇਟ, ਚਿਊਂਗਮ ਆਦਿ ਨਾ ਖਾਓ।
*ਚਾਹ ਤੇ ਕੌਫੀ ਘੱਟ ਪੀਓ।
*ਭੋਜਨ ਵਿਚ ਮਿਰਚ-ਮਸਾਲੇ ਘੱਟ ਖਾਓ।
*ਪੌਸ਼ਟਿਕ ਭੋਜਨ ਕਰੋ, ਜਿਸ ਵਿਚ ਫਲ ਤੇ ਹਰੀਆਂ ਸਬਜ਼ੀਆਂ ‘ਤੇ ਜ਼ਿਆਦਾ ਜ਼ੋਰ ਦਿਓ।
*ਸਭ ਤੋਂ ਜ਼ਿਆਦਾ ਜ਼ਰੂਰੀ ਗੱਲ—ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
*ਸਿੱਧੀ ਧੁੱਪ ਤੇ ਜ਼ਿਆਦਾ ਠੰਡ ਤੋਂ ਖੁਦ ਨੂੰ ਬਚਾਅ ਕੇ ਰੱਖੋ।
*ਮਨ ਨੂੰ ਸ਼ਾਂਤ ਕਰਨ ਲਈ ਕਸਰਤ ਅਤੇ ਧਿਆਨ ਕਰੋ। ਮਨ ਨੂੰ ਚੰਗੇ ਕੰਮਾਂ ਵਿਚ ਲਗਾ ਕੇ ਰੱਖੋ।
*ਗੁੱਸੇ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ।
*ਰਾਤ ਨੂੰ ਸਮੇਂ ‘ਤੇ ਸੌਂ ਕੇ ਨੀਂਦ ਪੂਰੀ ਕਰੋ। ਦਿਨ ਵੇਲੇ ਲੋੜ ਪੈਣ ‘ਤੇ ਥੋੜ੍ਹਾ ਸਮਾਂ ਕੱਢ ਕੇ ਆਰਾਮ ਕਰੋ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females