Latest News
Call Us for Membership
+91-96530-81481

ਚੰਗੇਰੀ ਮਾਂ ਪ੍ਰਤੀਯੋਗਤਾ

ਮੋਜੂਦਾ ਸਮੇਂ ਵਿਚ ਨਵੀਂ ਪਨੀਰੀ ਦਾ ਧਾਰਮਿਕ ਜੀਵਨ ਚ’ ਰੂਚੀ ਨ ਦਿਖਾਉਣਾ ਜਾਂ ਸਿੱਖੀ ਤੋਂ ਦੂਰ ਜਾਣਾ ਚਿੰਤਾ ਦਾ ਵਿਸ਼ਾ ਹੈ । ਇਸ ਸਭ ਦਾ ਕਾਰਨ ਜਿਥੇ ਸਾਡਾ ਸਮਾਜਿਕ ਮਾਹੋਲ ਹੈ ਉਥੇ ਘਰੇਲੂ ਜੀਵਨ ਵੀ ਬੜਾ ਮਹੱਤਵਪੂਰਨ ਹੈ ।
ਪਿਤਾ ਦਾ ਆਪਣੇ ਕੰਮ-ਕਾਜ ਵਿਚ ਘਰ ਤੋਂ ਬਾਹਰ ਸਾਰਾ ਦਿਨ ਲੰਘ ਜਾਂਦਾ ਹੈ ਅਤੇ ਮਾਤਾ ਵੀ ਜੇਕਰ ਬੱਚਿਆਂ ਦੇ ਸਰਵਪੱਖੀ ਜੀਵਨ ਵੱਲ ਧਿਆਨ ਨਾ ਦੇਵੇ ਤਾਂ ਫਿਰ ਚਿੰਤਾ ਦਾ ਵਿਸ਼ਾ ਹੈ ।ਸੋ ਮਾਂ-ਬੱਚਿਆਂ ਦੇ ਰਿਸ਼ਤੇ ਚ’ ਮਜਬੂਤੀ ਅਤੇ ਮਿਠਾਸ ਲਿਆਉਣ ਦੇ ਮਨੋਰਥ ਨਾਲ ਗੁਰਸਿੱਖ ਫੈਮਲੀ ਕਲੱਬ ਵਲੋਂ ਸਮੇਂ-ਸਮੇਂ ਤੇ ‘ਚੰਗੇਰੀ ਮਾਂ’ ਨਾਮ ਦੀ ਪ੍ਰਤਿਯੋਗਤਾ ਕਰਵਾਈ ਜਾਂਦੀ ਹੈ, ਜਿਸ ਵਿਚ ਮਾਂ ਅਤੇ ਬੱਚਿਆਂ ਦੇ ਵੱਖੋ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਤਕਰੀਬਨ ਫਾਈਲਨ ਗੇੜ ਤੋਂ ਇਕ ਮਹੀਨਾ ਪਹਿਲਾਂ ਮਾਹਿਰਾਂ ਵਲੋਂ ਤਿਆਰੀ ਵੀ ਕਰਵਾਈ ਜਾਂਦੀ ਹੈ । ਆਪਣੀ ਕਿਸਮ ਦੇ ਇਸ ਨਿਵੇਕਲੇ ਉਪਰਾਲੇ ਨਾਲ ਜਿਥੇ ਪਰਿਵਾਰਾਂ ਨੂੰ ਗੁਰਮਤਿ ਗਿਆਨ ਮਿਲਦਾ ਹੈ ਉਥੇ ਨਾਲ ਹੀ ਪਰਿਵਾਰਕ ਖੁਸ਼ਹਾਲੀ ਵੀ ਦੇਖਣ ਚ’ ਮਿਲਦੀ ਹੈ । ਇਸ ਦੌਰਾਨ ਪ੍ਰਤੀਯੋਗੀਆਂ ਵਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ ਜਿਸਦੇ ਸਿੱਟੇ ਵਜੋਂ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਚ’ ਵੀ ਭਰਪੂਰ ਉਤਸ਼ਾਹ ਹੁੰਦਾ ਹੈ । ਸੰਗਤ ਵਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਜਿਸ ਨਾਲ ਇਹ ਪ੍ਰੋਗਰਾਮ ਨੇਪੜੇ ਚੜ੍ਹਦਾ ਹੈ । ਇਸ ਪ੍ਰਤੀਯੋਗਤਾ ਦੇ ਅੰਤ ਚ’ ਜੇਤੂਆਂ ਨੂੰ ਸੋਨੇ ਦਾ ਖੰਡੇ ਤੋਂ ਇਲਾਵਾ ਹੋਰ ਅਨੇਕਾਂ ਆਕਰਸ਼ਕ ਇਨਾਮ ਦਿੱਤੇ ਜਾਂਦੇ ਹਨ ।
Videos

  • Promo-Punjabi Film ‘Kaha Bhuleyo Re

  • Quiz-Kaun Banega Gursikh Pyara

  • Gatka

  • Slok Shekh Farid ji

Males

Females